ਨਵੀਂ ਦਿੱਲੀ, ਜੇਐੱਨਐੱਨ : ਨਵਾਜ਼ੂਦੀਨ ਸਿਦੀਕੀ ਦੀ ਭੈਣ ਸ਼ਿਆਮਾ ਤਮਾਸੀ ਸਿਦੀਕੀ ਦੀ 26 ਸਾਲ ਦੀ ਉਮਰ 'ਚ ਮੌਤ ਹੋ ਗਈ। 18 ਸਾਲ ਦੀ ਉਮਰ 'ਚ ਉਸ ਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ। ਅਦਾਕਾਰ ਨਵਾਜ਼ੂਦੀਨ ਸਿਦੀਕੀ ਦੀ ਭੈਣ ਸ਼ਿਆਮਾ ਤਮਾਸ਼ੀ ਸਿਦੀਕੀ ਦੀ ਅੱਠ ਸਾਲਾਂ ਤੋਂ ਕੈਂਸਰ ਨਾਲ ਲੜਨ ਤੋਂ ਬਾਅਦ 26 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਖ਼ਬਰਾਂ ਅਨੁਸਾਰ ਉਸ ਦੀ ਮੌਤ ਪੂਨਾ ਦੇ ਇਕ ਹਸਪਤਾਲ 'ਚ ਹੋਈ ਹੈ।


ਅਮਰ ਉਜਾਲਾ ਦੇ ਅਨੁਸਾਰ ਸ਼ਿਆਮਾ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਨਵਾਜ਼ੂਦੀਨ ਸਿਦੀਕੀ ਦੇ ਭਰਾ ਅਯਾਜ਼ੂਦੀਨ ਸਿਦੀਕੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਵਾਜ਼ੂਦੀਕ ਉਸ ਸਮੇਂ ਅਮਰੀਕਾ 'ਚ ਸੀ ਜਦ ਸ਼ਿਆਮਾ 'ਚ ਆਖਰੀ ਸਾਹ ਲਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਨਵਾਜ਼ੂਦੀਨ ਦੇ ਜੱਦੀ ਪਿੰਡ ਬੁਧਾਨਾ ਵਿਖੇ ਹੋਵੇਗਾ, ਜਿੱਥੇ ਪੂਰਾ ਪਰਿਵਾਰ ਮੌਜੂਦ ਹੈ। ਅੰਤਿਮ ਸੰਸਕਾਰ ਐਤਵਾਰ ਨੂੰ ਹੋਣ ਦੀ ਉਮੀਦ ਹੈ।


ਪਿਛਲੇ ਸਾਲ ਇਕ ਸੋਸ਼ਲ ਮੀਡੀਆ ਪੋਸਟ 'ਚ ਨਵਾਜ਼ੂਦੀਨ ਨੇ ਖੁਲਾਸਾ ਕੀਤਾ ਸੀ ਕਿ 18 ਸਾਲ ਦੀ ਹੋਣ 'ਤੇ ਸ਼ਿਣਾਮਾ ਦਾ ਕੈਂਸਰ ਦਾ ਪਤਾ ਚੱਲ ਗਿਆ ਸੀ। ਮੇਰੀ ਭੈਣ ਨੂੰ ਸਟੇਜ ਬ੍ਰੈਸਟ ਕੈਂਸਰ ਹੋ ਗਿਆ ਹੈ। ਉਸ ਨੂੰ 18 ਸਾਲ ਦੀ ਉਮਰ 'ਚ ਪਤਾ ਲੱਗ ਗਿਆ ਸੀ। ਇਸ ਤੋਂ ਬਾਅਦ ਉਸ 'ਚ ਇੱਛਾ ਸ਼ਕਤੀ ਤੇ ਹਿੰਮਤ ਸੀ ਕਿ ਉਹ ਹੁਣ ਤਕ ਦੀਆਂ ਸਾਰੀਆਂ ਰੁਕਾਟਵਾਂ ਨੂੰ ਪਾਰ ਕਰ ਸਕਦਾ ਹੈ। ਉਹ ਹੁਣ 25 ਸਾਲਾਂ ਦੀ ਹੈ। ਅਤੇ ਅਜੇ ਵੀ ਲੜ ਰਹੀ ਹੈ। ਇਸ ਦੇ ਲਈ ਮੈਂ ਡਾਕਟਰ ਕੋਪਪੀਕਰ ਅਤੇ ਲਾਲੇਹ ਬੁਸ਼ਰੀ ਦਾ ਸੁਕਰਗੁਜ਼ਾਰ ਹਾਂ, ਜੋ ਲਗਾਤਾਰ ਉਸ ਨੂੰ ਲੜਨ ਲਈ ਦਬਾਅ ਪਾ ਰਹੇ ਹਨ।


ਨਵਾਜ਼ੂਦੀਨ ਸਿਦੀਕੀ ਇਕ ਸਫ਼ਰ ਬਾਲੀਵੁੱਡ ਅਭਿਨੇਤਾ ਹੈ। ਉਸ ਦੀ ਆਖਰੀ ਫ਼ਿਲਮ ਹਾਊਸ ਫੁੱਲ 4 'ਚ ਵੇਖਿਆ ਗਿਆ ਸੀ। ਇਸ ਫ਼ਿਲਮ 'ਚ ਉਨ੍ਹਾਂ ਤੋਂ ਇਲਾਵਾ ਅਕਸ਼ੈ ਕੁਮਾਰ, ਰਾਣਾ ਡੱਗੂਗੁਬਤੀ, ਬੌਬੀ ਦਿਓਲ, ਰਿਤੇਸ਼ ਦੇਸ਼ਮੁਖ, ਪੂਜਾ ਹੇਗੜੇ, ਕ੍ਰਿਤੀ ਸਨ ਅਤੇ ਕ੍ਰਿਤੀ ਖਪਬੰਦਾ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

Posted By: Sarabjeet Kaur