ਨਵੀਂ ਦਿੱਲੀ : Independence Day 2019 : Mission Mangal Special Screening Film Review : ਫਿਲਮ ਅਦਾਕਾਰ ਅਕਸ਼ੈ ਕੁਮਾਰ (Akshay Kumar) ਦੀ ਫਿਲਮ ਮਿਸ਼ਨ ਮੰਗਲ ਦੀ ਹਾਲ ਹੀ 'ਚ ਦਿੱਲੀ 'ਚ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ। ਇਸ ਫਿਲਮ ਨੂੰ ਸਕ੍ਰੀਨਿੰਗ 'ਚ ਬੇਹੱਦ ਪਸੰਦ ਕੀਤਾ ਗਿਆ। ਇਹ ਫਿਲਮ ਭਾਰਤ ਵਲੋਂ ਸਫ਼ਲਤਾਪੂਰਵਕ ਮੰਗਲ ਗ੍ਰਹਿ 'ਤੇ ਭੇਜੇ ਗਏ ਮੰਗਲਯਾਨ 'ਤੇ ਆਧਾਰਿਤ ਹੈ।

ਅਦਾਕਾਰ ਅਕਸ਼ੈ ਕੁਮਾਰ, ਅਦਾਕਾਰਾ ਵਿਦਿਆ ਬਾਲਨ, ਤਾਪਸੀ ਪੰਨੂ, ਸੋਨਾਕਸ਼ੀ ਸਿਨ੍ਹਾ, ਕੀਰਤੀ ਕੁਲਹਿਰੀ 'ਤੇ ਫਿਲਮਾਈ ਗਈ ਮਿਸ਼ਨ ਮੰਗਲ ਆਜ਼ਾਦੀ ਦਿਹਾੜੇ ਮੌਕੇ ਦੇਸ਼ ਭਰ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਹਾਲ ਹੀ 'ਚ ਦਿੱਲੀ 'ਚ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ। ਇਸ ਸਪੈਸ਼ਲ ਸਕ੍ਰੀਨਿੰਗ ਤੋਂ ਬਾਅਦ ਲੋਕਾਂ ਨੇ ਫਿਲਮ ਨੂੰ ਜ਼ਬਰਦਸਤ ਤਰੀਕੇ ਨਾਲ ਸਰਾਹਿਆ ਹੈ।

ਇਹ ਫਿਲਮ ਇਸਰੋ (Indian Space Research Organisation ISRO) ਦੇ ਵਿਗਿਆਨੀਆਂ 'ਤੇ ਆਧਾਰਿਤ ਹੈ ਜਿਨ੍ਹਾਂ ਨੇ ਸਫ਼ਲਤਾਪੂਰਵਕ ਮੰਗਲ ਗ੍ਰਹਿਣ 'ਤੇ ਮੰਗਲ ਯਾਨ ਭੇਜਿਆ ਸੀ। ਫਿਲਮ ਦੇਖਣ ਮੰਤਰੀ ਜੈ ਕਿਸ਼ਨ ਰੈੱਡੀ ਵੀ ਪਹੁੰਚੇ ਸਨ। ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਇਸ ਦੀ ਜ਼ਬਰਦਸਤ ਸ਼ਲਾਘਾ ਕੀਤੀ।

ਮੰਤਰੀ ਜੈ ਕਿਸ਼ਨ ਰੈੱਡੀ ਨੇ ਸੋਸ਼ਲ ਮੀਡੀਆ 'ਤੇ ਵੀ ਫਿਲਮ ਦੀ ਸ਼ਲਾਘਾ ਕੀਤੀ। ਉਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਫਿਲਮ ਦੇਖੀ ਹੈ ਅਤੇ ਸੋਸ਼ਲ ਮੀਡੀਆ 'ਤੇ ਇਸ ਫਿਲਮ ਦੀ ਜ਼ਬਰਦਸਤ ਤਰੀਕੇ ਨਾਲ ਸ਼ਲਾਘਾ ਕੀਤੀ ਹੈ।

ਫਿਲਮ ਮਿਸ਼ਨ ਮੰਗਲ ਅਕਸ਼ੇ ਕੁਮਾਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ਹੈ। ਇਸ ਫਿਲਮ 'ਚ ਉਨ੍ਹਾਂ ਇਕ ਵਿਗਿਆਨੀ ਦੀ ਭੂਮਿਕ ਨਿਭਾਈ ਹੈ ਜੋ ਮੰਗਲ ਗ੍ਰਹਿ ਨਾਲ ਜੁੜੇ ਮਿਸ਼ਨ ਨੂੰ ਕਿਸ ਅੰਦਾਜ਼ 'ਚ ਲਾਗੂ ਕਰਦੇ ਹਨ, ਉਸ ਨੂੰ ਇਸ ਫਿਲਮ 'ਚ ਦਰਸਾਇਆ ਗਿਆ ਹੈ।

Posted By: Seema Anand