ਜੇਐੱਨਐੱਨ, ਨਵੀਂ ਦਿੱਲੀ : ਜਾਨ ਇਬਰਾਹਿਮ ਤੇ ਇਮਰਾਨ ਹਾਸ਼ਿਮੀ ਦੀ ਚਰਚਿਤ ਫਿਲਮ 'ਮੁੰਬਈ ਸਾਗਾ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਇਸ ਫਿਲਮ ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਹੁਣ ਫਿਲਮ 'ਮੁੰਬਈ ਸਾਗਾ' ਦਾ ਪਹਿਲਾ ਗਾਣਾ ਵੀ ਰਿਲੀਜ਼ ਹੋ ਗਿਆ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਫਿਲਮ 'ਮੁੰਬਈ ਸਾਗਾ' ਦੇ ਗਾਣੇ ਦਾ ਨਾਂ 'ਸ਼ੋਰ ਮਚੇਗਾ' ਹੈ।

'ਸ਼ੋਰ ਮਚੇਗਾ' ਗਾਣੇ ਨੂੰ ਮਸ਼ਹੂਰ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਨੇ ਸ਼ਾਨਦਾਰ ਅੰਦਾਜ਼ 'ਚ ਗਾਇਆ ਹੈ। ਜਦਕਿ ਗਾਣੇ ਨੂੰ ਹੋਮੀ ਦਿੱਲੀਵਾਲਾ ਨੇ ਲਿਖਿਆ ਹੈ। 'ਸ਼ੋਰ ਮਚੇਗਾ' ਗਾਣੇ 'ਚ ਹਨੀ ਸਿੰਘ ਤੇ ਹੋਮੀ ਦਿੱਲੀਵਾਲਾ ਡਰੱਗਸ ਤੇ ਕਾਲੇ ਧਨ ਦੀ ਗੱਲ ਕਰ ਰਹੇ ਹਨ। ਇਸ ਗਾਣੇ ਨੂੰ ਜੰਗਲ ਥੀਮ ਬਾਰ 'ਚ ਫਿਲਮਾਇਆ ਗਿਆ ਹੈ। ਗੱਲ ਕਰੀਏ ਸ਼ੋਰ ਮਚੇਗਾ ਗਾਣੇ ਦੇ ਵੀਡੀਓ ਦੀ ਤਾਂ ਇਸ ਗਾਣੇ 'ਚ ਹਨੀ ਸਿੰਘ ਤੇ ਹੋਮੀ ਦਿੱਲੀਵਾਲਾ ਤੋਂ ਇਲਾਵਾ ਫਿਲਮ 'ਮੁੰਬਈ ਸਾਗਾ' ਦੇ ਮੁੱਖ ਅਦਾਕਾਰ ਜਾਨ ਇਬਰਾਹਿਮ ਤੇ ਇਮਰਾਨ ਹਾਸ਼ਮੀ ਨਜ਼ਰ ਆ ਰਹੇ ਹਨ।

'ਸ਼ੋਰ ਮਚੇਗਾ' ਗਾਣਾ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ 'ਤੇ ਦੱਬ ਕੇ ਵਾਇਰਲ ਹੋ ਰਿਹਾ ਹੈ। ਸੰਗੀਤ ਪ੍ਰੇਮੀ ਹਨੀ ਸਿੰਘ ਦੇ ਫੈਨਜ਼ ਵੀ ਉਨ੍ਹਾਂ ਦੇ ਗਾਣੇ ਨੂੰ ਖ਼ੂਬ ਪਸੰਦ ਕਰ ਰਹੇ ਹਨ। ਹੁਣ ਤਕ 'ਸ਼ੋਰ ਮਚੇਗਾ' ਗਾਣੇ ਨੂੰ ਯੂਟਿਊਬ ਡੇਢ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਗੱਲ ਕਰੀਏ 'ਮੁੰਬਈ ਸਾਗਾ' ਦੀ ਤਾਂ ਸ਼ੁੱਕਰਵਾਰ ਨੂੰ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਫਿਲਮ 19 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।

Posted By: Amita Verma