ਜੇਐੱਨਐੱਨ, ਨਵੀਂ ਦਿੱਲੀ : ਆਪਣੀ ਫਿਟਨੈੱਸ ਅਤੇ ਬੋਲਡ ਪਰਸਨੈਲਿਟੀ ਨੂੰ ਲੈ ਕੇ ਐਕਟਰ ਕਮ ਮਾਡਲ ਮਿਲਿੰਦ ਸੋਮਨ ਲਗਾਤਾਰ ਚਰਚਾ 'ਚ ਰਹਿੰਦੇ ਹਨ। ਉਹ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਕਾਫੀ ਬੋਲਡ ਤਸਵੀਰਾਂ ਅਤੇ ਵੀਡੀਓ ਜਾਰੀ ਕਰਦੇ ਹਨ। ਹਾਲ ਹੀ 'ਚ ਉਹ ਆਪਣੇ ਬਰਥ ਡੇਅ ਲਈ ਪਤਨੀ ਅੰਕਿਤਾ ਦੇ ਨਾਲ ਗੋਆ ਗਏ ਸੀ, ਜਿਥੋਂ ਉਨ੍ਹਾਂ ਨੇ ਇਕ ਨਿਊਡ ਤਸਵੀਰ ਆਪਣੇ ਵਾਲ 'ਤੇ ਸਾਂਝੀ ਕੀਤੀ। ਹਾਲਾਂਕਿ, ਇਹ ਕਦਮ ਲੋਕਾਂ ਨੂੰ ਪਸੰਦ ਨਹੀਂ ਆਇਆ। ਪੂਨਮ ਪਾਂਡੇ ਦੇ ਮਾਮਲੇ ਨੂੰ ਲੈ ਕੇ ਗਰਮ ਮਾਹੌਲ 'ਚ ਮਿਲਿੰਦ ਸੋਮਨ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਾ ਦਿੱਤੀ ਹੈ। ਹੁਣ ਮਿਲਿੰਦ ਦੀ ਪਤਨੀ ਅੰਕਿਤਾ ਨੇ ਆਪਣੇ ਇੰਸਟਾਗ੍ਰਾਮ ਤੋਂ ਇਕ ਸ਼ਰਟਲੈੱਸ ਫੋਟੋ ਸ਼ੇਅਰ ਕੀਤੀ ਹੈ।

ਅੰਕਿਤਾ ਕੋਂਵਰ ਨੇ ਜੋ ਫੋਟੋ ਸ਼ੇਅਰ ਕੀਤੀ ਹੈ, ਉਸ 'ਚ ਉਹ ਮਿਲਿੰਦ ਦੇ ਨਾਲ ਬੀਚ 'ਤੇ ਰਿਲੈਕਸ ਫੀਲ ਕਰਦੀ ਦਿਸਦੀ ਹੈ। ਫੋਟੋ 'ਚ ਮਿਲਿੰਦ ਸ਼ਰਟ ਲੈੱਸ ਲੇਟੇ ਹੋਏ ਹਨ। ਉਨ੍ਹਾਂ ਦੀਆਂ ਅੱਖਾਂ 'ਤੇ ਚਸ਼ਮਾ ਹੈ ਅਤੇ ਕੂਲ ਬਣਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਫੋਟੋ 'ਚ ਅੰਕਿਤਾ ਵੀ ਦਿਸ ਰਹੀ ਹੈ। ਫੋਟੋ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ - ਮੈਂ ਹਮੇਸ਼ਾ ਮਾਣ ਮਹਿਸੂਸ ਕਰਦੀ ਹਾਂ, ਮੇਰੇ ਵਿਟਾਮਿਨ ਡੀ ਦੀ ਗੋਲੀ। ਖ਼ਾਸ ਗੱਲ ਹੈ ਕਿ ਜਿਸ ਫੋਟੋ ਨੂੰ ਲੈ ਕੇ ਹੰਗਾਮਾ ਮਚਿਆ ਹੈ, ਉਸਨੂੰ ਵੀ ਅੰਕਿਤਾ ਨੇ ਹੀ ਖਿੱਚਿਆ ਹੈ।


ਅੰਕਿਤਾ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਈ ਲੋਕ ਇਸ ਮੁੱਦੇ 'ਤੇ ਗੱਲ ਕਰ ਰਹੇ ਹਨ। ਇਸ 'ਚ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਸਰਗਰਮ ਰਹਿਣ ਵਾਲੇ ਸ਼ੇਖ਼ਰ ਸੁਮਨ ਵੀ ਸ਼ਾਮਿਲ ਹਨ। ਉਸ ਅਨੁਸਾਰ ਮਿਲਿੰਦ ਲਈ ਇਹ ਨੈਚੁਰਲ ਹੈ। ਇਹ ਕਾਫੀ ਨਾਰਮਲ ਪ੍ਰਕਿਰਿਆ ਹੈ। ਹਾਲਾਂਕਿ, ਉਨ੍ਹਾਂ ਨੇ ਇਕ ਮਜ਼ੇਦਾਰ ਟਵੀਟ ਵੀ ਕੀਤਾ ਹੈ। ਇਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਜ਼ ਵਿਚਕਾਰ ਵੀ ਚਰਚਾ ਹੋ ਰਹੀ ਹੈ। ਸ਼ੇਖ਼ਰ ਨੇ ਟਵੀਟ ਕਰਕੇ ਲਿਖਿਆ - 'ਮਿਲਿੰਦ ਸੋਮਨ...ਉਮਰ 55 ਦੀ ਤੇ ਹਰਕਤਾਂ...ਬਚਪਨ ਦੀਆਂ।'

ਦੱਸ ਦੇਈਏ, ਮਿਲਿੰਦ ਤੋਂ ਇਲਾਵਾ ਪੂਨਮ ਪਾਂਡੇ 'ਤੇ ਗੋਆ 'ਚ ਅਸ਼ਲੀਲਤਾ ਫੈਲਾਉਣ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਪੂਨਮ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਗੋਆ 'ਚ ਕੁਝ ਅਸ਼ਲੀਲ ਵੀਡੀਓ ਸ਼ੂਟ ਕੀਤੇ ਹਨ। ਇਸ ਮਾਮਲੇ 'ਚ ਕੁੱਲ ਦੋ ਕੇਸ ਦਰਜ ਕੀਤੇ ਗਏ। ਉਥੇ ਹੀ, ਮਿਲਿੰਦ ਸੋਮਨ ਦੀ ਗੱਲ ਕਰੀਏ, ਤਾਂ ਉਨ੍ਹਾਂ ਵੱਲੋਂ ਹਾਲੇ ਤਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Posted By: Ramanjit Kaur