ਜੇਐੱਨਐੱਨ, ਨਵੀਂ ਦਿੱਲੀ : Miss Universe 2019 Winner Zozibini Tunzi : ਸਾਊਥ ਅਫ਼ਰੀਕਾ ਦੀ ਜ਼ੋਜ਼ਿਬਿਨੀ ਟੂੰਜੀ (Zozibini Tunzi) ਨੇ ਸਾਲ 2019 ਦਾ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤ ਲਿਆ ਹੈ। ਜ਼ੋਜ਼ਿਬਿਨੀ ਟੂੰਜ਼ੀ (Zozibini Tunzi) ਨੇ ਦੁਨੀਆ ਭਰ ਦੀਆਂ 90 ਸੁੰਦਰੀਆਂ ਨੂੰ ਹਰਾ ਕੇ ਇਹ ਖ਼ਿਤਾਬ ਆਪਣਾ ਨਾਂ ਕੀਤਾ ਹੈ। ਅਮਰੀਕਾ ਦੇ ਅਟਲਾਂਟਾ 'ਚ ਐਤਵਾਰ ਨੂੰ 68ਵੇਂ ਮਿਸ ਯੂਨੀਵਰਸ ਸਮਾਗਮ 'ਚ 90 ਸੁੰਦਰੀਆਂ ਵਿਚਕਾਰ ਮੁਕਾਬਲਾ ਹੋਇਆ ਜਿਸ ਵਿਚ ਸਾਊਥ ਅਫ਼ਰੀਕਾ ਦੀ ਜ਼ੋਜ਼ਿਬਿਨੀ ਟੂੰਜ਼ੀ (Zozibini Tunzi) ਨੇ ਸਾਰੀਆਂ ਨੂੰ ਹਰਾ ਕੇ ਵਿਸ਼ਵ ਸੁੰਦਰੀ ਦਾ ਤਾਜ ਪਹਿਨਿਆ।

ਜ਼ੋਜ਼ਿਬਿਨੀ ਟੂੰਜ਼ੀ (Zozibini Tunzi) ਸਮੇਤ 20 ਸੁੰਦਰੀਆਂ ਸਨ ਜਿਹੜੀਆਂ ਸੈਮੀਫਾਈਨਲ ਤਕ ਪਹੁੰਚੀਆਂ ਸਨ। ਇਨ੍ਹਾਂ ਵਿਚ ਭਾਰਤ ਦੀ ਵਰਤਿਕਾ ਸਿੰਘ ਵੀ ਸੀ। ਹਾਲਾਂਕਿ ਵਰਤਿਕਾ ਟੌਪ 10 'ਚ ਜਗ੍ਹਾ ਬਣਾਉਣ 'ਚ ਨਾਕਾਮ ਰਹੀ ਤੇ ਇਸ ਮੁਕਾਬਲੇ ਤੋਂ ਬਾਹਰ ਹੋ ਗਈ। ਕੋਲੰਬੀਆ, ਫਰਾਂਸ, ਆਈਸਲੈਂਡ, ਇੰਡੋਨੇਸ਼ੀਆ, ਮੈਕਸੀਕੋ, ਪੇਰੂ, ਪੁਏਰਟੋ ਰੀਕੋ, ਸਾਊਥ ਅਫ਼ਰੀਕਾ, ਥਾਈਲੈਂਡ ਤੇ ਯੂਨਾਈਟਿਡ ਸਟੇਟਸ ਦੀਆਂ ਸੁੰਦਰੀਆਂ ਨੇ ਟੌਪ 10 'ਚ ਆਪਣੀ ਜਗ੍ਹਾ ਬਣਾਈ।

ਤਿੰਨੋ ਫਾਇਨਲਿਸਟ ਤੋਂ ਇੱਕੋ ਸਵਾਲ ਪੁੱਛਿਆ ਗਿਆ। ਸਵਾਲ ਸੀ... ਉਹ ਕਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਹੈ ਜਿਹੜੀ ਅੱਜ ਦੀ ਤਾਰੀਕ 'ਚ ਸਾਨੂੰ ਕੁੜੀਆਂ ਨੂੰ ਸਿਖਾਉਣੀ ਚਾਹੀਦੀ ਹੈ? ਤਿੰਨਾਂ ਸੁੰਦਰੀਆਂ ਨੇ ਆਪਣਾ ਬੈਸਟ ਜਵਾਬ ਦਿੱਤਾ ਪਰ ਉਹ ਜਵਾਬ ਜ਼ੋਜ਼ਿਬਿਨੀ ਨੇ ਦਿੱਤਾ ਜਿਸ ਨੇ ਉਸ ਨੂੰ ਮਿਸ ਯੂਨੀਵਰਸ ਬਣਾ ਦਿੱਤਾ। ਇਸ ਸਵਾਲ ਦੇ ਜਵਾਬ 'ਚ ਜ਼ੋਜ਼ਿਬਿਨੀ ਨੇ ਕਿਹਾ, 'ਸਭ ਤੋਂ ਮਹੱਤਵਪੂਰਨ ਚੀਜ਼ ਜਿਹੜੀ ਸਾਨੂੰ ਕੁੜੀਆਂ ਨੂੰ ਸਿਖਾਉਣੀ ਚਾਹੀਦੀ ਹੈ ਉਹ ਹੈ ਅਗਵਾਈ ਕਰਨਾ। ਸਮਾਜ 'ਚ ਆਪਣੀ ਜਗ੍ਹਾ ਬਣਾਉਣ ਤੋਂ ਜ਼ਿਆਦਾ ਜ਼ਰੂਰੀ ਕੁਝ ਵੀ ਨਹੀਂ ਹੈ।'

Posted By: Seema Anand