ਜੇਐੱਨਐੱਨ, ਨਵੀਂ ਦਿੱਲੀ : ਟੀਵੀ ਤੇ ਫਿਲਮਾਂ ’ਚ ਆਪਣੀ ਕਲਾਕਾਰੀ ਨਾਲ ਪ੍ਰਭਾਵਿਤ ਕਰਨ ਵਾਲੀ ਐਕਟਰੈੱਸ ਮੋਨਾ ਸਿੰਘ ਦੀ ਇਕ ਆਵਾਜ਼ ਵਿਗਿਆਪਨ ਫਿਲਮ ਸੋਸ਼ਲ ਮੀਡੀਆ ’ਚ ਵਾਇਰਲ ਹੋ ਗਈ ਹੈ। ਇਨਫਰਟੀਲਿਟੀ ਜਾਂ ਬਾਂਝਪਣ ਨੂੰ ਲੈ ਕੇ ਬਣਾਈ ਗਈ ਇਸ ਫਿਲਮ ’ਚ ਬੇਹੱਦ ਭਾਵਨਾਤਮਕ ਸੰਦੇਸ਼ ਦਿੱਤਾ ਗਿਆ ਹੈ, ਜੋ ਔਰਤਾਂ ਲਈ ਬੇਹੱਦ ਜ਼ਰੂਰੀ ਹੈ। ਪ੍ਰੈਗਨੈਂਸੀ ਟੈਸਟ ਕਿੱਟ ਬਣਾਉਣ ਵਾਲੀ ਇਕ ਕੰਪਨੀ ਨੇ ਇਸਨੂੰ ਆਪਣੇ ਯੂ-ਟਿਊਬ ਚੈਨਲ ’ਤੇ ਅਪਲੋਡ ਕੀਤਾ ਸੀ, ਜਿਸਨੂੰ ਹੁਣ ਤਕ 19 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਆਬਾਦੀ ਦਾ ਵੱਡਾ ਹਿੱਸਾ ਇਨਫਰਟੀਲਿਟੀ ਨੂੰ ਅੱਜ ਵੀ ਇਕ ਸਮਾਜਿਕ ਬੁਰਾਈ ਦੇ ਤੌਰ ’ਤੇ ਦੇਖਿਆ ਜਾਂਦਾ ਹੈ ਅਤੇ ਇਸਦੇ ਲਈ ਅਕਸਰ ਔਰਤਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਪਰਿਵਾਰਿਕ ਅਤੇ ਸਮਾਜਿਕ ਪ੍ਰਤਿਸ਼ਠਾ ਅਤੇ ਸਨਮਾਨ ਨੂੰ ਇਸ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਜਦੋਂ ਤਕ ਕੋਈ ਮਹਿਲਾਂ ਮਾਂ ਨਹੀਂ ਬਣਦੀ, ਉਸਨੂੰ ਪੂਰਣ ਨਹੀਂ ਮੰਨਿਆ ਜਾਂਦਾ। ਇਸ ਵਿਗਿਆਪਨ ਫਿਲਮ ’ਚ ਅਜਿਹੀ ਹੀ ਮਾਨਸਿਕਤਾ ’ਤੇ ਸੱਟ ਮਾਰਦੇ ਹੋਏ ਸਕਾਰਾਤਮਕ ਸੰਦੇਸ਼ ਦਿੱਤਾ ਗਿਆ ਹੈ। ਵਿਗਿਆਪਨ ’ਚ ਮੋਨਾ ਸਿੰਘ ਅਜਿਹੀ ਮਹਿਲਾ ਦੇ ਕਿਰਦਾਰ ’ਚ ਹੈ, ਜੋ ਘਰ ਦੀ ਵੱਡੀ ਨੂੰਹ ਹੈ ਅਤੇ ਉਸਦੇ ਕੋਈ ਸੰਤਾਨ ਨਹੀਂ ਹੈ।

ਛੋਟੀ ਨੂੰਹ ਪ੍ਰੈਗਨੈਂਟ ਹੈ। ਲਗਪਗ ਪੌਣੇ ਤਿੰਨ ਮਿੰਟ ਦੀ ਫਿਲਮ ਦੇ ਅੰਤ ’ਚ ਭਾਵੁਕ ਕਰਨ ਵਾਲਾ ਸੰਦੇਸ਼ ਉਦੋਂ ਆਉਂਦਾ ਹੈ, ਜਦੋਂ ਛੋਟੀ ਬੇਟੀ ਹੋਣ ’ਤੇ ਉਸਦਾ ਨਾਮ ਲਤਿਕਾ ਰੱਖਣ ਦੀ ਗੱਲ ਕਹਿੰਦੀ ਹੈ, ਜੋ ਉਸਦੀ ਭਾਬੀ ਤੋਂ ਪ੍ਰੇਰਿਤ ਹੈ। ਮੋਨਾ ਨੇ ਇਹ ਵਿਗਿਆਪਨ ਫਿਲਮ ਸ਼ੇਅਰ ਕਰਕੇ ਹੈਸ਼ਟੈਗ ਲਿਖਿਆ She Is Complete In Herself ਭਾਵ ਉਹ ਖ਼ੁਦ ’ਚ ਪੂਰਣ ਹੈ।

Posted By: Ramanjit Kaur