ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਕਾਰ ਰੋਕਣ ਦੇ ਦੋਸ਼ 'ਚ ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਰਿਪੋਰਟਸ ਮੁਤਾਬਿਕ ਨੌਜਵਾਨ ਕਥਿਤ ਤੌਰ 'ਤੇ ਕਿਸਾਨ ਅੰਦੋਲਨ ਦਾ ਸਮਰਥਕ ਹੈ ਤੇ ਅਦਾਕਾਰ ਦੀ ਕਾਰ ਰੋਕ ਕੇ ਉਨ੍ਹਾਂ ਤੋਂ ਅੰਦੋਲਨ ਨੂੰ ਲੈ ਕੇ ਟਵੀਟ ਨਾ ਕਾਰਨ ਦਾ ਕਾਰਨ ਪੁੱਛ ਰਿਹਾ ਸੀ। ਕਾਰ ਰੋਕਣ ਵਾਲੇ ਨੌਜਵਾਨ ਦਾ ਨਾਂ ਰਾਜਦੀਪ ਦੱਸਿਆ ਗਿਆ ਹੈ। ਜਿਸ ਨੂੰ ਹੁਣ ਬੇਲ 'ਤੇ ਰਿਹਾਅ ਵੀ ਕਰ ਦਿੱਤਾ ਗਿਆ ਹੈ। ਉਸ ਨੂੰ ਆਈਪੀਸੀ ਦੀਆਂ ਧਾਰਾਵਾਂ 341,504 ਤੇ 506 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ABP News ਦੀ ਰਿਪੋਰਟ ਮੁਤਾਬਿਕ ਘਟਨਾ ਸਵੇਰੇ ਸਵਾ 8 ਵਜੇ ਦੀ ਦੱਸੀ ਜਾ ਰਹੀ ਹੈ। ਅਜੇ ਦੇਵਗਨ ਆਪਣੀ ਫਿਲਮ ਦੀ ਸ਼ੂਟਿੰਗ ਲਈ ਗੋਰੇਗਾਂਵ ਸਥਿਤ ਫਿਲਮਸਿਟੀ ਜਾ ਰਹੇ ਸਨ। ਉਹ ਫਿਲਮਸਿਟੀ ਦੇ ਗੇਟ 'ਚ ਦਾਖ਼ਲ ਹੋਣ ਹੀ ਵਾਲੇ ਸਨ ਕਿ ਖ਼ੁਦ ਨੂੰ ਕਿਸਾਨ ਸਮਰਥਕ ਕਹਿਣ ਵਾਲੇ ਇਕ ਨੌਜਵਾਨ ਨੇ ਅਜੇ ਦੀ ਕਾਰ ਰੋਕ ਲਈ ਤੇ ਉਨ੍ਹਾਂ ਤੋਂ ਪੁੱਛਣ ਲੱਗਾ ਕਿ ਕਿਸਾਨਾਂ ਨੂੰ ਅੰਦੋਲਨ ਕਰਦਿਆਂ 100 ਦਿਨਾਂ ਤੋਂ ਜ਼ਿਆਦਾ ਬੀਤ ਚੁੱਕੇ ਹਨ ਪਰ ਅਜੇ ਨੇ ਸਮਰਥਨ 'ਚ ਟਵੀਟ ਕਿਉਂ ਨਹੀਂ ਕੀਤਾ। ਇਸ ਤੋਂ ਨੇੜੇ-ਤੇੜੇ ਦੇ ਭਾਜੜਾਂ ਪੈ ਗਈਆਂ। ਲਗਪਗ 15 ਮਿੰਟ ਤਕ ਅਜੇ ਦੀ ਕਾਰ ਉੱਥੇ ਰੁੱਕੀ ਰਹੀ। ਪੁਲਿਸ ਨੇ ਆ ਕੇ ਅਜੇ ਨੂੰ ਉੱਥੋਂ ਕੱਢਿਆ। ਅਜੇ ਗੰਗੂਬਾਈ ਕਾਠਿਆਵਾੜੀ ਦੇ ਸੈੱਟ 'ਤੇ ਜਾ ਰਹੇ ਸਨ ਜੋ ਫਿਲਮਸਿਟੀ 'ਚ ਲੱਗਾ ਹੋਇਆ ਹੈ।

ਢਿਂਢੋਸ਼ੀ ਪੁਲਿਸ ਨੇ ਬਾਅਦ 'ਚ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਨੌਜਵਾਨ ਨਾਲ ਮੌਜੂਦ ਕੁਝ ਲੋਕਾਂ ਨੇ ਕਿਹਾ ਕਿ ਮੁਲਜ਼ਮ ਸਿਰਫ਼ ਕਿਸਾਨ ਅੰਦੋਲਨ ਨੂੰ ਲੈ ਕੇ ਅਜੇ ਨਾਲ ਗੱਲ ਕਰਨਾ ਚਾਅ ਰਿਹਾ ਸੀ। ਕਾਰ ਰੋਕਣ ਵਾਲੇ ਨੌਜਵਾਨ ਦਾ ਨਾਂ ਰਾਜਦੀਪ ਦੱਸਿਆ ਗਿਆ ਹੈ। ਉਸ ਨੂੰ ਆਈਪੀਸੀ ਦੀਆਂ ਧਾਰਾਵਾਂ 341,504 ਤੇ 506 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅਜੇ ਦੀ ਕਾਰ ਰੋਕ ਕੇ ਹੰਗਾਮਾ ਕਰਦਿਆਂ ਨੌਜਵਾਨ ਦੀ ਵੀਡੀਓ ਵਾਇਰਲ ਹੋ ਗਈ, ਜਿਸ ਨੂੰ ਫਿਲਮਮੇਕਰ ਵਿਵੇਕ ਅਗਿਨੀਹੋਤਰੀ ਨੇ ਸ਼ੇਅਰ ਕਰਦਿਆਂ ਲਿਖਿਆ- 'ਅਜੇ ਦੇਵਗਨ ਨੂੰ ਇਸ ਤਰ੍ਹਾਂ ਧਮਕਾਉਣਾ ਸ਼ਰਮਨਾਕ ਹੈ। ਸਰਕਾਰ ਨੂੰ ਤੈਅ ਕਰਨਾ ਹੋਵੇਗਾ, ਕੀ ਜ਼ਰੂਰੀ ਹੈ- ਵਿਰੋਧ ਕਰਨ ਦਾ ਅਧਿਕਾਰ ਜਾਂ ਸ਼ਾਂਤੀ 'ਤੇ ਸੁਰੱਖਿਆ ਬਣਾਉਣ ਦਾ ਅਧਿਕਾਰ?'

Posted By: Amita Verma