ਜੇਐੱਨਐੱਨ, ਨਵੀਂ ਦਿੱਲੀ : ਐੱਮਟੀਵੀ ਵੀਡੀਓ ਮਿਊਜ਼ਿਕ ਐਵਾਰਡ 2021 (2021 MTV VMA) ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਹਾਲੀਵੁੱਡ ਅਦਾਕਾਰਾ ਮੇਗਨ ਫਾਕਸ ਦੇ ਬੁਆਏਫ੍ਰੈਂਡ ਮਸ਼ਹੂਰ ਰੈਪਰ ਮਸ਼ੀਨ ਗਨ ਕੇਲੀ ਅਤੇ ਬਾਕਸ ਕਾਨੋਰ ਮੈਕਗ੍ਰੇਗਰ ਵਿਚਕਾਰ ਹੱਥੋਪਾਈ ਹੋ ਗਈ। ਇੰਨਾ ਹੀ ਨਹੀਂ ਮੇਗਨ ਫਾਕਸ ’ਤੇ ਕੋਲਡ ਡਰਿੰਕ ਤਕ ਸੁੱਟੀ ਗਈ। ਇਹ ਘਟਨਾ ਐਤਵਾਰ ਸ਼ਾਮ ਦੀ ਹੈ। ਐੱਮਟੀਵੀ ਵੀਡੀਓ ਮਿਊਜ਼ਿਕ ਐਵਾਰਡ 2021 ’ਚ ਹਾਲੀਵੁੱਡ ਦੀਆਂ ਕਈ ਹਸਤੀਆਂ ਨੇ ਹਿੱਸਾ ਲਿਆ ਸੀ।

ਇਥੇ ਸਾਰੀਆਂ ਹਸਤੀਆਂ ਨੇ ਰੈੱਡ ਕਾਰਪੇਟ ’ਤੇ ਪੋਜ਼ ਵੀ ਦਿੱਤੇ, ਪਰ ਐੱਮਟੀਵੀ ਵੀਡੀਓ ਮਿਊਜ਼ਿਕ ਐਵਾਰਡ 2021 ’ਚ ਮੌਜੂਦ ਸਾਰੇ ਲੋਕ ਉਸ ਸਮੇਂ ਹੈਰਾਨ ਹੋ ਗਏ ਜਦੋਂ ਮਸ਼ੀਨ ਗਨ ਕੇਲੀ ਤੇ ਕਾਨੋਰ ਮੈਕਗ੍ਰੇਗਰ ਆਪਸ ’ਚ ਭਿੜ ਗਏ। ਹਾਲਾਂਕਿ ਮੌਕੇ ’ਤੇ ਮੌਜੂਦ ਸਕਿਓਰਿਟੀ ਗਾਰਡਸ ਪਹੁੰਚ ਗਏ ਅਤੇ ਇਨ੍ਹਾਂ ਦੋਵਾਂ ਨੂੰ ਇਕ-ਦੂਸਰੇ ਨਾਲ ਲੜਨ ਤੋਂ ਰੋਕ ਦਿੱਤਾ। ਮਸ਼ੀਨ ਗਨ ਕੇਲੀ ਅਤੇ ਕਾਨੋਰ ਮੈਰਗ੍ਰੇਗਰ ਦੇ ਝਗੜੇ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਿਹਾ ਹੈ।

Posted By: Ramanjit Kaur