ਜੇਐੱਨਐੱਨ, ਰਿਲੀਜ਼ : ਲਾਕਡਾਊਨ ਦੌਰਾਨ ਸਿਨੇਮਾਘਰਾਂ 'ਚ ਲੱਗੇ ਤਾਲਿਆਂ ਨੇ ਓਟੀਟੀ ਪਲੇਟਫਾਰਮ ਨੂੰ ਕਾਫੀ ਫਾਇਦਾ ਪਹੁੰਚਾਇਆ ਹੈ। ਲਾਕਡਾਊਨ ਤੋਂ ਬਾਅਦ ਓਟੀਟੀ ਪਲੇਟਫਾਰਮ 'ਤੇ ਬੈਕ ਟੂ ਬੈਕ ਹਰ ਤਰ੍ਹਾਂ ਦਾ ਕੰਟੈਂਟ ਰਿਲੀਜ਼ ਕੀਤਾ ਗਿਆ। ਹੁਣ ਦਰਸ਼ਕਾਂ ਨੂੰ ਇੰਤਜ਼ਾਰ ਹੈ ਓਟੀਟੀ ਦੀ ਸਭ ਤੋਂ ਫੇਮਸ ਕ੍ਰਾਈਮ ਸੀਰੀਜ਼ 'ਮਿਰਜ਼ਾਪੁਰ' ਦੇ ਦੂਸਰੇ ਸੀਜ਼ਨ ਭਾਵ 'ਮਿਰਜ਼ਾਪੁਰ 2' ਦਾ। ਸੀਰੀਜ਼ ਐਮਾਜ਼ੋਨ ਪ੍ਰਾਈਮ ਵੀਡੀਓ 23 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

23 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਸੀਰੀਜ਼ ਨੂੰ ਸੋਲੋ ਰਿਲੀਜ਼ ਦੇ ਨਾਲ-ਨਾਲ ਫੈਸਟਿਵ ਰਿਲੀਜ਼ ਮਿਲ ਰਹੀ ਹੈ। ਜੋ ਗੱਲ ਧਿਆਨ ਦੇਣ ਯੋਗ ਹੈ, ਉਹ ਇਹ ਹੈ ਕਿ ਕਈ ਵੱਡੀਆਂ ਫਿਲਮਾਂ ਜੋ ਆਨਲਾਈਨ ਰਿਲੀਜ਼ ਦੇ ਲਈ ਨਿਰਧਾਰਿਤ ਕੀਤੀਆਂ ਗਈਆਂ ਸਨ, ਉਹ 'ਮਿਰਜ਼ਾਪੁਰ 2' ਦੀ ਡੇਟ 'ਤੇ ਰਿਲੀਜ਼ ਤੋਂ ਦੂਰੀ ਬਣਾ ਰਹੀ ਹੈ ਕਿਉਂਕਿ ਇਕ ਹੀ ਦਿਨ ਰਿਲੀਜ਼ ਹੋਣ ਨਾਲ ਦਰਸ਼ਕਾਂ ਦਾ ਪਿਆਰ ਵੰਡ ਸਕਦਾ ਹੈ। ਜ਼ਾਹਿਰ ਹੈ 'ਮਿਰਜ਼ਾਪੁਰ 2' ਨੂੰ ਲੈ ਕੇ ਦਰਸ਼ਕਾਂ 'ਚ ਜ਼ਬਰਦਸਤ ਉਤਸ਼ਾਹ ਹੈ। ਇਸ ਲਈ ਕੋਈ ਵੀ ਇਨ੍ਹਾਂ ਦੇ ਨਾਲ ਰਿਲੀਜ਼ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਉਸ ਦਿਨ ਨੂੰ ਸਿਰਫ਼ ਮਿਰਜ਼ਾਪੁਰ ਸੀਜ਼ਨ 2 ਲਈ ਬੁੱਕ ਕਰ ਦਿੱਤਾ ਗਿਆ ਹੈ।

ਅਲੀ ਫ਼ਜ਼ਲ, ਪੰਕਜ ਤ੍ਰਿਪਾਠੀ ਦੇ ਗੈਂਗਸਟਰ ਡ੍ਰਾਮਾ ਮਿਰਜ਼ਾਪੁਰ ਦਾ ਪਹਿਲਾ ਸੀਜ਼ਨ 2018 ਦੇ ਨਵੰਬਰ 'ਚ ਰਿਲੀਜ਼ ਕੀਤਾ ਗਿਆ ਸੀ, ਇਸ ਸੀਰੀਜ਼ ਨੇ ਦਰਸ਼ਕਾਂ ਦੇ ਦਿਮਾਗ 'ਤੇ ਅਜਿਹੀ ਛਾਪ ਛੱਡੀ ਕਿ ਦੇਖਣ ਵਾਲੇ ਸੀਜ਼ਨ 2 ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੇ। ਹੁਣ ਸੀਰੀਜ਼ ਦੇ ਦੂਸਰੇ ਸੀਜ਼ਨ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਸਨੂੰ ਲੈ ਕੇ ਕਾਫੀ ਬਜ਼ ਬਣਿਆ ਹੋਇਆ ਹੈ।

ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਲਗਪਗ ਰੋਜ਼ 'ਮਿਰਜ਼ਾਪੁਰ 2' ਦੇ ਨਵੇਂ ਪੋਸਟਰ ਸ਼ੇਅਰ ਕੀਤੇ ਜਾ ਰਹੇ ਹਨ। ਉਥੇ ਹੀ ਇਸ ਸੀਜ਼ਨ 'ਚ ਪੰਕਜ ਤ੍ਰਿਪਾਠੀ, ਦਿਵੇਂਦਰੂ ਸ਼ਰਮਾ, ਅਲੀ ਫ਼ਜ਼ਲ, ਸ਼ਵੇਤਾ ਤ੍ਰਿਪਾਠੀ ਅਤੇ ਰਸ਼ਿਕਾ ਦੁੱਗਲ ਮੁੱਖ ਭੂਮਿਕਾ 'ਚ ਹਨ। ਇਸਤੋਂ ਇਲਾਵਾ ਵਿਜੈ ਵਰਮਾ, ਅਮਿਤ ਸਿਆਲ, ਅੰਜੁਮ ਸ਼ਰਮਾ, ਸ਼ੀਬਾ ਚੱਢਾ ਅਤੇ ਰਾਜੇਸ਼ ਤੈਲੇਂਗ ਜਿਹੇ ਐਕਟਰੈੱਸ ਅਹਿਮ ਭੂਮਿਕਾ 'ਚ ਹਨ। ਇਸ ਸੀਰੀਜ਼ ਦਾ ਨਿਰਮਾਣ ਐਕਸੈੱਲ ਇੰਟਰਨੈਸ਼ਨਲ ਇੰਟਰਟੇਨਮੈਂਟ ਦੁਆਰਾ ਕੀਤਾ ਗਿਆ ਹੈ, ਜੋ ਪੁਨੀਤ ਕ੍ਰਿਸ਼ਣਾ ਦੁਆਰਾ ਰਚਿਤ ਹੈ ਅਤੇ ਗੁਰਮੀਤ ਸਿੰਘ ਤੇ ਮਿਹਿਰ ਦੇਸਾਈ ਦੁਆਰਾ ਨਿਰਦੇਸ਼ਿਤ ਹੈ।

Posted By: Ramanjit Kaur