ਜੇਐੱਨਐੱਨ, ਮੁੰਬਈ : Aayushmann Khurrana ਤੇ Bhumi Pednekar ਦੀ ਫਿਲਮ Bala ਸੰਕਟ 'ਚ ਹੈ। 2017 'ਚ ਨੈਸ਼ਨਲ ਐਵਾਰਡ ਜਿੱਤਣ ਵਾਲੇ ਡਾਇਰੈਕਟਰ ਪ੍ਰਵੀਣ ਮੋਰਛਾਲੇ ਨੇ Bala ਦੇ ਮੇਕਰਜ਼ 'ਮਡੋਕ ਫਿਲਮਜ਼' ਤੇ ਲੇਖਕ ਨੀਰੇਨ ਭੱਟ 'ਤੇ ਮੁੰਬਈ ਹਾਈ ਕੋਰਟ 'ਚ ਕੇਸ ਦਰਜ ਕਰਵਾਇਆ ਹੈ। ਮਾਮਲਾ ਕਾਪੀਰਾਈਟ ਐਕਟ 1957 ਨਾਲ ਜੁੜਿਆ ਹੈ। ਆਯੁਸ਼ਮਾਨ ਦੀ ਫਿਲਮ 'ਤੇ ਕਹਾਣੀ ਚੋਰੀ ਕਰਨ ਦਾ ਦੋਸ਼ ਲੱਗਿਆ ਹੈ।

ਪ੍ਰਵੀਨ ਨੇ ਦਾਅਵਾ ਕੀਤਾ ਹੈ- 'ਮੈਂ ਅਖ਼ਬਾਰਾਂ 'ਚ ਪੜ੍ਹਿਆ ਕਿ ਇਹ ਇਕ ਦਿਲਚਸਪ ਅਤੇ ਗੁਦਗੁਦਾਉਣ ਵਾਲਾ ਸਮਾਜਿਕ ਵਿਅੰਗ ਹੈ ਕਿ ਕਿਸ ਤਰ੍ਹਾਂ ਕਿਸੇ ਵਿਅਕਤੀ ਦੇ ਘਟਦੇ ਵਾਲ ਉਸ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਇਹ ਮੇਰਾ ਆਇਡੀਆ ਸੀ ਜੋ 2005 'ਚ ਸੋਚਿਆ ਸੀ। ਦੋ ਸਾਲ ਮੈਂ ਇਸ ਉੱਤੇ ਕੰਮ ਕੀਤਾ। 2007 'ਚ ਮੈਂ ਇਸ ਦੀ ਕਹਾਣੀ ਨੂੰ ਫਿਲਮ ਰਾਈਟਰਜ਼ ਐਸੋਸੀਏਸ਼ਨ 'ਚ ਰਜਿਸਟਰਡ ਕਰਵਾਇਆ ਸੀ। ਮੈਂ ਕਈ ਸੋਰਸ ਤੋਂ ਪਤਾ ਕੀਤਾ ਹੈ ਕਿ 'ਬਾਲਾ' ਮੇਰੀ ਕਹਾਣੀ 'ਤੇ ਹੀ ਬਣ ਰਹੀ ਹੈ।'

ਉਂਝ ਮਡੋਕ ਫਿਲਮਜ਼ ਨੂੰ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਉਨ੍ਹਾਂ ਦਾ ਕੋਈ ਵਿਅਕਤੀ ਕਦੀ ਪ੍ਰਵੀਨ ਨੂੰ ਇਸ ਕਹਾਣੀ ਦੇ ਸਿਲਸਿਲੇ 'ਚ ਮਿਲਿਆ ਹੈ। ਪ੍ਰਵੀਨ ਨੇ ਵੀ ਇਹ ਗੱਲ ਮੰਨੀ ਹੈ ਕਿ ਉਹ ਕਦੀ ਪ੍ਰੋਡਿਊਸਰ ਦਿਨੇਸ਼ ਵਿਜਨ ਨੂੰ ਨਹੀਂ ਮਿਲੇ। ਪ੍ਰਵੀਨ ਨੇ ਇਹ ਜ਼ਰੂਰ ਕਿਹਾ ਹੈ ਕਿ ਕੰਮ ਦੇ ਸਿਲਸਿਲੇ 'ਚ ਉਹ ਇਹ ਕਹਾਣੀ ਕਈ ਲੋਕਾਂ ਨੂੰ ਸੁਣਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ 'ਬਾਲਾ' ਦਾ ਟੀਜ਼ਰ ਜਾਰੀ ਹੋਇਆ ਸੀ। Teaser ਕਾਫ਼ੀ ਮਜ਼ੇਦਾਰ ਹੈ ਅਤੇ ਇਸ ਵਿਚ ਆਯੁਸ਼ਮਾਨ ਖੁਰਾਨਾ ਦੀ ਦਿਮਾਗ਼ੀ ਸਥਿਤੀ ਦੋ ਗਾਣਿਆਂ ਜ਼ਰੀਏ ਦਿਖਾਈ ਗਈ ਹੈ। ਆਯੁਸ਼ਮਾਨ ਦਾ ਇਹ ਰੋਲ ਵੀ ਕਾਫ਼ੀ ਵੱਖਰਾ ਜਾਪਦਾ ਹੈ। ਘੱਟ ਵਾਲਾਂ ਵਾਲੇ ਆਯੁਸ਼ਮਾਨ ਨੂੰ ਦੇਖਣਾ ਮਜ਼ੇਦਾਰ ਹੈ।

22 ਨਵੰਬਰ ਨੂੰ ਇਹ ਸਿਨਮਾਘਰਾਂ 'ਚ ਹੋਵੇਗੀ। ਇਹ ਅਜਿਹੇ ਇਨਸਾਨ ਦੀ ਕਹਾਣੀ ਹੈ ਜਿਸ ਦੇ ਵਾਲ ਉਮਰ ਤੋਂ ਪਹਿਲਾਂ ਹੀ ਗ਼ਾਇਬ ਹੋ ਰਹੇ ਹਨ। ਇਨ੍ਹਾਂ ਘਟਦੇ ਵਾਲ਼ਾਂ ਕਾਰਨ ਉਸ ਨੂੰ ਕਿਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਇੱਥੇ ਦਿਖਾਇਆ ਜਾਣ ਵਾਲਾ ਹੈ। ਇਸ ਦਾ ਕੰਮ ਕਾਨਪੁਰ 'ਚ ਦੋ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ।

Posted By: Seema Anand