ਹਰ ਲੇਖਕ ਨੂੰ ਆਪਣੀ ਰਚਨਾ ਪਿਆਰੀ ਹੁੰਦੀ ਹੈਲੇਖਕ ਨਹੀਂ ਚਾਹੁੰਦਾ ਕਿ ਕੋਈ ਉਸ ਦੀ ਲਿਖਤ ਨਾਲ ਛੇੜਛਾੜ ਕਰੇਇਕ ਗੱਲ ਕੋਈ ਲੇਖਕ ਹੀ ਸਮਝ ਸਕਦਾ ਹੈ ਕਿ ਕਿਸੇ ਰਚਨਾ ਨੂੰ ਕਾਗਜ਼ ਤਕ ਲਿਆਉਣ ਲਈ ਉਸ ਨੂੰ ਕਿਹੜੇ ਹਾਲਾਤ 'ਚੋਂ ਲੰਘਣਾ ਪੈਂਦਾ ਹੈਆਪਣੇ ਅਹਿਸਾਸ, ਵਲਵਲਿਆਂ, ਭਾਵਾਂ, ਖ਼ਿਆਲਾਂ, ਜਜ਼ਬਾਤ ਨੂੰ ਸ਼ਬਦਾਂ ਵਿਚ ਢਾਲਣ ਪਿੱਛੇ ਲੰਬੀ ਪ੍ਰਕਿਰਿਆ ਹੁੰਦੀ ਹੈ

ਇਕ ਰਚਨਾ, ਜਿਸ ਨੂੰ ਪਾਠਕ ਸਿਰਫ਼ ਇਕ ਬੈਠਕ 'ਚ ਪੜ੍ਹ ਜਾਂ ਸੁਣ ਲੈਂਦਾ ਹੈ,ਉਸ ਰਚਨਾ ਨੂੰ ਪੂਰਨ ਹੋਣ ਲਈ ਕਈ ਵਾਰ ਵਰ੍ਹੇ ਲੱਗੇ ਹੁੰਦੇ ਹਨਅਜਿਹੀਆਂ ਬਹੁਤ ਸਾਰੀਆਂ ਲਿਖਤਾਂ ਹੁੰਦੀਆਂ ਹਨ, ਜੋ ਲੇਖਕ ਦੇ ਮਨ-ਮਸਤਕ 'ਚ ਸਾਲਾਂਬੱਧੀ ਸਫ਼ਰ ਕਰਦੀਆਂ ਕਾਗ਼ਜ਼ 'ਤੇ ਉਤਰਨ ਲਈ ਮਚਲਦੀਆਂ ਰਹਿੰਦੀਆਂ ਹਨਫਿਰ ਇਕ ਸਮਾਂ ਆਉਂਦਾ ਹੈ ਜਦੋਂ ਉਹ ਲਿਖਤ ਕੋਰੇ ਕਾਗਜ਼ 'ਤੇ ਉਤਰਨ ਲਗਦੀ ਹੈਇਹ ਉਹ ਅਵਸਥਾ ਹੁੰਦੀ ਹੈ ਜਦੋਂ ਲੇਖਕ ਨੂੰ ਖ਼ੁਦ ਵੀ ਪਤਾ ਨਹੀਂ ਹੁੰਦਾ ਕਿ ਸ਼ਬਦ ਕਿੱਧਰੋਂ ਆ ਰਹੇ ਹਨ ਤੇ ਕੌਣ ਉਸ ਤੋਂ ਇਹ ਲਿਖਵਾ ਰਿਹਾ ਹੈ

