ਐਂਟਰਟੇਨਮੈਂਟ ਬਿਊਰੋ, ਮੁੰਬਈ : ਮਸ਼ਹੂਰ ਸੰਗੀਤਕਾਰ ਸ਼ਰਵਨ ਕੁਮਾਰ ਰਾਠੌੜ ਦੀ ਕੋਰੋਨਾ ਇਨਫੈਕਸ਼ਨ ਕਾਰਨ ਹਾਲਤ ਚਿੰਤਾਜਨਕ ਬਣੀ ਹੋਈ ਹੈ। 67 ਸਾਲਾ ਸ਼ਰਵਨ ਹਾਲੀਆ ਕੋਰੋਨਾ ਇਨਫੈਕਟਿਡ ਹੋਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਰਹੇਜਾ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਸਪਤਾਲ 'ਚ ਸ਼ਰਵਨ ਦਾ ਇਲਾਜ ਡਾਕਟਰ ਕੀਰਤੀ ਭੂਸ਼ਣ ਦੀ ਦੇਖਰੇਖ 'ਚ ਚੱਲ ਰਿਹਾ ਹੈ। ਹਸਪਤਾਲ 'ਚ ਫਿਲਹਾਲ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਹੈ। ਅਸਲ 'ਚ ਸ਼ਰਵਨ ਸ਼ੂਗਰ ਦੇ ਮਰੀਜ਼ ਹਨ, ਜਿਸ ਕਾਰਨ ਉਨ੍ਹਾਂ ਨੂੰ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ।