ਮੁੰਬਈ - ਜਲਦ ਹੀ ਦੇਸ਼ 'ਚ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ ਜਿਸ ਕਰਕੇ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਤੋਂ ਵੱਡਾ ਪਰਦਾ ਵੀ ਅਛੂਤਾ ਨਹੀਂ ਹੈ। ਇਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਵੇਕ ਓਬਰਾਏ ਨੂੰ ਲੈ ਕੇ ਫਿਲਮ ਬਣਨੀ ਸ਼ੁਰੂ ਹੋ ਗਈ ਹੈ, ਪਰ ਉਸ ਤੋਂ ਪਹਿਲੇ ਹੀ ਰਾਹੁਲ ਗਾਂਧੀ 'ਤੇ ਬਣੀ ਫਿਲਮ ਰਾ ਗਾ ਹਲਚਲ ਮਚਾ ਦੇਵੇਗੀ। ਇਸ ਫਿਲਮ ਦਾ ਨਾਂ ਮਾਈ ਨੇਮ ਇਜ਼ ਰਾ ਗਾ ਰੱਖਿਆ ਗਿਆ ਹੈ ਯਾਨੀ ਕਿ ਰਾਹੁਲ ਗਾਂਧੀ। ਰੁਪੇਸ਼ ਪਾਲ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ, ਜਿਨ੍ਹਾਂ ਨੇ ਇਸ ਤੋਂ ਪਹਿਲਾਂ 'ਸੇਂਟ ਰੈਕੂਲਾ' ਤੇ 'ਕਾਮਸੂਤਰ 3 ਡੀ' ਫਿਲਮ ਬਣਾਈ ਹੈ। ਫਿਲਮ ਦਾ ਇਕ ਟੀਜ਼ਰ ਵੀ ਜਾਰੀ ਕੀਤਾ ਗਿਆ ਹੈ। ਫਿਲਮ ਚ ਇੰਦਰਾ ਗਾਂਧੀ, ਰਾਜੀਵ ਗਾਂਧੀ , ਸੋਨੀਆ ਗਾਂਧੀ ਤੇ ਪ੍ਰਿਯੰਕਾ ਦੇ ਵੀ ਕਿਰਦਾਰ ਹੋਣਗੇ।

ਫਿਲਮ ਚ ਰਾਹੁਲ ਗਾਂਧੀ ਦੇ ਬਚਪਨ ਤੋਂ ਲੈ ਕੇ ਉਨ੍ਹਾਂ ਦੇ ਰਾਜਨੀਤਕ ਕਰੀਅਰ ਦਾ ਪੂਰਾ ਘਟਨਾਕ੍ਰਮ ਦਿਖਾਇਆ ਜਾਵੇਗਾ।

ਰੁਪੇਸ਼ ਦੇ ਮੁਤਾਬਿਕ ਇਸ ਫਿਲਮ ਦਾ ਉਦੇਸ਼ ਰਾਹੁਲ ਗਾਂਧੀ ਦਾ ਮਹਿਮਾਮੰਡਨ ਨਹੀਂ ਕਰਨਾ, ਬਲਕਿ ਇਸ ਅਜਿਹੇ ਵਿਅਕਤੀ ਬਾਰੇ ਦੱਸਣਾ ਹੈ, ਜਿਸ 'ਤੇ ਲਗਾਤਾਰ ਚੁਫੇਰਿਓਂ ਹਮਲੇ ਹੋ ਰਹੇ ਹਨ। ਕੋਈ ਵੀ ਵਿਅਕਤੀ ਜੋ ਨਿਡਰਤਾ ਨਾਲ ਆਉਣ ਵਾਲੀ ਚੁਣੌਤੀਆਂ ਦਾ ਸਾਹਮਣਾ ਕਰਦਾ ਹੋਵੇ, ਉਹ ਇਸ ਫਿਲਮ ਨਾਲ ਖੁਦ ਨੂੰ ਰਿਲੇਟ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਨੂੰ ਬਾਓਪਿਕ ਦੀ ਤਰ੍ਹਾਂ ਦੇਖਿਆ ਜਾ ਸਕਦਾ ਹੈ । ਕੋਈ ਵੀ ਵਿਅਕਤੀ ਜੋ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਦਾ ਹੈ, ਖੁਦ ਨੂੰ ਇਸ ਫਿਲਮ ਨਾਲ ਰਿਲੇਟ ਕਰ ਸਕਦਾ ਹੈ। ਇਹ ਫਿਲਮ ਐਪ੍ਰਲ ਚ ਰੀਲੀਜ਼ ਹੋਵੇਗੀ।

Posted By: Amita Verma