ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ ’ਚ ਬਣੇ ਰਹਿਣ ਵਾਲੇ ਤੇਲਗੂ ਐਕਟਰ ਨੰਦਮੁਰੀ ਬਾਲਕ੍ਰਿਸ਼ਣਾ ਨੇ ਇਕ ਵਾਰ ਫਿਰ ਬੇਹੱਦ ਅਜੀਬ ਬਿਆਨ ਦਿੱਤਾ ਹੈ, ਜਿਸਨੂੰ ਲੈ ਕੇ ਉਹ ਟ੍ਰੋਲ ਹੋਣ ਲੱਗੇ ਹਨ। ਹਾਲ ਹੀ ’ਚ ਇਕ ਇੰਟਰਵਿਊ ਦੌਰਾਨ Nandamuri Balakrishna ਨੇ ਕਿਹਾ, ‘ਉਹ ਨਹੀਂ ਜਾਣਦੇ ਕਿ AR Rahman ਕੌਣ ਹੈ। ਮੈਨੂੰ ਕੋਈ ਪਰਵਾਹ ਨਹੀਂ ਹੈ। ਦਿਹਾੜੀ ’ਚ ਇਕ ਵਾਰ, ਉਹ ਇਕ ਹਿੱਟ ਦਿੰਦਾ ਹੈ ਅਤੇ ਉਸਨੂੰ ਆਸਕਰ ਪੁਰਸਕਾਰ ਮਿਲਦਾ ਹੈ।’

ਦੱਸ ਦੇਈਏ ਕਿ ਏਆਰ ਰਹਿਮਾਨ ਨੇ ਨੰਦਮੁਰੀ ਬਾਲਕ੍ਰਿਸ਼ਣਾ ਦੀ ਨੀਪੂ ਰਾਵਾ (1993) ਲਈ ਸੰਗੀਤ ਤਿਆਰ ਕੀਤਾ ਸੀ। ਨੰਦਾਮੁਰੀ ਨੇ ਕਿਹਾ ਕਿ ਸਿਰਫ਼ ਆਸਕਰ ਹੀ ਨਹੀਂ, ਉਹ ਭਾਰਤ ਦੇ ਸਰਵੋਤਮ ਨਾਗਰਿਕ ਪੁਰਸਕਾਰ ਭਾਰਤ ਰਤਨ ਨੂੰ ਵੀ ਮਹੱਤਵ ਨਹੀਂ ਦਿੰਦੇ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪੁਰਸਕਾਰ ਉਨ੍ਹਾਂ ਦੇ ਮਰਹੂਮ ਪਿਤਾ ਐੱਨਟੀ ਰਾਮਾਰਾਓ ਦੇ ਯੋਗ ਨਹੀਂ ਸੀ। ਇਹ ਸਾਰੇ ਪੁਰਸਕਾਰ ਮੇਰੇ ਪੈਰ ਦੇ ਬਰਾਬਰ ਹਨ। ਤੇਲਗੂ ਸਿਨੇਮਾ ’ਚ ਮੇਰੇ ਪਰਿਵਾਰ ਦੇ ਯੋਗਦਾਨ ਦੀ ਭਰਪਾਈ ਕੋਈ ਪੁਰਸਕਾਰ ਨਹੀਂ ਕਰ ਸਕਦਾ। ਮੈਨੂੰ ਲੱਗਦਾ ਹੈ ਕਿ ਭਾਰਤ ਰਤਨ ਐੱਨਟੀਆਰ ਦੇ ਨਹੁੰ ਦੇ ਬਰਾਬਰ ਹੈ।

ਦੱਸ ਦੇਈਏ ਕਿ Nandamuri Balakrishna ਐਕਟਰ ਅਤੇ ਆਂਧਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀ ਰਹਿ ਚੁੱਕੇ ਐੱਨਟੀਆਰ ਦੇ ਬੇਟੇ ਹਨ। Nandamuri Balakrishna ਨੇ ਆਪਮੇ ਕਰੀਅਰ ’ਚ 100 ਤੋਂ ਵੀ ਵੱਧ ਫਿਲਮਾਂ ਕੀਤੀਆਂ ਹਨ। ਉਨ੍ਹਾਂ ਨੇ ਆਪਣੇ ਪਿਤਾ ਦੇ ਨਿਰਦੇਸ਼ਨ ’ਚ 1974 ’ਚ ਆਈ ਫਿਲਮ ‘ਤਮੰਨਾ ਕਲਾ’ ਤੋਂ ਸਿਨੇਮਾ ਦੀ ਦੁਨੀਆ ’ਚ ਪੈਰ ਰੱਖਿਆ ਸੀ।

Posted By: Ramanjit Kaur