ਜਦੋਂ ਤਕ ਕੋਈ ਰਚਨਾ ਪੂਰਨ ਰੂਪ ਨਹੀਂ ਲੈ ਲੈਂਦੀ ਹੈ ਉਦੋਂ ਤਕ ਲੇਖਕ ਅੰਦਰ ਇਕ ਅਜੀਬ ਜਿਹੀ ਬੇਚੈਨੀ ਰਹਿੰਦੀ ਹੈਇਸ ਲੰਬੀ ਪ੍ਰਕਿਰਿਆ 'ਚੋਂ ਗੁਜ਼ਰਨ ਮਗਰੋਂ ਜਦ ਕਿਸੇ ਲਿਖਤ ਦਾ ਜਨਮ ਹੁੰਦਾ ਹੈ ਤਾਂ ਇਹ ਲੇਖਕ ਲਈ ਸਕੂਨ ਵਾਲੇ ਪਲ ਹੁੰਦੇ ਹਨਫਿਰ ਜਦ ਕੋਈ ਉਸ ਦੀ ਰਚਨਾ ਨਾਲ ਛੇੜਛਾੜ ਕਰਦਾ ਹੈ ਤਾਂ ਉਸ ਦੇ ਮੂਲ ਲੇਖਕ ਨੂੰ ਬਹੁਤ ਦੁੱਖ ਹੁੰਦਾ ਹੈਰਚਨਾਵਾਂ ਨਾਲ ਇਹ ਛੇੜਛਾੜ ਪੁਰਾਣੇ ਸਮਿਆਂ ਤੋਂ ਹਰ ਭਾਸ਼ਾ ਦੇ ਸਾਹਿਤ ਤੇ ਸੰਗੀਤ 'ਚ ਹੁੰਦੀ ਆਈ ਹੈਇਸ ਛੇੜਛਾੜ ਨੂੰ ਅਰਸਤੂ ਨੇ ਆਪਣੇ 'ਅਨੁਕਰਨ ਸਿਧਾਂਤ' ਵਿਚ ਬਾਖ਼ੂਬੀ ਬਿਆਨ ਕੀਤਾ ਹੈ

ਫਿਲਮੀ ਗੀਤਾਂ ਦੀ ਤੋੜ-ਮਰੋੜ

ਬਾਲੀਵੁੱਡ ਫਿਲਮਾਂ ਵਿਚ ਤਾਂ ਸ਼ੁਰੂ ਤੋਂ ਹੀ ਪੰਜਾਬੀ ਗੀਤਾਂ ਦੀ ਨਕਲ ਹੁੰਦੀ ਰਹੀ ਹੈਪਿਛਲੇ ਕੁਝ ਦਹਾਕਿਆਂ ਤੋਂ ਇਹ ਰੁਝਾਨ ਜ਼ਿਆਦਾ ਹੀ ਵੱਧ ਗਿਆ ਹੈਜਦੋਂ ਸੰਗੀਤ ਦੇ ਖੇਤਰ ਵਿਚ ਕੈਸਿਟ ਕਲਚਰ ਆਇਆ ਤਾਂ ਇਸ ਨਾਲ ਕਈ ਵੱਡੀਆਂ ਸੰਗੀਤ ਕੰਪਨੀਆਂ ਦੀ ਵੀ ਆਮਦ ਹੋਈਇਥੋਂ ਹੀ ਲੇਖਕਾਂ ਤੇ ਕਲਾਕਾਰਾਂ ਨਾਲ ਧੱਕੇਸ਼ਾਹੀ ਦੀ ਕਹਾਣੀ ਸ਼ੁਰੂ ਹੁੰਦੀ ਹੈਹਰ ਕੰਪਨੀ ਕਾਪੀਰਾਈਟ ਤਹਿਤ ਕਿਸੇ ਗੀਤਕਾਰ, ਲੇਖਕ ਤੇ ਕਲਾਕਾਰ ਨਾਲ ਸਮਝੌਤਾ ਕਰਦੀ ਹੈਉਸੇ ਸਮਝੌਤੇ ਦੀ ਆੜ 'ਚ ਹੀ ਉਹ ਕਿਸੇ ਰਚਨਾ ਨੂੰ ਤੋੜ ਮਰੋੜਦੀ ਹੈਕੰਪਨੀਆਂ ਮਕਬੂਲ ਗੀਤਾਂ ਨੂੰ ਆਪਣੀ ਮਰਜ਼ੀ ਮੁਤਾਬਕ ਵਰਤਦੀਆਂ ਹਨ

