ਜੇਐੱਨਐੱਨ, ਨਵੀਂ ਦਿੱਲੀ : Milkha Singh Death News : ਫਲਾਇੰਗ ਸਿੱਖ (Flying Sikh) ਦੇ ਨਾਂ ਤੋਂ ਮਸ਼ਹੂਰ ਭਾਰਤ ਦੇ ਮਹਾਨ ਧਾਵਕ ਮਿਲਖਾ ਸਿੰਘ ਹੁਣ ਇਸ ਦੁਨੀਆ 'ਚ ਨਹੀਂ ਰਹੇ। ਮਿਲਖਾ ਸਿੰਘ ਨੇ 91 ਸਾਲ ਦੀ ਉਮਰ 'ਚ ਅੰਤਿਮ ਸਾਹ ਲਿਆ। ਮਿਲਖਾ ਸਿੰਘ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨਿਰਮਲ ਸਿੰਘ ਮਿਲਖਾ ਸਿੰਘ ਨੇ ਇਸੇ ਹਫ਼ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉੱਥੇ ਹੁਣ ਮਿਲਖਾ ਸਿੰਘ ਦੇ ਦੇਹਾਂਤ ਨੇ ਉਨ੍ਹਾਂ ਦੇ ਪੂਰੇ ਪਰਿਵਾਰ ਤੇ ਉਨ੍ਹਾਂ ਦੇ ਚਾਹੁੰਣ ਵਾਲਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਕੋਵਿਡ-19 ਤੋਂ ਬਾਅਦ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਮਿਲਖਾ ਸਿੰਘ ਦੀ ਹਾਲਤ ਗੰਭੀਰ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਫਲਾਇੰਗ ਸਿੱਖ ਦੇ ਦੇਹਾਂਤ 'ਤੇ ਸ਼ਾਹਰੁਖ਼ ਖ਼ਾਨ, ਤਾਪਸੀ ਪਨੂੰ, ਰਵੀਨਾ ਟੰਡਨ ਤੇ ਪ੍ਰਿਅੰਕਾ ਚੋਪੜਾ ਸਮੇਤ ਹੋਰ ਬਾਲੀਵੁੱਡ ਸਿਤਾਰਿਆਂ ਨੇ ਦੁੱਖ ਵਿਅਕਤ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਨੇ ਟਵਿੱਟਰ 'ਤੇ ਲਿਖਿਆ, 'ਫਲਾਇੰਗ ਸਿੱਖ ਹੁਣ ਵਿਅਕਤੀਗਤ ਰੂਪ 'ਚ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀਆਂ ਮੌਜੂਦਗੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ ਤੇ ਉਨ੍ਹਾਂ ਦੀ ਵਿਰਾਸਤ ਬੇਜੋੜ ਰਹੇਗੀ.. ਮੇਰੇ ਲਈ ਇਕ ਪ੍ਰਰੇਣਾ... ਲੱਖਾਂ ਲੋਕਾਂ ਲਈ ਪ੍ਰਰੇਣਾ। ਮਿਲਖਾ ਸਿੰਘ ਸਰ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।'

ਤਾਪਸੀ ਪਨੂੰ ਨੇ ਵੀ ਮਿਲਖਾ ਸਿੰਘ ਦੇ ਦੇਹਾਂਤ 'ਤੇ ਦੁੱਖ ਵਿਅਕਤ ਕੀਤਾ। ਉਨ੍ਹਾਂ ਨੇ ਹਾਰਟ ਬਰੇਕ ਦਾ ਇਕ ਇਮੋਟਿਕਾਨ ਵੀ ਪੋਸਟ ਕੀਤਾ।

ਪ੍ਰਿਅੰਕਾ ਚੋਪੜਾ ਨੇ ਮਿਲਖਾ ਸਿੰਘ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦਿਆਂ ਲਿਖਿਆ, 'ਤੁਹਾਡੀ ਗਰਮਜੋਸ਼ੀ ਤੇ ਸਵਾਗਤ ਨੇ ਸਾਡੀ ਪਹਿਲੀ ਮੁਲਾਕਾਤ ਨੂੰ ਸਪੈਸ਼ਲ ਬਣਾ ਦਿੱਤਾ ਸੀ। ਮੈਂ ਤੁਹਾਡੇ ਤੋਂ ਬਹੁਤ ਪ੍ਰੇਰਿਤ ਹਾਂ। ਤੁਹਾਡੀ ਨਿਮਰਤਾ ਤੋਂ ਪ੍ਰਭਾਵਿਤ ਹਾਂ। ਸਾਡੇ ਦੇਸ਼ ਲਈ ਤੁਹਾਡੇ ਯੋਗਦਾਨ ਤੋਂ ਪ੍ਰਭਾਵਿਤ ਹਾਂ। ਓਮ ਸ਼ਾਂਤੀ ਮਿਲਖਾ ਜੀ। ਪਰਿਵਾਰ ਲਈ ਪਿਆਰ ਤੇ ਪ੍ਰਾਰਥਨਾ।'

Posted By: Amita Verma