ਨਵੀਂ ਦਿੱਲੀ, ਜੇਐਨਐਨ : ਅਦਾਕਾਰ ਮਿਲਿੰਦ ਸੋਮਨ ਫਿਲਮਾਂ ਤੋਂ ਇਲਾਵਾ ਆਪਣੇ ਵਿਆਹੁਤਾ ਜ਼ਿੰਦਗੀ ਤੇ ਪਤਨੀ ਅੰਕਿਤਾ ਕੋਂਵਰ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਪਤਨੀ ਨਾਲ ਆਪਣੀਆਂ ਖਾਸ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੇ ਹਨ। ਮਿਲਿੰਦ ਸੋਮਨ ਤੇ ਅੰਕਿਤਾ ਕੋਂਵਰ ਨੇ ਲੰਬੇ ਸਮੇਂ ਤਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2018 'ਚ ਵਿਆਹ ਕਰਨ ਦਾ ਫੈਸਲਾ ਕੀਤਾ ਸੀ।

ਅੰਕਿਤਾ ਕੋਂਵਰ ਤੇ ਮਿਲਿੰਦ ਸੋਮਨ 'ਚ ਲਗਪਗ 26 ਸਾਲ ਦੀ ਉਮਰ ਦਾ ਫੈਸਲਾ ਹੈ। ਅਜਿਹੇ 'ਚ ਇਨ੍ਹਾਂ ਦੋਵਾਂ ਦਾ ਵਿਆਹ ਕਾਫੀ ਸੁਰਖੀਆਂ 'ਚ ਸੀ। ਮਿਲਿੰਦ ਸੋਮਨ ਤੇ ਅੰਕਿਤਾ ਕੋਂਵਰ ਦੀ ਜਦੋਂ ਪਹਿਲੀ ਮੁਲਾਕਾਤ ਹੋਈ ਸੀ ਤਾਂ ਇਨ੍ਹਾਂ ਦੋਵਾਂ ਦਾ ਵਿਆਹ ਕਰਨ ਦਾ ਕੋਈ ਪਲਾਨ ਨਹੀਂ ਸੀ। ਇਹ ਗੱਲ ਅਦਾਕਾਰ ਆਪਣੇ ਇੰਟਰਵਿਊ 'ਚ ਵੀ ਬੋਲ ਚੁੱਕੇ ਹਨ। ਦੂਜੇ ਪਾਸੇ ਆਪਣੇ ਰਿਸ਼ਤੇ ਦੇ ਸੱਤ ਸਾਲ ਪੂਰੇ ਹੋਣ 'ਤੇ ਮਿਲਿੰਦ ਸੋਮਨ ਨੇ ਸੋਸ਼ਲ ਮੀਡੀਆ 'ਤੇ ਖਾਸ ਪੋਸਟ ਲਿਖਿਆ ਹੈ।


ਸੋਮਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਆਪਣੇ ਰਿਸ਼ਤੇ ਦੇ 7 ਸਾਲ ਪੂਰੇ ਹੋਣ 'ਤੇ ਇੰਸਟਾਗ੍ਾਮ ਅਕਾਊਂਟ 'ਤੇ ਪਤਨੀ ਨਾਲ ਤਸਵੀਰ ਸਾਂਝੀ ਕਰ ਕੇ ਖਾਸ ਪੋਸਟ ਲਿਖੀ ਹੈ। ਤਸਵੀਰ 'ਚ ਮਿਲਿੰਦ ਸੋਮਨ ਪਤਨੀ ਅੰਕਿਤਾ ਕੋਂਵਰ ਦੀਆਂ ਬਾਹਾਂ 'ਚ ਸੁੱਤੇ ਹੋਏ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨਾਲ ਉਨ੍ਹਾਂ ਨੇ ਆਪਣੇ ਪੋਸਟ 'ਚ ਲਿਖਿਆ- ਪੂਰੀ ਦੁਨੀਆ 'ਚ ਇਕੱਠੇ ਸਫਰ ਕਰਨ, ਸਮੁੰਦਰ 'ਚ ਗੋਤਾ ਲਾਉਣ, ਜੰਗਲਾਂ ਦੀ ਖੋਜ ਕਰਨ ਤੇ ਰੇਗਿਸਤਾਨ ਤੇ ਜਵਾਲਾਮੁਖੀ ਤਕ ਦੇ ਸੱਤ ਸਾਲ ਬਾਅਦ ਮੇਰੀ ਪੰਸਦੀਦਾ ਜਗ੍ਹਾ ਹਾਲੇ ਵੀ ਤੁਹਾਡੀਆਂ ਬਾਹਾਂ 'ਚ ਹੈ।


ਇਸ ਤੋਂ ਇਲਾਵਾ ਅੰਕਿਤਾ ਕੋਂਵਰ ਨੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਅਕਾਊਂਟ 'ਤੇ ਪਤੀ ਮਿਲਿੰਦ ਸੋਮਨ ਨਾਲ ਆਪਣੀਆਂ ਕਈ ਤਸਵੀਰਾਂ ਸਾਂਝੀਆਂ ਕਰ ਕੇ ਉਨ੍ਹਾਂ ਨੇ ਆਪਣੇ ਰਿਸ਼ਤੇ ਦੇ 7 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ ਹੈ। ਤਸਵੀਰਾਂ ਨਾਲ ਅੰਕਿਤਾ ਕੋਂਵਰ ਨੇ ਖਾਸ ਪੋਸਟ 'ਚ ਲਿਖਿਆ ਹੈ। ਉਨ੍ਹਾਂ ਨੇ ਪੋਸਟ 'ਚ ਲਿਖਿਆ ਸੱਥ ਸਾਲ ਬੀਤੇ ਚੁੱਕੇ ਹਨ ਤੇ ਫਿਰ ਵੀ ਇਹ ਇਕ ਪਲ ਦੀ ਤਰ੍ਹਾਂ ਹੈ। ਧੰਨਵਾਦ ਮੇਰੇ ਪਿਆ।

Posted By: Ravneet Kaur