ਇਸ ਦੀ ਤਾਜ਼ਾ ਮਿਸਾਲ ਪੰਜਾਬੀ ਫਿਲਮ 'ਲੌਂਗ ਲਾਂਚੀ' ਦਾ ਟਾਈਟਲ ਗੀਤ ਹੈਇਹ ਪਿਛਲੇ ਸਾਲ ਦਾ ਸੁਪਰ ਹਿੱਟ ਪੰਜਾਬੀ ਗੀਤ ਸੀ, ਜਿਸ ਨੂੰ ਤੋੜ ਮਰੋੜ ਕੇ ਹਾਲ ਹੀ 'ਚ ਰਿਲੀਜ਼ ਹੋਈ ਹਿੰਦੀ ਫਿਲਮ 'ਲੁੱਕਾ ਛਿਪੀ' 'ਚ ਸ਼ਾਮਲ ਕਰ ਲਿਆ ਗਿਆ ਹੈਅਸਲ ਗੀਤ ਦੀ ਮੌਲਿਕਤਾ ਤਾਂ ਖ਼ਤਮ ਹੋਣੀ ਹੀ ਸੀ, ਇਹ ਉਸ ਦੇ ਲੇਖਕ ਨਾਲ ਵੀ ਧੱਕੇਸ਼ਾਹੀ ਹੈਕੰਪਨੀ ਕੋਲ ਕਾਪੀਰਾਈਟ ਦਾ ਵਲੇਵਾਂ ਹੋਣ ਕਰ ਕੇ ਕੋਈ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦਾ

ਇਸੇ ਤਰ੍ਹਾਂ ਪਿਛਲੇ ਸਾਲ ਹਿੰਦੀ ਫਿਲਮ 'ਬਾਰਡਰ' ਦੇ ਇਕ ਗੀਤ 'ਸੰਦੇਸ਼ੇ ਆਤੇ ਹੈ ਹਮੇਂ ਤੜਪਾਤੇ ਹੈਂ' ਨੂੰ ਪੰਜਾਬੀ ਦੀ ਇਕ ਫਿਲਮ ਵਿਚ 'ਚਿੱਠੀਆਂ ਆਉਂਦੀਆਂ ਨੇ ਬੜਾ ਤੜਪਾਉਂਦੀਆਂ ਨੇ' ਗੀਤ ਬਣਾ ਕੇ ਫਿੱਟ ਕਰ ਦਿੱਤਾ ਗਿਆ ਸੀਗੀਤ ਵਿਚ ਕੁਝ ਵੀ ਨਵਾਂ ਨਹੀਂ ਪਾਇਆ ਸਿਰਫ਼ ਭਾਸ਼ਾ ਬਦਲ ਦਿੱਤੀ ਗਈਇਹ ਇਕ ਤਰ੍ਹਾਂ ਨਾਲ ਫਿਲਮ 'ਬਾਰਡਰ' ਦੇ ਗੀਤ ਨਾਲ ਬੇਇਨਸਾਫ਼ੀ ਆਖੀ ਜਾਵੇਗੀਕਈ ਵਾਰ ਹਿੰਦੀ ਫਿਲਮਾਂ 'ਚ ਅਜਿਹਾ ਵੀ ਵੇਖਣ ਨੂੰ ਮਿਲਦਾ ਕਿ ਫਿਲਮ 'ਚ ਕੋਈ ਵਿਆਹ ਦਾ ਦ੍ਰਿਸ਼ ਚੱਲ ਰਿਹਾ ਹੁੰਦਾ ਤੇ ਉੱਥੇ ਸਾਰੇ ਪੰਜਾਬੀ ਗੀਤ 'ਤੇ ਨੱਚਦੇ ਨਜ਼ਰ ਆਉਂਦੇ ਹਨਅਜਿਹੇ ਗੀਤਾਂ 'ਚ ਵੀ ਕੁਝ ਸ਼ਬਦ ਪੰਜਾਬੀ ਦੇ ਤੇ ਕੁਝ ਹਿੰਦੀ ਭਾਸ਼ਾ ਦੇ ਵਰਤੇ ਹੁੰਦੇ ਹਨ

