ਜੇਐੱਨਐੱਨ, ਨਵੀਂ ਦਿੱਲੀ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਕ ਨਾਂ ਇਕ ਵਾਰ ਫਿਰ ਤੋਂ ਚਰਚਾ 'ਚ ਆ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਐਸ਼ਵਰਿਆ ਸ਼ਿਵਰਾਣ (Aishwarya Sheoran) ਦੀ । ਫੈਮਿਨਾ ਮਿਸ ਇੰਡੀਆ ਦੀ ਫਾਈਨਲਿਸਟ ਰਹੀ ਮਾਡਲ ਐਸ਼ਵਰਿਆ ਨੇ ਵੀ ਸਿਵਲ ਪ੍ਰੀਖਿਆ 'ਚ ਬਾਜ਼ੀ ਮਾਰੀ ਹੈ। ਉਨ੍ਹਾਂ ਸਿਰਫ਼ ਪ੍ਰੀਖਿਆ ਪਾਸ ਹੀ ਨਹੀਂ ਕੀਤੀ ਸਗੋਂ 93ਵਾਂ ਰੈਂਕ ਵੀ ਹਾਸਿਲ ਕੀਤਾ ਹੈ।

ਇਸ ਗੱਲ ਦੀ ਜਾਣਕਾਰੀ ਫੈਮਿਨਾ ਇੰਡੀਆ ਦੀ ਆਫੀਸ਼ਿਅਲ ਵੈੱਬਸਾਈਟ 'ਤੇ ਦਿੱਤੀ ਗਈ ਹੈ। ਇਸ ਪੋਸਟ 'ਚ ਐਸ਼ਵਰਿਆ ਦੀ ਫੋਟੋ ਸ਼ੇਅਰ ਕਰ ਕੇ ਵਧਾਈ ਦਿੱਤੀ ਗਈ ਹੈ। ਇਸ 'ਤੇ ਫੋਟੋ ਨਾਲ ਕੈਪਸ਼ਨ 'ਚ ਮਿਸ ਇੰਡੀਆ ਨੇ ਲਿਖਿਆ,'ਐਸ਼ਵਰਿਆ ਸ਼ਿਵਰਾਣ, ਮਿਸ ਇੰਡੀਆ 2016 ਦੀ ਫਾਈਨਲਿਸਟ, ਕੈਂਪਸ ਪ੍ਰਿੰਸਜ਼ ਦਿੱਲੀ 2016, ਫ੍ਰੇਸ਼ਫੇਸ ਦੀ ਜੇਤੂ ਦਿੱਲੀ 2015 ਨੇ ਸਿਵਲ ਪ੍ਰੀਖਿਆ 'ਚੋਂ ਆਲ ਇੰਡੀਆ ਰੈਂਕ 93 ਹਾਸਿਲ ਕਰਨ 'ਤੇ ਸਾਨੂੰ ਮਾਣ ਹੈ। ਉਸ ਦੀ ਇਸ ਉਪਲੱਬਧੀ 'ਤੇ ਉਸ ਨੂੰ ਬਹੁਤ-ਬਹੁਤ ਵਧਾਈ। ਖ਼ਾਸ ਗੱਲ ਹੈ ਕਿ ਐਸ਼ਵਰਿਆ ਨੇ ਇਹ ਪ੍ਰੀਖਿਆ ਪਹਿਲੀ ਕੋਸ਼ਿਸ਼ ਨਾਲ ਪਾਸ ਕਰ ਲਈ ਹੈ, ਜਦੋਂਕਿ ਯੂਪਐੱਸਸੀ ਪਾਸ ਕਰਨ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ।

ਕਿੱਥੋਂ ਪੜ੍ਹੀ ਹੈ ਐਸ਼ਵਰਿਆ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਸ਼ਵਰਿਆ ਨੇ ਆਪਣੀ ਮੁੱਢਲੀ ਪੜ੍ਹਾਈ ਨਵੀਂ ਦਿੱਲੀ ਤੋਂ ਕੀਤੀ। ਇਸ ਤੋਂ ਬਾਅਦ ਐਸ਼ਵਰਿਆ ਨੇ ਦਿੱਲੀ ਦੇ ਪ੍ਰਸਿੱਧ ਕਾਲਜ ਸ਼੍ਰੀਰਾਮ ਕਾਲਜ ਆਫ ਕਾਮਰਸ 'ਚ ਇਕਨਾਮਿਕਸ ਆਨਰਜ਼ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਹੁਣ ਉਨ੍ਹਾਂ ਦੇ ਸਿਵਲ ਸੇਵਾ ਦੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਦੇ ਪਿਤਾ ਅਜੈ ਕੁਮਾਰ ਤੇਲੰਗਾਨਾ ਐੱਨਸੀਸੀ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਹਨ।

ਐਸ਼ਵਰਿਆ ਦਾ ਮਾਡਲਿੰਗ ਕਰੀਅਰ

ਐਸ਼ਵਰਿਆ ਨੇ ਦਿੱਲੀ ਤੋਂ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 19 ਸਾਲ ਦੀ ਉਮਰ 'ਚ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖਿਆ। ਇਸ ਤੋਂ ਬਾਅਦ ਉਸ ਨੇ ਸਾਲ 2014 'ਚ ਮਿਸ ਕਲੀਨ ਐਂਡ ਕਲੀਅਰ ਦਾ ਖਿਤਾਬ ਜਿੱਤਿਆ। ਸਾਲ 2015 'ਚ ਕੈਂਪਸ ਪ੍ਰਿੰਸਜ਼ ਦਿੱਲੀ ਬਣੀ। ਇਸ ਤੋਂ ਬਾਅਦ ਸਾਲ 2016 'ਚ ਮਿਸ ਇੰਡੀਆ 'ਚ ਭਾਗ ਲਿਆ ਤੇ ਫਾਈਨਲਿਸਟ ਬਣੀ।

Posted By: Harjinder Sodhi