ਲਾਕਡਾਊਨ ਦੇ ਕਾਰਨ ਆਮ ਲੋਕਾਂ ਵਾਂਗ ਫਿਲਮੀ ਸਿਤਾਰੇ ਵੀ ਘਰਾਂ 'ਚ ਕੈਦ ਹਨ ਅਤੇ ਸੋਸ਼ਲ ਮੀਡੀਆ 'ਤੇ ਲਗਾਤਾਰ ਸਰਗਰਮ ਹਨ। ਲੋਕ ਟਿਕ ਟਾਕ, ਯੂ-ਟਿਊਬ, ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਆਦਿ ਪਲੈਟਫਾਰਮ ਵਿਚਕਾਰ ਵੰਡੇ ਹੋਏ ਹਨ। ਹਾਲ ਹੀ 'ਚ ਟਿਕ ਟਾਕ 'ਤੇ ਇਕ 'ਐਸਿਡ ਅਟੈਕ' ਨੂੰ ਹੱਲਾਸ਼ੇਰੀ ਦੇਣ ਵਾਲੇ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਵਿਚਕਾਰ ਜੰਗ ਛਿੜ ਗਈ ਹੈ। ਇਸ ਤੋਂ ਬਾਅਦ ਹਰ ਕੋਈ ਇਸ ਐਪ ਅਤੇ ਇਸ 'ਤੇ ਮੌਜੂਦ ਕੰਟੈਂਟ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕਰ ਰਿਹਾ ਹੈ। ਇਸ ਦੇ ਚੱਲਦਿਆਂ ਟਿਕ ਟਾਕ ਦੀ ਰੇਟਿੰਗ 'ਚ ਵੀ ਗਿਰਾਵਟ ਵੇਖਣ ਨੂੰ ਮਿਲੀ ਹੈ। ਹੁਣ ਇਸ ਵਿਵਾਦ 'ਚ ਅਦਾਕਾਰ ਮੁਕੇਸ਼ ਖੰਨਾ ਨੇ ਵੀ ਆਪਣਾ ਪੱਖ ਰੱਖ ਦਿੱਤਾ ਹੈ।

ਮੁਕੇਸ਼ ਖੰਨਾ ਨੇ ਇਕ ਵੀਡੀਓ ਜਨਤਕ ਕਰ ਕੇ ਆਪਣਾ ਬਿਆਨ ਦਿੱਤਾ ਹੈ। ਉਸ ਨੇ ਟਿਕ ਟਾਕ ਯੂਜਰਜ਼ ਨੂੰ ਕੋਸਦੇ ਹੋਏ ਇਸ ਐਪ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਮੁਕੇਸ਼ ਨੇ ਟਿਕ ਟਾਕ ਨੂੰ ਇਕ ਖ਼ਤਰਨਾਕ ਵਾਇਰਸ ਦੱਸਿਆ ਹੈ। ਵੀਡੀਓ 'ਚ ਮੁਕੇਸ਼ ਖੰਨਾ ਆਖ ਰਿਹਾ ਹੈ ਕਿ 'ਦੋਸਤੋਂ ਹੋਰ ਵੀ ਕੰਮ ਹੈ ਜ਼ਮਾਨੇ 'ਚ ਟਿਕ ਟਾਕ ਤੋਂ ਬਿਨਾਂ। ਕੋਰੋਨਾ ਦੀ ਇਸ ਬੁਰੀ ਘੜੀ ਵਿਚਕਾਰ ਇਕ ਹੋਰ ਚਾਈਨੀਜ਼ ਵਾਇਰਸ ਜਿਸ ਦਾ ਨਾਂ ਟਿਕ ਟਾਕ ਹੈ। ਉਹ ਵੀ ਟਿਕ ਟਾਕ-ਟਿਕ ਟਾਕ ਕਰਦਾ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਦੀ ਰੇਟਿੰਗ 4.5 ਤੋਂ 1.3 'ਤੇ ਆ ਗਈ ਹੈ। ਮੈਨੂੰ ਲਗਦਾ ਹੈ ਕਿ ਹੋਰ ਵੀ ਲੋਕ ਜੋ ਮੇਰੀ ਸਲਾਹ 'ਤੇ ਅਤੇ ਬਾਕੀ ਲੋਕਾਂ ਦੀ ਸਲਾਹ 'ਤੇ ਟਿਕ ਟਾਕ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਲਈ ਇਸ ਤੋਂ ਵੱਧ ਕੇ ਹੋਰ ਖ਼ੁਸ਼ੀ ਦੀ ਗੱਲ ਕੋਈ ਨਹੀਂ ਹੋ ਸਕਦੀ। ਮੈਂ ਤਾਂ ਕਹਿੰਦਾ ਹਾਂ ਕਿ ਚਾਈਨੀਜ਼ ਪ੍ਰੋਡਕਟਜ਼ ਦੀ ਸੂਚੀ 'ਚ ਸਭ ਤੋਂ 'ਤੇ ਤੁਸੀਂ ਟਿਕ ਟਾਕ ਦਾ ਨਾਂ ਰੱਖੋ ਅਤੇ ਇਸ ਤੋਂ ਦੂਰ ਰਹੋ ਅਤੇ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਾਹ 'ਤੇ ਤੁਰਨ ਤੋਂ ਬਚਾਓ।'

ਮੁਕੇਸ਼ ਨੇ ਇਸ ਵੀਡੀਓ ਨਾਲ ਕੈਪਸ਼ਨ 'ਚ ਲਿਖਿਆ ਹੈ 'ਟਿਕ ਟਾਕ- ਟਿਕ ਟਾਕ ਘੜੀ 'ਚ ਸੁਣਨਾ ਚੰਗਾ ਲਗਦਾ ਹੈ ਪਰ ਅੱਜ ਇਹ ਨੌਜਵਾਨ ਪੀੜ੍ਹੀ ਦਾ ਘਰ, ਮੁਹੱਲੇ, ਗਲੀਆਂ, ਸੜਕਾਂ 'ਤੇ ਕੁਝ ਪਲਾਂ ਦੀ ਪ੍ਰਸਿੱਧੀ ਪਾਉਣ ਦੇ ਲਈ ਸੁਰ-ਬੇਸੁਰ 'ਚ ਟਿਕ ਟਾਕ ਕਰਨਾ ਬੇਹੂਦਗੀ ਦਾ ਪਿਟਾਰਾ ਲਗਦਾ ਹੈ। ਕੋਰੋਨਾ ਚਾਈਨੀਜ਼ ਵਾਇਰਸ ਹੈ ਇਹ ਸਭ ਜਾਣ ਚੁੱਕੇ ਹਨ। ਟਿਕ ਟਾਕ ਵੀ ਉਸੇ ਤਰ੍ਹਾਂ ਦਾ ਵਾਇਰਸ ਹੈ ਇਹ ਜਾਣਨਾ ਜ਼ਰੂਰੀ ਹੈ।'

Posted By: Harjinder Sodhi