ਪਾਕਿਸਤਾਨੀ ਫਿਲਮਾਂ ਤੇ ਗੀਤਾਂ ਦੀ ਨਕਲ

ਇਹ ਛੇੜਛਾੜ ਵੀ ਦੋ ਪ੍ਰਕਾਰ ਦੀ ਹੁੰਦੀ ਹੈਇਕ ਤਾਂ ਇਹ ਕਿ ਕਿਸੇ ਰਚਨਾ ਨੂੰ ਪੜ੍ਹ-ਸੁਣ ਕੇ ਪ੍ਰੇਰਿਤ ਹੁੰਦਿਆਂ ਉਸੇ ਤਰ੍ਹਾਂ ਦੀ ਹੋਰ ਰਚਨਾ ਲਿਖਣ ਦਾ ਖ਼ਿਆਲ ਪੈਦਾ ਹੋਣਾ ਤੇ ਫਿਰ ਉਸੇ ਵਰਗੀ ਹੋਰ ਰਚਨਾ ਲਿਖ ਦੇਣੀਦੂਜੀ ਛੇੜਛਾੜ ਉਹ ਹੁੰਦੀ ਹੈ ਜਦੋਂ ਕਿਸੇ ਰਚਨਾ ਦੀ ਹੂਬਹੂ ਨਕਲ ਕਰ ਲਈ ਜਾਵੇਦੂਜੀ ਕਿਸਮ ਦੀ ਛੇੜਛਾੜ ਜ਼ਿਆਦਾ ਮਾੜੀ ਹੈਇਹ ਕਿਸੇ ਲੇਖਕ ਦੀ ਲਿਖਤ 'ਤੇ ਡਾਕਾ ਮਾਰਨ ਵਾਂਗ ਹੈਅਜੋਕੇ ਦੌਰ ਵਿਚ ਇਹ ਅਲਾਮਤ ਵੱਡੇ ਪੱਧਰ 'ਤੇ ਸਾਹਮਣੇ ਆ ਰਹੀ ਹੈਸਾਹਿਤ ਨਾਲੋਂ ਗੀਤ-ਸੰਗੀਤ ਇਸ ਦੀ ਜਕੜ ਵਿਚ ਜ਼ਿਆਦਾ ਹੈਹੁਣ ਤਕ ਪੰਜਾਬੀ ਭਾਸ਼ਾ ਦੇ ਸਾਹਿਤ ਤੇ ਗੀਤ-ਸੰਗੀਤ ਦਾ ਵੀ ਹੋਰਨਾਂ ਭਾਸ਼ਾਵਾਂ ਤੇ ਗੀਤ-ਸੰਗੀਤ 'ਚ ਅਨੁਕਰਨ ਹੋਇਆ ਹੈਪਾਕਿਸਤਾਨੀ ਪੰਜਾਬ ਤੇ ਪੂਰਬੀ ਪੰਜਾਬ ਵਿਚ ਇਹ ਪ੍ਰਕਿਰਿਆ ਆਜ਼ਾਦੀ ਤੋਂ ਬਾਅਦ ਲਗਾਤਾਰ ਚੱਲਦੀ ਆ ਰਹੀ ਹੈਸਾਹਿਤ, ਗੀਤ ਸੰਗੀਤ ਤੇ ਫਿਲਮਾਂ ਵਿਚ ਅਸੀਂ ਇਕ ਦੂਜੇ ਦੀ ਨਕਲ ਕਰਦੇ ਆ ਰਹੇ ਹਾਂ1990 ਦੇ ਦਹਾਕੇ ਦੀਆਂ ਸਾਡੀਆਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਪਾਕਿਸਤਾਨੀ ਪੰਜਾਬੀ ਫਿਲਮਾਂ ਦੀ ਇਕ ਤਰ੍ਹਾਂ ਨਕਲ ਹੀ ਹੁੰਦੀਆਂ ਸਨ

