ਜੇਐੱਨਐੱਨ, ਮੁੰਬਈ : ਮੰਗਲਵਾਰ ਨੂੰ ਫਿਲਮ ਅਦਾਕਾਰ ਆਮਿਰ ਖ਼ਾਨ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਇਸ ਗੱਲ ਦਾ ਐਲਾਨ ਕੀਤਾ ਕਿ ਉਹ ਮਹਿਲਾ ਵੱਲੋਂ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੇ ਫਿਲਮ ਨਿਰਦੇਸ਼ਕ ਸੁਭਾਸ਼ ਕਪੂਰ ਦੇ ਨਿਰਦੇਸ਼ਨ 'ਚ ਬਣਨ ਵਾਲੀ ਫਿਲਮ 'ਮੁਗਲ' 'ਚ ਕੰਮ ਕਰਨਗੇ। ਟੀਵੀ ਅਦਾਕਾਰਾ ਗੀਤਿਕਾ ਤਿਆਗੀ ਨੇ ਫਿਲਮ ਨਿਰਦੇਸ਼ਕ ਸ਼ੁਭਾਸ਼ ਕਪੂਰ ਤੇ 2014 'ਚ ਜਿਨਸ਼ੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਸੁਭਾਸ਼ ਕਪੂਰ ਦਾ ਨਾਂ 'ਮੀ ਟੂ' ਅੰਦਲੋਨ 'ਚ ਆਉਣ ਤੋਂ ਬਾਅਦ ਆਮਿਰ ਖ਼ਾਨ ਨੇ ਫਿਲਮ 'ਮੁਗਲ' ਤੋਂ ਆਪਣਾ ਨਾਂ ਹੱਟਵਾ ਦਿੱਤਾ ਸੀ।

ਹੁਣ ਆਮਿਰ ਦੇ ਫੈਸਲੇ ਨੇ ਗੀਤਿਕਾ ਤਿਆਗੀ ਆਹਤ ਹੋਈ ਹੈ। ਉਨ੍ਹਾਂ ਨੇ ਮਿਡ ਡੇਅ ਨੂੰ ਦਿੱਤੇ ਇਕ ਇੰਟਰਵਿਊ 'ਚ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ। ਇਸ ਬਾਰੇ 'ਚ ਗੀਤੀਕਾ ਤਿਆਗੀ ਨੇ ਕਿਹਾ, 'ਮੈਂ ਕਿਰਨ ਰਾਵ ਤੇ ਆਮਿਰ ਖ਼ਾਨ ਦੀ ਪਿਛਲੇ ਸਾਲ ਸਰਾਹਨਾ ਕੀਤੀ ਸੀ ਕਿਉਂਕਿ ਆਮਿਰ ਦੇ ਕੰਮ ਨਾ ਕਰਨ ਦੇ ਫੈਸਲੇ ਤੋਂ ਕਈ ਔਰਤਾਂ ਨੂੰ ਹੌਂਸਲਾ ਪ੍ਰਾਪਤ ਹੋਇਆ ਸੀ। ਔਰਤਾਂ 'ਚ ਆਪਣੀ ਖੁਦ ਦੀ ਆਪਬੀਤੀ ਸੁਣਾਉਣ ਦੀ ਆਸ਼ਾ ਸੀ ਪਰ ਹੁਣ ਆਮਿਰ ਖ਼ਾਨ ਦੇ ਇਸ ਫੈਸਲੇ ਨੇ ਸਾਰਿਆਂ ਦੇ ਕੀਤੇ ਕਰਾਏ 'ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਨੂੰ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਫੈਸਲਾ ਲੈਣਾ ਚਾਹੀਦਾ ਸੀ।

Posted By: Amita Verma