ਨਵੀਂ ਦਿੱਲੀ, ਜੇਐੱਨਐੱਨ : Bigg Boss 14 ਬਿੱਗ ਬੌਸ 14 ਦੇ ਘਰ 'ਚ ਵੀਕੈਂਡ ਕਾ ਵਾਰ ਵੀ ਖਾਸ ਹੀ ਦਿਖ ਰਿਹਾ ਹੈ। ਪਿਆਰ ਤੇ ਤਕਰਾਰ 'ਚ ਹੁਣ ਵਾਰੀ ਹੈ ਸੈਲੇਬਸ ਦੀ। ਜੀ ਹਾਂ, ਇਸ ਵੀਕੈਂਡ ਕਾ ਵਾਰ ਦੇ ਦਿਨ ਨੌਰਾ ਫਤੇਹੀ ਤੇ ਗੁਰੂ ਰੰਧਾਵਾ ਦੀ ਜੋੜੀ ਮੁਕਾਬਲੇਬਾਜ਼ਾਂ ਨੂੰ ਮਿਲਣ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਉਹ ਮੁਕਾਬਲੇਬਾਜ਼ਾਂ ਨੂੰ ਟਾਸਕ ਵੀ ਦੇਣ ਵਾਲੇ ਹਨ। ਆਓ ਜਾਣਦੇ ਹਨ...

ਦਰਅਸਲ ਕਲਰਜ਼ ਨੇ ਦੁਸਹਿਰੇ ਦੇ ਦਿਨ ਪ੍ਰਸਾਰਿਤ ਹੋਣ ਵਾਲੇ ਸ਼ੋਅ ਦਾ ਵੀਡੀਓ ਪ੍ਰੋਮੋ ਜਾਰੀ ਕਰ ਦਿੱਤਾ ਹੈ। ਇਹ ਪ੍ਰੋਮੋ ਦਿਖਾਇਆ ਗਿਆ ਹੈ ਕਿ ਘਰ 'ਚ ਮੁਕਾਬਲੇਬਾਜ਼ਾਂ ਨੂੰ ਮਿਲਣ ਨੌਰਾ ਫਤੇਹੀ ਤੇ ਗੁਰੂ ਰੰਧਾਵਾ ਆ ਰਹੇ ਹਨ। ਨਾਚ ਮੇਰੀ ਰਾਣੀ ਗਾਣੇ 'ਤੇ ਦੋਵੇਂ ਡਾਂਸ ਵੀ ਕਰ ਰਹੇ ਹਨ। ਇਸ ਤੋਂ ਬਾਅਦ ਸਲਮਾਨ ਖਾਨ ਦੋਵੇਂ ਦਾ ਸਵਾਗਤ ਆਪਣੇ ਸ਼ੋਅ ਬਿੱਗ ਬੌਸ 'ਚ ਕਰਦੇ ਹਨ। ਹਾਲਾਂਕਿ ਕੋਈ ਵੀ ਘਰ ਦੇ ਅੰਦਰ ਨਹੀਂ ਜਾਵੇਗਾ ਬਲਕਿ ਵਿਸ਼ੇਸ਼ ਦੂਰੀ ਤੋਂ ਮੁਕਾਬਲੇ ਨਾਲ ਮੁਲਾਕਾਤ ਕਰਨਗੇ।

ਵੀਡੀਓ 'ਚ ਦਿਖਾਇਆ ਗਿਆ ਹੈ ਕਿ ਇਸ ਤੋਂ ਬਾਅਦ ਦੋਵੇਂ ਮੁਕਾਬਲੇਬਾਜ਼ਾਂ ਤੋਂ ਸਪੈਸ਼ਲ ਟਾਸਕ ਕਰਵਾਉਂਦੇ ਹਨ। ਦੋਵੇਂ ਆਪਸ 'ਚ ਗੱਲ ਕਰਦੇ ਹਨ ਕਿ ਕੀ ਸਾਨੂੰ ਇਨ੍ਹਾਂ ਤੋਂ ਉਹ ਵਾਲਾ ਟਾਸਕ ਕਰਵਾਉਣਾ ਚਾਹੀਦਾ। ਇਸ 'ਤੇ ਗੁਰੂ ਕਹਿੰਦੇ ਹਨ ਕਿਹੜਾ। ਫਿਰ ਨੌਰਾ ਫਤੇਹੀ ਦੱਸਦੀ ਹੈ ਕਿ ਮਰਦ ਮੁਕਾਬਲੇਬਾਜ਼ਾਂ ਨੂੰ ਓਹ ਗਰਮੀ ਗਾਣਾ ਵਾਲਾ ਸਟੈੱਪ ਕਰਨਾ ਹੈ। ਖਾਸ ਗੱਲ ਹੈ ਕਿ ਪਿਛਲੇ ਸੀਜ਼ਨ 'ਚ ਵੀ ਮੁਕਾਬਲੇਬਾਜ਼ਾਂ ਤੋਂ ਇਹ ਕਰਵਾਇਆ ਗਿਆ ਸੀ।

Posted By: Ravneet Kaur