ਪੰਜਾਬੀ ਗੀਤਾਂ ਦਾ ਹਿੰਦੀ ਅਨੁਵਾਦ

ਨਕਲ ਅਤੇ ਛੇੜਛਾੜ ਵਿਚ ਵੀ ਫ਼ਰਕ ਹੁੰਦਾ ਹੈਨਕਲ ਤਾਂ ਕਿਸੇ ਲਿਖਤ ਦੀ ਹੂਬਹੂ ਕਾਪੀ ਕਰਨ ਦੇ ਬਰਾਬਰ ਹੁੰਦਾ ਹੈ ਪਰ ਛੇੜਛਾੜ ਮੌਲਿਕ ਰਚਨਾ ਵਿਚ ਕੁਝ ਭੰਨ-ਤੋੜ ਕਰਕੇ ਆਪਣੇ ਨਾਂ ਹੇਠ ਨਵੀਂ ਰਚਨਾ ਤਿਆਰ ਕਰ ਲੈਣਾ ਹੁੰਦਾ ਹੈਜੋ ਮੌਲਿਕ ਰਚਨਾ ਤੇ ਉਸ ਦੇ ਲੇਖਕ ਨਾਲ ਸਰਾਸਰ ਧੱਕਾ ਹੈਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਅਸੀਂ ਅਨੁਵਾਦ ਹੀ ਕਹਿ ਸਕਦੇ ਹਾਂ ਕਿਉਂਕਿ ਉਸ ਰਚਨਾ ਵਿਚ ਉਸ ਨਵੇਂ ਲੇਖਕ ਦੀ ਭਾਵਨਾ ਤਾਂ ਨਾਮਾਤਰ ਹੀ ਹੁੰਦੀ ਹੈਵੈਸੇ ਅਨੁਵਾਦ ਕਰਨਾ ਵੀ ਇਕ ਔਖਾ ਕਾਰਜ ਹੁੰਦਾ ਹੈਸੰਸਾਰ ਦੀਆਂ ਕਿੰਨੀਆਂ ਲਿਖਤਾਂ ਹਨ ਜਿਨ੍ਹਾਂ ਦਾ ਅਨੁਵਾਦ ਵੱਖ-ਵੱਖ ਭਾਸ਼ਾਵਾਂ ਵਿਚ ਹੋਇਆ ਹੈ ਪਰ ਅਨੁਵਾਦ ਕੀਤੀ ਲਿਖਤ 'ਚ ਉਹ ਰਵਾਨਗੀ ਤੇ ਰਸ ਨਹੀਂ ਆਇਆ ਜੋ ਮੌਲਿਕ ਲਿਖਤ 'ਚ ਸੀਬਾਲੀਵੁੱਡ ਹਮੇਸ਼ਾ ਪੰਜਾਬੀ ਗੀਤਾਂ ਤੋਂ ਪ੍ਰਭਾਵਿਤ ਰਿਹਾ ਹੈ ਪਰ ਬਿਨਾਂ ਸਮਝੇ ਬਾਲੀਵੁੱਡ ਨਿਰਦੇਸ਼ਕਾਂ ਨੇ ਪੰਜਾਬੀ ਸ਼ਬਦਾਵਲੀ ਨੂੰੰ ਹਿੰਦੀ ਗੀਤਾਂ 'ਚ ਵਰਤਿਆ ਹੈਪੰਜਾਬ ਦੇ ਲੋਕ ਗੀਤਾਂ ਨੂੰ ਤੋੜ ਮਰੋੜ ਕੇ ਹਿੰਦੀ ਫਿਲਮਾਂ 'ਚ ਪੇਸ਼ ਕੀਤਾਪਿਛਲੇ ਸਾਲਾਂ ਵਿਚ ਮਕਬੂਲ ਹੋਏ ਇਕ ਹਿੰਦੀ ਫਿਲਮੀ ਗੀਤ ਦੀ ਉਦਾਹਰਣ ਦੇਣੀ ਚਾਹਾਂਗਾ'ਪਹਿਲੀ ਪਹਿਲੀ ਵਾਰ ਬੱਲੀਏ, ਦਿਲ ਗਿਆ ਹਾਰ ਬੱਲੀਏ, ਰੱਬਾ ਮੈਨੂੰ ਪਿਆਰ ਹੋ ਗਿਆ' ਇਸ ਗੀਤ ਵਿਚ ਪੰਜਾਬੀ ਭਾਸ਼ਾ ਦਾ ਬੱਲੀਏ ਸ਼ਬਦ ਤਾਂ ਹਿੰਦੀ ਫਿਲਮ ਵਾਲਿਆਂ ਨੇ ਵਰਤ ਲਿਆ ਪਰ ਉਨ੍ਹਾਂ ਨੂੰੰ ਇਸ ਦੇ ਪੂਰੇ ਅਰਥ ਪਤਾ ਨਹੀਂ ਸਨ'ਬੱਲੀਏ' ਸ਼ਬਦ ਪੰਜਾਬੀ ਭਾਸ਼ਾ ਵਿਚ ਇਸਤਰੀ ਲਈ ਵਰਤਿਆ ਜਾਂਦਾ ਹੈਪਰ ਉਨ੍ਹਾਂ ਨੇ ਬੱਲੀਏ ਸ਼ਬਦ ਨੂੰ ਪੁਰਸ਼ ਲਈ ਵੀ ਵਰਤਿਆ ਹੈਭਾਵ, ਉਹ ਮੁੰਡੇ ਨੂੰ ਵੀ ਬੱਲੀਏ ਸ਼ਬਦ ਨਾਲ ਸੰਬੋਧਿਤ ਕਰ ਰਹੇ ਹਨਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਬਾਲੀਵੁੱਡ ਸ਼ਬਦਾਂ ਦੀ ਭਾਵਨਾ ਪ੍ਰਤੀ ਕਿੰਨਾ ਕੁ ਸੰਜੀਦਾ ਹੈ

