ਨਵੀਂ ਦਿੱਲੀ, ਜੇਐਨਐਨ : ਬਾਲੀਵੁੱਡ ਦੇ ਦਿਗਜ਼ ਅਦਾਕਾਰ ਨਵਾਜੂਦੀਨ ਸਿੱਦੀਕੀ ਫ਼ਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਦੀ ਵਜ੍ਹਾ ਕਾਰਨ ਵੀ ਚਰਚਾ 'ਚ ਰਹਿੰਦੇ ਹਨ। ਬੀਤੇ ਸਾਲ ਉਨ੍ਹੀਂ ਪਤਨੀ ਆਲੀਆ ਸਿੱਦੀਕੀ ਉਰਫ ਅੰਜਨਾ ਕਿਸ਼ੋਰ ਪਾਂਡੇ ਨਾਲ ਕਾਫੀ ਵਿਵਾਦ ਚਲ ਰਿਹਾ ਸੀ। ਜ਼ਿਕਰਯੋਗ ਹੈ ਕਿ ਆਲੀਆ ਨੇ ਨਵਾਜੂਦੀਨ ਸਿੱਦੀਕੀ ਤੋਂ ਤਲਾਕ ਲੈਣ ਦਾ ਫੈਸਲਾ ਕੀਤਾ ਸੀ ਤੇ ਉਨ੍ਹਾਂ ਨੂੰ ਨੋਟਿਸ ਵੀ ਭੇਜਿਆ ਸੀ। ਹਾਲਾਂਕਿ ਹੁਣ ਆਲੀਆ ਸਿੱਦੀਕੀ ਨੇ ਤਲਾਕ ਦਾ ਨੋਟਿਸ ਵਾਪਸ ਲੈ ਲਿਆ ਹੈ ਤੇ ਨਵਾਜੂਦੀਨ ਸਿੱਦੀਕੀ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਅੱਗੇ ਚਲਾਉਣ ਦਾ ਫੈਸਲਾ ਕੀਤਾ ਹੈ।

ਆਲੀਆ ਨੇ ਜਦੋਂ ਪਿਛਲੇ ਸਾਲ ਨਵਾਜੂਦੀਨ ਸਿੱਦੀਕੀ ਨੂੰ ਤਲਾਕ ਦਾ ਨੋਟਿਸ ਭੇਜਿਆ ਸੀ ਜੋ ਉਨ੍ਹਾਂ ਨੇ ਅਦਾਕਾਰ, ਉਨ੍ਹਾਂ ਦੇ ਭਰਾ ਤੇ ਪਰਿਵਾਰ 'ਤੇ ਕਈ ਦੋਸ਼ ਲਾਏ ਸੀ।ਉਨ੍ਹਾਂ ਸਾਰੇ ਦੋਸ਼ਾਂ 'ਚ ਨਵਾਜੂਦੀਨ ਸਿੱਦੀਕੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਪਰ ਹੁਣ ਉਹ ਪਤਨੀ ਆਲੀਆ ਵੱਲੋਂ ਤਲਾਕ ਨਾ ਲੈਣ 'ਤੇ ਉਨ੍ਹਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਨਾਲ ਹੀ ਆਲੀਆ ਤੇ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਵੱਡੀ ਗੱਲ ਕਹੀ ਹੈ।

ਨਵਾਜੂਦੀਨ ਸਿੱਦੀਕੀ ਨੇ ਹਾਲ ਹੀ 'ਚ ਅੰਗਰੇਜ਼ੀ ਵੈੱਬਸਾਈਟ ਬੰਬੇ ਟਾਈਮਜ਼ ਨੂੰ ਇੰਟਰਵਿਊ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਆਲੀਆ ਸਿੱਦੀਕੀ ਨਾਲ ਤਲਾਕ ਦੇ ਮੁੱਦੇ ਨੂੰ ਲੈ ਕੇ ਗੱਲ ਕੀਤੀ। ਨਵਾਜੂਦੀਨ ਸਿੱਦੀਕੀ ਨੇ ਕਿਹਾ, ਮੈਂ ਆਪਣੀ ਨਿੱਜੀ ਜ਼ਿੰਦਗੀ 'ਤੇ ਜ਼ਿਆਦਾ ਗੱਲ ਨਹੀਂ ਕਰਦਾ ਹਾਂ। ਮੈਂ ਕਦੀ ਕਿਸੇ ਬਾਰੇ ਬੁਰਾ ਨਹੀਂ ਕਿਹਾ। ਮੈਨੂੰ ਨਕਾਰਾਤਮਕ ਤੇ ਨਫ਼ਰਤ ਨਹੀਂ ਚਾਹੀਦੀ। ਉਹ ਮੇਰੇ ਬੱਚਿਆਂ ਦੀ ਮਾਂ ਹੈ ਤੇ ਅਸੀਂ ਇਕ ਦਹਾਕਾ ਇਕੱਠਿਆ ਨੇ ਗੁਜ਼ਾਰਿਆ ਹੈ। ਮੈਂ ਉਨ੍ਹਾਂ ਨੂੰ ਸਪੋਰਟ ਕਰਾਂਗਾ ਚਾਹੇ ਜੋ ਮਰਜ਼ੀ ਹੋ ਜਾਵੇ। ਮੇਰਾ ਫਰਜ਼ ਬਣਦਾ ਹੈ ਕਿ ਮੈਂ ਉਨ੍ਹਾਂ ਦਾ ਖਿਆਲ ਰਖਾਂਗਾ। ਆਲੀਆ ਤੇ ਮੈਂ ਇਕ ਮਤ ਨਹੀਂ ਹਾਂ।ਸਾਡੇ ਵਿਚਾਰ ਬੇਸ਼ੱਕ ਇਕ ਦੂਜੇ ਨਾਲ ਨਾ ਮਿਲਣ ਪਰ ਬੱਚੇ ਹਮੇਸ਼ਾ ਮੇਰੀ ਪਹਿਲੀ ਜ਼ਿੰਮੇਵਾਰੀ ਰਹੇ ਹਨ।

Posted By: Ravneet Kaur