ਨਵੀਂ ਦਿੱਲੀ, ਜੇਐੱਨਐੱਨ : ਫਿਲਮ ਅਦਾਕਾਰ ਨਵਾਜੂਦੀਨ ਸਿੱਦੀਕੀ ਨੂੰ ਪਤਨੀ ਵੱਲੋਂ ਦਾਇਰ ਕੀਤੇ ਗਏ ਸ਼ੋਸ਼ਣ ਕੇਸ 'ਚ ਇਲਾਹਾਬਾਦ ਕੋਰਟ ਨੇ ਰਾਹਤ ਦਿੱਤੀ ਹੈ। ਦਰਅਸਲ ਕੋਰਟ ਨੇ ਅਦਾਕਾਰ ਤੇ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਹੈ। ਅਦਾਕਾਰ ਦੇ ਵਕੀਲ ਨਦੀਮ ਜਫਰ ਜੈਦੀ ਨੇ ਕਿਹਾ ਹੈ ਕਿ ਹਾਈਕੋਰਟ ਨੇ ਨਵਾਜ਼ੂਦੀਨ ਸਿੱਦੀਕੀ, ਉਨ੍ਹਾਂ ਦੇ ਦੋਵੇਂ ਭਰਾ ਫਯਾਦੂਦੀਨ ਤੇ ਅਯਾਜੂਦੀਨ ਤੇ ਮਾਂ ਮੇਹਰੂਨਿਸਾ ਦੀ ਗ੍ਰਿਫਤਾਰੀ 'ਤੇ ਸਟੇਅ ਲਾ ਦਿੱਤਾ ਹੈ। ਹਾਲਾਂਕਿ ਇਕ ਤੀਜੇ ਭਰਾ ਮੁਨਾਜੂਦੀਨ ਨੂੰ ਕੋਰਟ ਵੱਲੋਂ ਰਾਹਤ ਨਹੀਂ ਮਿਲੀ ਹੈ।

ਪੀਟੀਆਈ ਖਬਰ ਮੁਤਾਬਕ ਨਵਾਜੂਦੀਨ ਦੀ ਪਤਨੀ ਆਲਿਆ ਨੇ 27 ਜੁਲਾਈ ਨੂੰ ਨਵਾਜ਼, ਉਨ੍ਹਾਂ ਦੇ ਤਿੰਨ ਭਰਾਵਾਂ ਤੇ ਮਾਂ ਖ਼ਿਲਾਫ਼ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਨਾਲ ਹੀ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ 2012 'ਚ ਪਰਿਵਾਰ 'ਚ ਇਕ ਨਾਬਾਲਗ ਬੱਚੀ ਨਾਲ ਵੀ ਛੇੜਛਾੜ ਕੀਤੀ ਸੀ। ਉਧਰ ਭਾਰਤੀ ਇੰਡੀਅਨ ਪੀਨਲ ਕੋਰਡ ਤੇ ਪੋਸਕੋ ਐਕਟ ਨਾਲ ਸਬੰਧਿਤ ਧਾਰਾਵਾਂ 'ਚ ਐੱਫਆਈਆਰ ਦਰਜ ਕੀਤੀ ਗਈ ਸੀ। ਨਵਾਜ਼ ਦੀ ਪਤਨੀ ਦੀ 14 ਅਕਤੂਬਰ ਨੂੰ ਪੋਸਕੋ ਕੋਰਟ 'ਚ ਪੇਸ਼ ਹੋਈ ਸੀ ਤੇ ਉਨ੍ਹਾਂ ਨੇ ਮਹਿਲਾ ਮਜਿਸਟ੍ਰੇਟ ਦੇ ਸਾਹਮਣਾ ਆਪਣਾ ਬਿਆਨ ਦਰਜ ਕਰਵਾਇਆ ਸੀ। ਆਲਿਆ ਨੇ ਕੇਸ ਮੁੰਬਈ ਦੇ ਵਰਸੋਵਾ ਥਾਣਾ 'ਚ ਦਰਜ ਕਰਵਾਇਆ ਸੀ ਤੇ ਬਾਅਦ 'ਚ ਮੁਕੱਦਮਾ ਉੱਤਰ ਪ੍ਰਦੇਸ਼ 'ਚ ਜ਼ਿਲ੍ਹਾ ਮੁਜਫਰਨਗਰ ਦੇ ਥਾਣਾ ਬੁਢਾਨਾ 'ਚ ਟਰਾਂਸਫਰ ਹੋ ਗਿਆ ਸੀ।

ਜ਼ਿਕਰਯੋਗ ਹੈ ਕਿ ਆਲਿਆ ਦਾ ਅਸਲੀ ਨਾਂ ਅੰਜਨਾ ਹੈ ਜੋ ਆਨੰਦ ਦੂਬੇ ਦੀ ਬੇਟੀ ਹੈ। ਨਾਲ ਹੀ 17 ਮਾਰਚ 2010 ਨੂੰ ਮੌਲਾਨਾ ਅਬੁਲ ਹਸਨ ਰਾਹੀ ਕਾਜ਼ੀ ਮੁੰਬਈ ਦੇ ਸਾਹਮਣੇ ਧਰਮ ਪਰਿਵਰਤਨ ਕਰ ਮੁਸਲਿਮ ਧਰਮ ਸਵੀਕਾਰ ਕੀਤਾ ਸੀ। ਅੰਨਜਾ ਨੇ ਆਪਣਾ ਨਾਂ ਵੀ ਪਰਵਰਤਿਤ ਕਰ ਕੇ ਜੈਨਬ ਉਰਫ ਆਲਿਆ ਰੱਖ ਲਿਆ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਆਲਿਆ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਹੁਣ ਅੰਜਨਾ ਦੇ ਨਾਂ ਨਾਲ ਹੀ ਜਾਣਿਆ ਜਾਵੇ।

Posted By: Ravneet Kaur