Mithun Chakraborty ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਦੇ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦਾ ਪਰਿਵਾਰ ਮੁਸ਼ਕਲਾਂ 'ਚ ਆ ਗਿਆ ਹੈ। ਮਿਥੁਨ ਦੇ ਬੇਟੇ ਮਹਾਕਸ਼ਾਯ ਚੱਕਰਵਰਤੀ ਇਕ ਵਾਰ ਫਿਤੋਂ ਮੁਸ਼ਕਲ 'ਚ ਘਿਰਿਆ ਹੋਇਆ ਨਜ਼ਰ ਆ ਰਿਹਾ ਹੈ। ਮਹਾਕਸ਼ਾਯ ਤੇ ਉਨ੍ਹਾਂ ਦੀ ਪਤਨੀ ਮਾਂ ਯੋਗਿਤਾ ਬਾਲੀ ਦੇ ਖ਼ਿਲਾਫ਼ ਇਕ ਅਭਿਨੇਤਰੀ-ਮਾਡਲ ਮਹਿਲਾ ਨੇ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ ਹੈ। ਮਹਿਲਾ ਨੇ ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਓਸ਼ੀਵਾਰਾ ਪੁਲਿਸ ਥਾਣੇ 'ਚ ਜਬਰ ਜਨਾਹ ਕਰਨ ਤੇ ਜ਼ਬਰਦਸਤ ਗਰਭਪਾਤ ਕਰਵਾਉਣ ਦਾ ਕੇਸ ਦਰਜ ਹੋਇਆ ਹੈ।

ਮੀਡੀਆ ਰਿਪੋਰਟ ਅਨੁਸਾਰ ਅਭਿਨੇਤਰੀ-ਮਾਡਲ ਮਹਿਲਾ ਨੇ ਮਹਾਕਸ਼ਾਯ 'ਤੇ ਦੋਸ਼ ਲਗਾਇੱਾ ਹੈ ਕਿ ਉਨ੍ਹਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਨਾਲ ਜਬਰ ਜਨਾਹ ਕੀਤਾ। ਪੀੜਤ ਨੇ ਆਪਮੀ ਸ਼ਿਕਾਈਤ 'ਚ ਕਿਹਾ ਹੈ ਕਿ ਉਹ ਤੇ ਅਭਿਨੇਤਰੀ ਮਿਥੁਨ ਚੱਕਰਵਰਤੀ ਦੇ ਬੇਟੇ ਮਹਾਕਸ਼ਾਯ 2015 ਤੋਂ ਰਿਲੇਸ਼ਨਸ਼ਿਪ 'ਚ ਸੀ।

ਦੱਸਿਆ ਜਾ ਰਿਹਾ ਹੈ ਕਿ ਪੀੜਤ ਨੇ ਮਿਥੁਨ ਚੱਕਰਵਰਤੀ ਦੀ ਪਤਨੀ ਯੋਗੀ ਬਾਲੀ ਤੇ ਮਹਾਕਸ਼ਾਯ ਦੀ ਮਾਂ 'ਤੇ ਸ਼ਿਕਾਈਤ ਦੇ ਬਾਰੇ ਧਮਕਾਉਣ ਤੇ ਮਾਮਲੇ ਨੂੰ ਰਫਾ-ਦਫਾ ਕਰਨ ਲਈ ਦਬਾਅ ਬਣਾਉਣ ਦਾ ਦੋਸ਼ ਲਗਾਇਆ ਹੈ। ਮਹਾਕਸ਼ਾਯ ਤੇ ਯੋਗੀਤਾ ਬਾਲੀ ਦੇ ਖ਼ਿਲਾਫ਼ ਧਾਰਾ 376 (2) (ਐੱਨ) ( ਇਕ ਹੀ ਮਹਿਲਾ ਨਾਲ ਵਾਰ-ਵਾਰ ਜਬਰ ਜਨਾਹ ਕਰਨਾ), 328 (ਜ਼ਹਿਰ ਜਾਂ ਹੋਰ ਮਾਧਿਅਮ ਨਾਲ ਹਰਟ ਕਰਨਾ) 417 (ਧੋਖਾਧੜੀ), 506 (ਧਮਕੀ ਦੇਣਾ), 313 (ਮਹਿਲਾ ਦੀ ਸਹਿਮਤੀ ਦੇ ਬਿਨਾਂ ਗਰਭਪਾਤ) ਤੇ ਧਾਰਾ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Posted By: Sarabjeet Kaur