ਜੇਐੱਨਐੱਨ, ਨਵੀਂ ਦਿੱਲੀ : ਮਾਈਕਲ ਜੈਕਸਨ ਆਪਣੇ ਪੌਪ ਸੰਗੀਤ ਤੇ ਬ੍ਰੈਕ ਡਾਂਸ ਲਈ ਜਾਣੇ ਜਾਂਦੇ ਸਨ। ਹੁਣ ਖਬਰ ਆ ਰਹੀ ਹੈ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦਾ ਪਹਿਲਾ ਹੀ ਪਤਾ ਸੀ। ਮਾਈਕਲ ਜੈਕਸਨ ਦੇ ਐਕਸ ਬਾਡੀਗਾਰਡ ਨੇ ਇਸ ਗੱਲ ਲੈ ਕੇ ਦਾਅਵਾ ਕੀਤਾ ਹੈ। ਬਾਡੀਗਾਰਡ ਦਾ ਕਹਿਣਾ ਹੈ ਕਿ ਇਸੇ ਕਾਰਨ ਉਹ ਲੋਕਾਂ ਵੱਲੋਂ ਮਜ਼ਾਕ ਉਡਾਉਣ 'ਤੇ ਉਹ ਫੇਸ ਮਾਕਸ ਪਾਇਆ ਕਰਦੇ ਸੀ।

ਨਿਊਜ਼ ਏਜੰਸੀ ਆਈਏਐੱਨਐੱਸ ਦੇ ਦਿ-ਸਨ.ਕਾਮ ਦੇ ਹਵਾਲੇ ਨੇ ਦੱਸਿਆ ਕਿ ਮਾਈਕਲ ਜੈਕਸਨ ਦੇ ਬਾਡੀਗਾਰਡ ਮੈਟ ਫਿਡਰਜ਼ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਮਾਈਕਲ ਬੋਲ ਰਹੇ ਸੀ ਕਿ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਪੂਰੀ ਦੁਨੀਆ 'ਚ ਫੈਲ ਰਹੀ ਹੈ। ਮੈਟ ਨੇ ਕਿਹਾ ਕਿ ਇਕ ਕੁਦਰਤੀ ਆਫਤ ਇੱਥੇ ਹਮੇਸ਼ਾ ਤੋਂ ਹੀ ਹੈ। ਉਹ ਬਹੁਤ ਜਾਗਰੂਕ ਸੀ ਤੇ ਹਮੇਸ਼ਾ ਇਹ ਭਵਿੱਖਬਾਣੀ ਕਰਦੇ ਸੀ ਕਿ ਸਾਨੂੰ ਕਿਸੇ ਵੀ ਮਟਾਇਆ ਜਾ ਸਕਦਾ ਹੈ। ਇਕ ਕੀਟਾਣੂ ਹੈ ਜੋ ਫੈਲ ਰਿਹਾ ਹੈ। ਇਸ ਕਿਸੇ ਵੀ ਦਿਨ ਇਕ ਚਾਰ ਦੇਸ਼ਾਂ 'ਚ ਜਾ ਸਕਦਾ ਹੈ ਤੇ ਉਹ ਹਵਾਈ ਜਹਾਜ਼ਾਂ 'ਚ ਹਮੇਸ਼ਾ ਲੋਕਾਂ ਦੇ ਨਾਲ ਹੈ।

ਮੈਟ ਨੇ ਦੱਸਿਆ ਕਿ ਮੈਂ ਮਾਈਕਲ ਨਾਲ ਮਾਕਸ ਨੂੰ ਲੈ ਕੇ ਹਮੇਸ਼ਾ ਮਜ਼ਾਕ ਕਰਦਾ ਸੀ ਕਿ ਇਸ ਨੂੰ ਨਾ ਪਾਇਆ ਕਰਨ ਤਾਂ ਉਹ ਕਹਿੰਦੇ ਸੀ ਕਿ ਮੈਂ ਬਿਮਾਰ ਹੋ ਜਾਵਾਂਗੇ ਜੋ ਕਿ ਮੇਰੇ ਫੈਨਜ਼ ਲਈ ਬੁਰੀ ਖਬਰ ਹੋ ਸਕਦੀ ਹੈ। ਮੈਂ ਆਪਣੀ ਆਵਾਜ਼ ਨੂੰ ਖਰਾਬ ਨਹੀਂ ਕਰ ਸਕਦਾ ਮੈ ਸਿਹਤਮੰਦ ਰਹਿਣਾ ਹੈ। ਮੈਨੂੰ ਨਹੀਂ ਪਤਾ ਕਿ ਮੈਂ ਅੱਜ ਕਿਸ ਨੂੰ ਮਿਲੂਗਾ ਮੈਨੂੰ ਨਹੀਂ ਪਤਾ ਮੈਂ ਇਹ ਬਿਮਾਰੀ ਕਿਸ ਕੋਲ ਆਨ ਕਰ ਦੇਵਾਂਗਾ। ਮੈਟ ਨੇ ਕਿਹਾ ਕਿ ਜੇਕਰ ਮਾਈਕਲ ਅੱਜ ਜ਼ਿੰਦਾ ਹੁੰਦੇ ਤਾਂ ਇਹੀ ਕਹਿੰਦੇ ਜੋ ਮੈਂ ਕਹਿ ਰਿਹਾ ਹਾਂ।

Posted By: Tejinder Thind