ਜੇਐਨਐਨ, ਨਵੀਂ ਦਿੱਲੀ : ਫਿਲਮ ਇੰਡਸਟਰੀ ਵਿਚ ਕਈ ਵਾਰ ਸਿਤਾਰਿਆਂ ਦੀ ਮੌਤ ਦੀਆਂ ਝੂਠੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਇਸ ਲਿਸਟ ਵਿਚ ਮਹਾਨਾਇਕ ਅਮਿਤਾਭ ਬਚਨ ਤੋਂ ਲੈ ਕੇ ਦਿਲੀਪ ਕੁਮਾਰ ਅਤੇ ਮਸ਼ਹੂਰ ਪਲੇਬੈਕ ਗਾਇਕਾ ਲਤਾ ਮੰਗੇਸ਼ਕਰ ਤਕ ਦੇ ਨਾਂ ਸ਼ਾਮਲ ਹਨ। ਬਾਲੀਵੁੱਡ ਅਦਾਕਾਰਾ ਮੁਮਤਾਜ਼ ਦੀ ਮੌਤ ਦੀ ਖ਼ਬਰ ਵੀ ਕੁਝ ਦਿਨ ਪਹਿਲਾਂ ਆਈ ਸੀ। ਹੁਣ ਫਿਰ ਤੋਂ ਇਹ ਖ਼ਬਰ ਕਾਫੀ ਘੁੰਮ ਰਹੀ ਹੈ ਕਿ ਮੁਮਤਾਜ਼ ਦੀ ਮੌਤ ਹੋ ਗਈ ਹੈ।

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਐੱਸ ਸੋਢੀ ਨੇ ਤਾਂ ਅਦਾਕਾਰਾ ਨੂੰ ਸ਼ਰਧਾਂਜਲੀ ਤਕ ਦੇ ਦਿੱਤੀ। ਜਿਸ ਤੋਂ ਬਾਅਦ ਇਹ ਖ਼ਬਰ ਤੇਜ਼ੀ ਨਾਲ ਫੈਲੀ ਕਿ ਮੁਮਤਾਜ਼ ਦੀ ਮੌਤ ਹੋ ਗਈ ਹੈ। ਇਨ੍ਹਾਂ ਖ਼ਬਰਾਂ ਨਾਲ ਅਦਾਕਾਰਾ ਵੀ ਹੁਣ ਬਹੁਤ ਪਰੇਸ਼ਾਨ ਹੋ ਚੁੱਕੀ ਹੈ। ਇਨ੍ਹਾਂ ਨੂੰ ਲੈ ਕੇ ਹੁਣ ਉਨ੍ਹਾਂ ਨੇ ਖੁਦ ਸਟੇਟਮੈਂਟ ਜਾਰੀ ਕੀਤਾ ਹੈ ਜਿਸ ਦੇ ਨਾਲ ਉਨ੍ਹਾਂ ਨੇ ਆਪਣੇ ਸਿਹਤਯਾਬ ਹੋਣ ਦੀ ਜਾਣਕਾਰੀ ਵੀ ਦਿੱਤੀ ਹੈ, ਨਾਲ ਹੀ ਅਜਿਹੀਆਂ ਖ਼ਬਰਾਂ ਉਡਾਉਣ ਵਾਲਿਆਂ 'ਤੇ ਗੁੱਸਾ ਵੀ ਜ਼ਾਹਰ ਕੀਤਾ ਹੈ।

ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਦੌਰਾਨ ਮੁਮਤਾਜ਼ ਨੇ ਕਿਹਾ,' ਮੈਂ ਜ਼ਿੰਦਾ ਹਾਂ ਅਤੇ ਬਿਲਕੁਲ ਠੀਕ ਹਾਂ। ਮੈਨੂੰ ਖੁਸ਼ੀ ਹੈ ਕਿ ਇਸ ਖ਼ਬਰ ਦੀ ਜਾਂਚ ਕਰਨ ਲਈ ਕਿਸੇ ਨੇ ਮੈਨੂੰ ਕਾਲ ਕੀਤੀ। ਮੈਨੂੰ ਨਹੀਂ ਪਤਾ ਕੋਈ ਕਿਉਂ ਜਾਣਬੁੱਝ ਕੇ ਅਜਿਹੀ ਖ਼ਬਰ ਫੈਲਾ ਰਿਹਾ ਹੈ। ਇਹ ਕੋਈ ਮਜ਼ਾਕ ਹੈ ਕੀ? ਪਿਛਲੇ ਸਾਲ ਵੀ ਅਜਿਹੀ ਹੀ ਖ਼ਬਰ ਉੱਡੀ ਸੀ ਅਤੇ ਮੇਰਾ ਪਰਿਵਾਰ ਪਰੇਸ਼ਾਨ ਹੋ ਗਿਆ ਸੀ, ਅਤੇ ਮੈਂ ਖ਼ੁਦ ਵੀ ਬਹੁਤ ਪਰੇਸ਼ਾਨ ਹੋ ਗਈ ਸੀ। ਲਾਕਡਾਊਨ ਦੌਰਾਨ ਮੈਂ ਆਪਣੀ ਬੇਟੀ, ਜਵਾਈ, ਪਤੀ ਅਤੇ ਦੋਹਤੀਆਂ-ਪੋਤੀਆਂ ਦੇ ਨਾਲ ਲੰਡਨ ਵਿਚ ਰਹਿ ਰਹੀ ਹਾਂ ਅਤੇ ਪੂਰੀ ਤਰ੍ਹਾਂ ਠੀਕ ਹਾਂ। ਮੇਰੇ ਹੋਰ ਰਿਸ਼ਤੇਦਾਰਾਂ ਨੇ ਵੀ ਇਹ ਖ਼ਬਰ ਸੁਣੀ ਤਾਂ ਉਹ ਲੋਕ ਵੀ ਪਰੇਸ਼ਾਨ ਹੋ ਗਏ। ਲੋਕ ਮੈਨੂੰ ਕਿਉਂ ਮਾਰਨਾ ਚਾਹੁੰਦੇ ਹਨ? ਜਦੋਂ ਵੇਲੇ ਆਏਗਾ ਤਾਂ ਮੈਂ ਖੁਦ ਚਲੀ ਜਾਊਂਗੀ। ਜਦੋਂ ਮੈਂ ਮਰਾਂਗੀ ਤਾਂ ਇਹ ਕੋਈ ਸਿਕ੍ਰੇਟ ਨਹੀਂ ਹੋਵੇਗਾ। ਮੇਰਾ ਪਰਿਵਾਰ ਖੁਦ ਸਭ ਨੂੰ ਆਫੀਸ਼ਿਅਲ ਦੱਸੇਗਾ।'

ਤੁਹਾਨੂੰ ਦੱਸ ਦੇਈਂੇ ਕਿ ਪਿਛਲੇ ਸਾਲ ਵੀ ਇਹ ਖਬਰ ਆਈ ਸੀ ਕਿ ਮੁਮਤਾਜ਼ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਸਟੇਟਮੈਂਟ ਆਇਆ ਸੀ ਅਤੇ ਉਨ੍ਹਾਂ ਖ਼ਬਰਾਂ ਨੂੰ ਝੂਠਾ ਦੱਸਿਆ ਸੀ।

Posted By: Rajnish Kaur