ਸਟਾਰ ਕਾਸਟ - Emraan Hashmi, Shreya Dhanwanthary

ਨਿਰਦੇਸ਼ਕ- ਸੌਮਿਕ ਸੇਨ

ਨਿਰਮਾਤਾ-ਭੂਸ਼ਣ ਕੁਮਾਰ, ਅਤੁਲ ਕਸਬੇਕਰ

ਭਾਰਤੀ ਐਜ਼ੂਕੇਸ਼ਨ ਸਿਸਟਮ ਨੂੰ ਲੈ ਕੇ ਕਈ ਫ਼ਿਲਮਾਂ ਬਣੀਆ ਹਨ। ਫ਼ਿਲਮ 'ਵਾਏ ਚੀਟ ਇੰਡੀਆ' ਵੀ ਇਸ ਲਿਸਟ 'ਚ ਸ਼ਾਮਿਲ ਹੋ ਗਈ ਹੈ ਪਰ ਇੱਥੇ ਇਹ ਗੱਲ ਹੋ ਰਹੀ ਹੈ ਐਜ਼ੂਕੇਸ਼ਨ ਸਿਸਮਟ ਨਾਲ ਜੁੜੀਆਂ ਪਰੇਸ਼ਾਨੀਆਂ ਅਤੇ ਪੇਪਰਾਂ ਦੌਰਾਨ ਹੋਣ ਵਾਲੀ ਚੀਟਿੰਗ ਨੂੰ ਬਿਆਨ ਕੀਤਾ ਗਿਆ ਹੈ। ਜਿਸ ਨੂੰ ਚੀਟਿੰਗ ਮਾਫੀਆ ਅੰਜ਼ਾਮ ਦਿੰਦਾ ਹੈ। ਫ਼ਿਲਮ ਚੰਗੀ ਹੈ ਪਰ ਇਸ ਦਾ ਵਿਸ਼ਾ ਕਿਤੇ ਨਾ ਕਿਤੇ ਡ੍ਰਾਈ ਲਗਦਾ ਹੈ ਜਿਸ ਨਾਲ ਹਰ ਵਿਅਕਤੀ ਨੂੰ ਜੋੜ ਸਕਣਾ ਆਸਾਨ ਨਜ਼ਰ ਨਹੀਂ ਆਉਂਦਾ।

ਫ਼ਿਲਮ 'ਵਾਏ ਚੀਟ ਇੰਡੀਆ' 'ਚ ਚੀਟਿੰਗ ਮਾਫੀਆ ਦਾ ਪਰਦਾਫ਼ਾਸ਼ ਕੀਤਾ ਗਿਆ ਹੈ ਕਿ ਉਹ ਕਿਸ ਤਰ੍ਹਾਂ ਘੁਣ ਦੇ ਵਾਂਗ ਐਜ਼ੂਕੇਸ਼ਨ ਸਿਸਟਮ ਨੂੰ ਖ਼ਰਾਬ ਕਰਦਾ ਹੈ। ਕਹਾਣੀ ਰਾਕੇਸ਼ ਸਿੰਘ ਉਰਫ਼ ਰਾਕੀ ਦੀ ਹੈ। ਰਾਕੀ ਪਰਿਵਾਰਿਕ ਸਮੱਸਿਆ ਅਤੇ ਮਜ਼ਬੂਰੀ ਕਾਰਨ ਚੀਟਿੰਗ ਮਾਫੀਆ ਬਣ ਜਾਂਦਾ ਹੈ। ਉਹ ਗ਼ਲਤ ਰਾਹ 'ਤੇ ਨਿਕਲ ਪੈਦਾ ਹੈ ਅਤੇ ਉਹ ਖ਼ੁਦ ਨੂੰ ਦੂਸਰਿਆਂ ਲਈ ਵੀ ਸਹੀ ਮੰਨਣ ਲਗਦਾ ਹੈ। ਉਹ ਐਜ਼ੂਕੇਸ਼ਨ ਸਿਸਟਮ ਦੀਆਂ ਕਮੀਆਂ ਦਾ ਫ਼ਾਇਦਾ ਚੁੱਕਦਾ ਹੈ। ਗ਼ਰੀਬ ਵਿਦਿਆਰਥੀਆਂ ਦੀ ਬੁੱਧੀ ਅਤੇ ਯੋਗਤਾ ਦਾ ਇਸਤੇਮਾਲ ਕਰ ਕੇ ਉਹ ਅਮੀਰ ਬੱਚਿਆਂ ਨੂੰ ਪੇਪਰਾਂ 'ਚ ਪਾਸ ਕਰਵਾਉਂਦਾ ਹੈ। ਫਿਰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਪੈਸੇ ਵਸੂਲ ਕਰਦਾ ਹੈ।