ਫਿਲਮਾਂ 'ਚ ਲੋਕ ਗੀਤਾਂ ਦੀ ਦੁਰਵਰਤੋਂ

ਬਾਲੀਵੁੱਡ ਨੇ ਪੰਜਾਬੀ ਦੇ ਲੋਕ ਗੀਤ 'ਛੱਲਾ' ਤੇ 'ਜੁਗਨੀ' ਆਦਿ ਨੂੰ ਆਪਣੀ ਸਹੂਲਤ ਲਈ ਤੋੜ ਮਰੋੜ ਕੇ ਹਿੰਦੀ ਫਿਲਮਾਂ ਵਿਚ ਪੇਸ਼ ਕੀਤਾ ਹੈਅਜਿਹੇ ਗੀਤਾਂ ਪੰਜਾਬੀ ਦੇ ਸੈਂਕੜੇ ਸ਼ਬਦਾਂ ਨੂੰ ਬਾਲੀਵੁੱਡ ਨੇ ਉਨ੍ਹਾਂ ਦੇ ਮੌਲਿਕ ਅਰਥਾਂ ਤੋਂ ਉੱਲਟ ਪੇਸ਼ ਕੀਤਾ ਹੈਇਸ ਦੇ ਨਾਲ-ਨਾਲ ਪੰਜਾਬੀ ਲੇਖਕਾਂ ਨੂੰ ਵੀ ਇਸ ਅਲਾਮਤ ਤੋਂ ਪੂਰੀ ਤਰ੍ਹਾਂ ਬਰੀ ਨਹੀਂ ਕੀਤਾ ਜਾ ਸਕਦਾਪੰਜਾਬੀ ਲੇਖਕਾਂ ਨੇ ਵੀ ਅੰਗਰੇਜ਼ੀ ਭਾਸ਼ਾ ਦੇ ਕਿੰਨੇ ਹੀ ਸ਼ਬਦਾਂ ਨਾਲ ਛੇੜਛਾੜ ਕੀਤੀ ਹੈ

