ਜੇਐੱਨਐੱਨ, ਨਵੀਂ ਦਿੱਲੀ : ਫੇਮ ਸੈਲੀਬ੍ਰਿਟੀ ਡਾਂਸ ਰਿਅਲਟੀ ਸ਼ੋਅ 'ਨੱਚ ਬੱਲੀਏ' ਨੂੰ ਲੈ ਕੇ ਹਮੇਸ਼ਾ ਹੀ ਫੈਨਜ਼ 'ਚ ਕ੍ਰੇਜ਼ ਬਣਿਆ ਰਹਿੰਦਾ ਹੈ। ਇਸ ਸ਼ੋਅ 'ਚ ਸਟਾਰ ਆਪਣੇ ਪਾਰਟਨਰ ਦੇ ਨਾਲ ਹਿੱਸਾ ਲੈਂਦੇ ਹਨ ਤੇ ਡਾਂਸ ਪ੍ਰਤੀ ਆਪਣੇ ਜਨੂਨ ਨੂੰ ਦਿਖਾਉਂਦੇ ਹਨ। ਉੱਥੇ ਹੀ ਇਕ ਵਾਰ ਮੁੜ 'ਨੱਚ ਬੱਲੀਏ' ਧਮਾਲ ਮਚਾਉਣ ਲਈ ਤਿਆਰ ਹੈ। ਇਸ ਦਾ ਨਵਾਂ ਸੀਜ਼ਨ ਯਾਨੀ 'ਨੱਚ ਬੱਲੀਏ 10' ਸ਼ੁਰੂ ਹੋਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਖਬਰਾਂ ਦੀ ਮੰਨੀਏ ਤਾਂ ਇਹ ਸ਼ੋਅ ਇਸ ਸਾਲ ਜੂਨ ਦੇ ਆਖ਼ਰ 'ਚ ਸੀਜ਼ਨ 10 ਦੇ ਨਾਲ ਵਾਪਸੀ ਕਰਨ ਲਈ ਤਿਆਰ ਹੈ। ਹੁਣ ਤਕ ਇਸ ਸੀਜ਼ਨ 'ਚ ਹਿੱਸਾ ਲੈਣ ਲਈ ਕਈ ਨਾਂ ਸਾਹਮਣੇ ਆ ਚੁੱਕੇ ਹਨ ਤੇ ਸ਼ੋਅ ਮੇਕਰਸ ਨੇ ਸੈਲੀਬ੍ਰਿਟੀਜ਼ ਕਪਲ ਨੂੰ ਅਪ੍ਰੋਚ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਖ਼ਬਰ ਹੈ ਕਿ ਇਸ ਸ਼ੋਅ 'ਚ 'ਅਨੁਪਮਾ' ਫੇਮ ਰੁਪਾਲੀ ਗਾਂਗੁਲੀ ਆਪਣੇ ਪਤੀ ਅਸ਼ਵਿਨ ਵਰਮਾ ਦੇ ਨਾਲ ਇਸ ਸ਼ੋਅ ਦਾ ਹਿੱਸਾ ਬਣੇਗੀ।

ਸਪਾਟਬੁਆਏ ਦੀ ਰਿਪੋਰਟ ਅਨੁਸਾਰ, ਟੀਵੀ ਸ਼ੋਅ 'ਅਨੁਪਮਾ' ਅਦਾਕਾਰਾ ਰੁਪਾਲੀ ਗਾਂਗੁਲੀ ਆਪਣੇ ਪਤੀ ਅਸ਼ਵਿਨ ਵਰਮਾ ਦੇ ਨਾਲ 'ਨੱਚ ਬੱਲੀਏ 10' ਦਾ ਹਿੱਸਾ ਬਣਨ ਜਾ ਰਹੀ ਹੈ। ਅਸਲ ਵਿੱਚ ਸ਼ੋਅ ਮੇਕਰਸ ਨੇ ਰੁਪਾਲੀ ਗਾਂਗੁਲੀ ਨੂੰ ਸ਼ੋਅ ਲਈ ਅਪ੍ਰੋਚ ਕੀਤਾ ਹੈ। ਹਾਲਾਂਕਿ ਹੁਣ ਤਕ ਰੁਪਾਲੀ ਜਾਂ ਉਨ੍ਹਾਂ ਦੇ ਪਤੀ ਵੱਲੋਂ ਸ਼ੋਅ 'ਚ ਹਿੱਸਾ ਲੈਣ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਉੱਥੇ ਹੀ ਜੇਕਰ ਸਭ ਕੁਝ ਠੀਕ ਰਿਹਾ ਤਾਂ ਜਲਦ ਹੀ ਉਹ ਪਤੀ ਅਸ਼ਵਨੀ ਦੇ ਨਾਲ ਛੋਟੇ ਪਰਦੇ 'ਤੇ ਆਪਣੇ ਡਾਂਸ ਦਾ ਜਲਵਾ ਬਿਖੇਰਦੀ ਨਜ਼ਰ ਆਵੇਗੀ।

ਉੱਥੇ ਹੀ ਜੇਕਰ ਰਿਪੋਰਟ ਦੀ ਮੰਨੀਏ ਤਾਂ ਇਹ ਗੱਲ ਸੱਚ ਸਾਬਿਤ ਹੋਈ ਤਾਂ ਰੁਪਾਲੀ ਦੇ ਫੈਨਜ਼ ਲਈ ਇਹ ਇਕ ਵੱਡੀ ਮੌਕਾ ਹੋਵੇਗਾ। ਜਦੋਂ ਉਹ ਆਪਣੇ ਪਤੀ ਨਾਲ ਪਹਿਲੀ ਵਾਰ ਕਿਸੇ ਸ਼ੋਅ 'ਚ ਹਿੱਸਾ ਲੈਂਦੀ ਨਜ਼ਰ ਆਵੇਗੀ। ਉੱਥੇ ਹੀ ਫੈਨਜ਼ ਨੂੰ ਵੀ ਰੁਪਾਲੀ ਸਮੇਤ ਉਨ੍ਹਾਂ ਦੇ ਪਤੀ ਨੂੰ 'ਨੱਚ ਬੱਲੀਏ 10' 'ਚ ਡਾਂਸ ਕਰਦੇ ਦੇਖਣ ਦਾ ਮੌਕਾ ਮਿਲੇਗਾ।

ਕਾਬਿਲੇਗ਼ੌਰ ਹੈ ਕਿ ਰੁਪਾਲੀ ਗਾਂਗੁਲੀ ਦਾ ਸੀਰੀਅਲ 'ਅਨੁਪਮਾ' ਅੱਜਕਲ੍ਹ ਲਗਾਤਾਰ ਟੀਆਰਪੀ ਲਿਸਟ 'ਚ ਨੰਬਰ ਇਕ 'ਤੇ ਬਣਿਆ ਹੋਇਆ ਹੈ। ਸ਼ੋਅ 'ਚ ਰੁਪਾਲੀ ਗਾਂਗੁਲੀ 'ਅਨੁਪਮਾ' ਨਾਂ ਦਾ ਕਿਰਦਾਰ ਨਿਭਾਅ ਰਹੀ ਹੈ।

Posted By: Seema Anand