ਜੇਕਰ ਕਿਰਦਾਰ ਦੀ ਗੱਲ ਕਰੀਏ ਤਾਂ ਇਮਰਾਨ ਹਾਸ਼ਮੀ ਦਾ ਫ਼ਿਲਮ 'ਚ ਨੇਗੇਟਿਵ ਗ੍ਰੇ ਕਰੈਕਰਟਰ ਹੈ। ਜਿਸ ਦੇ ਲਈ ਉਹ ਜਾਣੇ ਜਾਂਦੇ ਹਨ। ਪਰ ਫ਼ਿਲਮ 'ਚ ਨੇਗੇਟਿਵ ਗ੍ਰੇ ਕਰੈਕਟਰ ਕ੍ਰਿਮੀਨਲ ਪੱਧਰ 'ਤੇ ਜ਼ਿਆਦਾ ਗ੍ਰੇ ਨਜ਼ਰ ਆਉਂਦਾ ਹੈ। ਜਿਸ ਕਰਕੇ ਦਰਸ਼ਕਾਂ ਦੀ ਹਮਦਰਦੀ ਹਾਸਿਲ ਕਰਨ 'ਚ ਕਮਜ਼ੋਰ ਲਗਦਾ ਹੈ। ਇਸ ਕਿਰਦਾਰ ਨਾਲੋਂ ਸੰਪਰਕ ਵੀ ਕਈ ਵਾਰ ਟੁੱਟਦਾ ਨਜ਼ਰ ਆਉਂਦਾ ਹੈ।


Performance ਦੀ ਗੱਲ ਕਰੀਏ ਤਾਂ ਇਮਰਾਨ ਹਾਸ਼ਮੀ ਨੇ ਹਮੇਸ਼ਾ ਦੀ ਤਰ੍ਹਾਂ ਬੇਹਤਰੀਨ Performance ਦਿੱਤੀ ਹੈ। ਇਮਰਾਨ ਨੇ ਦੂਸਰੀ ਵਾਰ Conman (ਚੀਟ ਕਰਨ ਵਾਲਾ ਵਿਅਕਤੀ) ਦੀ ਭੂਮਿਕਾ ਅਦਾ ਕੀਤੀ ਹੈ। ਇਸ ਤੋਂ ਪਹਿਲਾਂ ਉਹ ਫ਼ਿਲਮ ਰਾਜਾ ਨਟਵਰਲਾਲ 'ਚ ਇਸੇ ਤਰ੍ਹਾਂ ਦੇ ਕਿਰਦਾਰ 'ਚ ਨਜ਼ਰ ਆਏ ਸਨ। ਫ਼ਿਲਮ 'ਚ Shreya Dhanwanthary

ਨੇ ਵੀ ਵਧੀਆ Performance ਦਿੱਤਾ ਹੈ ਜਿਸ ਦੀ ਇਹ ਪਹਿਲੀ ਫ਼ਿਲਮ ਹੈ।

ਨਿਰਦੇਸ਼ਕ ਸੌਮਿਕ ਸੇਨ ਨੇ ਫ਼ਿਲਮ ਦੇ ਵਿਸ਼ੇ ਐਜ਼ੂਕੇਸ਼ਨ ਸਿਸਟਮ ਨੂੰ ਚੀਟਿੰਗ ਮਾਫੀਆ ਤੋਂ ਹੋਣ ਵਾਲੇ ਨੁਕਸਾਨ ਨੂੰ ਦਰਸ਼ਕਾਂ ਦੇ ਸਾਹਮਣੇ ਸਫ਼ਲ ਤਰੀਕੇ ਨਾਲ ਰੱਖਿਆ ਹੈ। ਫ਼ਿਲਮ ਵਧੀਆ ਹੈ ਪਰ ਦਰਸ਼ਕਾਂ ਦੇ ਨਾਲੋਂ ਵਿਚ-ਵਿਚ ਸੰਪਰਕ ਟੁੱਟ ਜਾਂਦਾ ਹੈ। ਪਰ ਇਮਰਾਨ ਹਾਸ਼ਮੀ ਦੀ ਅਦਾਕਾਰੀ ਇਸ ਨੂੰ ਸੰਭਾਲ ਲੈਂਦੀ ਹੈ। ਫ਼ਿਲਮ 'ਚ ਸ਼ਾਨਦਾਰ ਡਾਇਲਾਗ ਵੀ ਹਨ ਜੋ ਦਰਸ਼ਕਾਂ ਨੂੰ ਪਸੰਦ ਆਉਂਣਗੇ। ਫ਼ਿਲਮ 'ਚ ਅੱਠ ਗੀਤ ਹਨ ਜਿਨ੍ਹਾਂ ਨੂੰ ਗੁਰੂ ਰੰਧਾਵਾ, ਸੌਮਿਕ ਸੇਨ, ਅਰਮਾਨ ਮਲਿਕ ਅਤੇ ਤੁਲਸੀ ਕੁਮਾਰ ਨੇ ਆਵਾਜ਼ ਦਿੱਤੀ ਹੈ। ਕੁੱਲ ਮਿਲਾ ਕੇ ਇਹ ਇਕ ਵਧੀਆ ਫ਼ਿਲਮ ਹੈ ਜੋ ਐਜ਼ੂਕੇਸ਼ਨ ਮਾਫ਼ੀਆ ਦੀ ਪੋਲ ਖੋਲ੍ਹਦੀ ਹੈ।


ਜਾਗਰਣ ਡਾਟ ਕਾਮ ਰੇਟਿੰਗ-ਪੰਜ(5) ਵਿੱਚੋਂ ਤਿੰਨ (3) ਸਟਾਰ

ਅਵਧੀ - 2 ਘੰਟੇ 08 ਮਿੰਟ