ਅੰਗਰੇਜ਼ੀ ਭਾਸ਼ਾ ਦੇ ਅਨੇਕਾਂ ਸ਼ਬਦ ਪੰਜਾਬੀ ਗੀਤਾਂ 'ਚ ਗ਼ਲਤ ਤਰੀਕੇ ਨਾਲ ਪੇਸ਼ ਕੀਤੇ ਜਾਂਦੇ ਹਨਕਹਿ ਸਕਦੇ ਹਾਂ ਕਿ ਇਸ ਪ੍ਰਵਿਰਤੀ ਤੋਂ ਕਿਸੇ ਵੀ ਭਾਸ਼ਾ ਦੇ ਲੇਖਕ ਬਚੇ ਨਹੀਂ ਹਨਇਸ ਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਕਿਸੇ ਵੀ ਭਾਸ਼ਾ ਦੇ ਸਾਹਿਤ ਜਾਂ ਗੀਤ-ਸੰਗੀਤ ਨਾਲ ਜਦੋਂ ਛੇੜਛਾੜ ਹੁੰਦੀ ਹੈ ਤਾਂ ਇਹ ਉਸ ਰਚਨਾ ਦੇ ਮੌਲਿਕ ਲੇਖਕ ਲਈ ਅਸਹਿ ਹੁੰਦਾ ਹੈਉਹ ਕਈ ਵਾਰ ਸਮਝੌਤੇ ਦੀ ਮਜਬੂਰੀ ਵੱਸ ਕੁਝ ਕਰ ਨਹੀਂ ਸਕਦਾ ਪਰ ਉਸ ਦੇ ਦਿਲ ਦੀ ਅਵਸਥਾ ਸਮਝਣ ਵਾਲੀ ਹੁੰਦੀ ਹੈਉਹ ਆਪਣੀ ਰਚਨਾ ਦੇ ਇਸ ਤਰ੍ਹਾਂ ਟੁਕੜੇ ਜਾਂ ਅਨਰਥ ਹੁੰਦੇ ਨਹੀਂ ਵੇਖ ਸਕਦਾ ਹੈਭਾਵੇਂ ਇਸ ਪ੍ਰਵਿਰਤੀ ਨੂੰ ਰੋਕਣਾ ਅੱਜ ਬਹੁਤ ਮੁਸ਼ਕਲ ਹੈ, ਫਿਰ ਵੀ ਕੁਝ ਗੱਲਾਂ ਦਾ ਤਾਂ ਧਿਆਨ ਰੱਖਿਆ ਜਾ ਸਕਦਾ ਹੈ, ਜਿਵੇਂ ਉਸ ਲਿਖਤ ਦੇ ਅਰਥ ਤਾਂ ਸਹੀ ਹੋਣ

ਇਸ ਤੋਂ ਇਲਾਵਾ ਰਚਨਾ ਦੇ ਮੌਲਿਕ ਲੇਖਕ ਦਾ ਨਾਂ ਜ਼ਰੂਰ ਲਿਖਣਾ ਚਾਹੀਦਾ ਹੈਕਿਸੇ ਰਚਨਾ ਦੀ ਭਾਸ਼ਾ ਬਦਲਣ ਨਾਲ ਜਾਂ ਉਸ ਵਿਚ ਤੋੜ-ਮਰੋੜ ਕਰਨ ਵਾਲਾ ਕੋਈ ਸਿਰਜਕ ਨਹੀਂ ਬਣ ਜਾਂਦਾਕੰਪਨੀਆਂ ਨੂੰ ਵੀ ਨਜ਼ਾਇਜ ਧੱਕਾ ਨਹੀਂ ਕਰਨਾ ਚਾਹੀਦਾਇਕ ਲੇਖਕ ਮਜਬੂਰੀ ਵੱਸ ਜੇ ਕੋਈ ਸਮਝੌਤਾ ਕਰ ਵੀ ਲੈਂਦਾ ਹੈ ਤਾਂ ਉਸ ਦੀ ਲਿਖਤ ਵਿਚ ਰਲੇਵਾਂ ਕਰਨ ਤੋਂ ਪਹਿਲਾਂ ਉਸ ਦੀ ਰਾਏ ਤਾਂ ਲੈਣੀ ਚਾਹੀਦੀ ਹੈਇਸ ਤਰ੍ਹਾਂ ਕਰਨ ਨਾਲ ਲੇਖਕ ਨੂੰ ਤਸੱਲੀ ਮਿਲਦੀ ਹੈ ਤੇ ਉਸ ਰਚਨਾ ਵਿਚ ਵੀ ਲੈਅ, ਰਵਾਨਗੀ ਤੇ ਮਿਠਾਸ ਬਣੀ ਰਹਿੰਦੀ ਹੈਇਸ ਨਾਲ ਕੁਝ ਹੱਦ ਤਕ ਉਸ ਰਚਨਾ ਦੀ ਮੌਲਿਕਤਾ ਵੀ ਬਣੀ ਰਹਿੰਦੀ ਹੈਉਮੀਦ ਹੈ ਕਿ ਸੰਗੀਤਕ ਕੰਪਨੀਆਂ ਵਾਲੇ ਵੀ ਇਸ 'ਤੇ ਜ਼ਰੂਰ ਧਿਆਨ ਦੇਣਗੇ

ਮਨਜੀਤ ਮਾਨ

70098-98044

Posted By: Harjinder Sodhi