ਨਵੀਂ ਦਿੱਲੀ- ਕਪਿਲ ਸ਼ਰਮਾ ਸ਼ੋਅ ਪਿਛਲੇ ਦਿਨੀਂ ਹਸਾਉਣ ਕਾਰਨ ਨਹੀਂ ਬਲਕਿ ਵਿਵਾਦਾਂ ਕਾਰਨ ਚਰਚਾ 'ਚ ਰਿਹਾ। ਸ਼ੋਅ 'ਚ ਜਜ ਦੀ ਤਰ੍ਹਾਂ ਕੁਰਸੀ 'ਤੇ ਬੈਠਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਕੁਝ ਅਜਿਹੀ ਗੱਲਾਂ ਕਹੀਆਂ, ਜਿਸ ਤੋਂ ਬਾਅਦ ਦੇਸ਼ ਭਰ 'ਚ ਹੰਗਾਮਾ ਮਚ ਗਿਆ। ਸਿੱਧੂ ਜੀ ਸ਼ੋਅ ਤੋਂ ਬਾਹਰ ਹੋਏ ਪਰ ਹੁਣ ਇਸ ਸ਼ੋਅ ਤੋਂ ਇਕ ਕਿਰਦਾਰ ਹੋਰ ਗਾਇਬ ਹੋ ਗਿਆ ਹੈ।

ਅਸੀਂ ਗਲ ਕਰ ਰਹੇ ਹਾਂ, ਚੰਦੂ ਚਾਅਵਾਲੇ ਦੀ। ਇਹ ਹੈ ਚੰਦਨ ਪ੍ਰਭਾਕਰ, ਜੋ ਪਿਛਲੇ ਕੁਝ ਸਮੇਂ ਸ਼ੋਅ ਤੋਂ ਗਾਇਬ ਨਜ਼ਰ ਆ ਰਹੇ ਹਨ ਪਰ ਉਹ ਛੁੱਟੀ 'ਤੇ ਨਹੀਂ ਗਏ। ਹਾਂਲਿਕੀ, ਮੇਕਰਸ ਵੀ ਉਨ੍ਹਾਂ ਨੂੰ ਸ਼ਾਮਿਲ ਨਹੀਂ ਕਰ ਰਹੇ। ਕਪਿਲ ਸ਼ਰਮਾ ਦੇ ਪੁਰਾਣੇ ਦੋਸਤ ਚੰਦਨ ਪ੍ਰਭਾਕਰ ਨੇ ਕਈ ਮੌਕਿਆਂ 'ਤੇ ਖੂਬ ਹਸਾਇਆ ਹੈ ਪਰ ਜਦੋਂ ਕੁਝ ਸਮੇਂ ਤੋਂ ਉਹ ਸ਼ੋਅ ਚ ਨਹੀਂ ਦਿਸੇ ਤਾਂ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਮਾਜਰਾ ਕੀ ਹੈ। ਮਹਾਸ਼ਿਵਰਾਤਰੀ ਦੇ ਦਿਨ ਫੈਨਸ ਨੇ ਚੰਦਨ ਤੋਂ ਪੁੱਛਿਆ ਕਿ ਉਹ ਕਿਉਂ ਨਹੀਂ ਆ ਰਹੇ ਅਸੀਂ ਉਨ੍ਹਾਂ ਨੂੰ ਕਾਫੀ ਮਿਸ ਕਰ ਰਹੇ ਹਾਂ।

ਇਸ 'ਤੇ ਫੈਨ ਨੂੰ ਜਵਾਬ ਦਿੰਦਿਆਂ ਚੰਦਨ ਨੇ ਲਿਖਿਆ ਕਿ ਪਿਆਰ ਲਈ ਧਨੰਵਾਦ ਪਰ ਮੈਂ ਜਾਨਬੁੱਝ ਕੇ ਸ਼ੋਅ ਤੋਂ ਗਾਇਬ ਨਹੀਂ ਹੋਇਆ ਹਾਂ। ਸ਼ਾਇਦ ਮੇਰਾ ਕਿਰਦਾਰ ਤੇ ਮੇਰੀ ਐਕਟਿੰਗ ਹੁਣ ਕੰਮ ਨਹੀਂ ਕਰ ਰਹੀ ਹੈ ਇਹੀ ਕਾਰਨ ਹੈ ਕਿ ਮੈਨੂੰ ਏਪੀਸੋਡ ਚ ਥਾਂ ਨਹੀਂ ਦੇ ਰਹੇ ਹਨ।

ਚੰਦਨ ਦੇ ਇਸ ਬਿਆਨ ਤੋਂ ਸਾਫ ਲੱਗਦਾ ਹੈ ਕਿ ਮਾਮਲਾ ਕੁਝ ਗੜਬੜ ਹੈ ਪਰ ਉਹ ਸ਼ੋਅ ਤੋਂ ਬਾਹਰ ਨਹੀਂ ਗਏ ਹਨ ਜਾਂ ਇਸ ਨੂੰ ਲੈ ਕੇ ਕੋਈ ਆਫਿਆਸ਼ਲੀ ਜਾਣਕਾਰੀ ਨਹੀਂ ਮਿਲੀ ਹੈ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਪੁਲਵਾਮਾ ਹਮਲੇ ਦੇ ਪਹਿਲੇ ਦੋ ਐਪੀਸੋਡ ਦੀ ਸ਼ੂਟਿੰਗ ਨਹੀਂ ਕੀਤੀ ਸੀ ਤੇ ਉਨ੍ਹਾਂ ਦੀ ਥਾਂ ਅਰਚਨਾ ਪੂਰਨ ਸਿੰਘ ਨੇ ਲੈ ਲਈ।

Posted By: Amita Verma