ਨਵੀਂ ਦਿੱਲੀ, ਜੇਐੱਨਐੱਨ : ਖਤਰਨਾਕ ਸਟੰਟਾਂ ਨਾਲ ਭਰਪੂਰ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ਦਾ 13ਵਾਂ ਸੀਜ਼ਨ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਰੋਹਿਤ ਸ਼ੈੱਟੀ ਦੇ ਸੋਅ ’ਚ ਨਜ਼ਰ ਆਉਣ ਵਾਲੇ ਪ੍ਰਤੀਯੋਗੀਆਂ ਦੇ ਨਾਂ ਸਾਹਮਣੇ ਆ ਰਹੇ ਹਨ, ਜੋ ਕਾਫ਼ੀ ਹੈਰਾਨ ਕਰਨ ਵਾਲੇ ਹਨ। ਸ਼ਿਵ ਠਾਕਰੇ ਤੇ ਪਿ੍ਰਅੰਕਾ ਚਾਹਰ ਚੌਧਰੀ ਤੋਂ ਬਾਅਦ ਹੁਣ ਇਕ ਹੋਰ ਨਾਂ ਦੀ ਚਰਚਾ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਵੀ ਹੋ ਸਕਦੇ ਹੋ, ਉੱਥੇ ਹੀ ਸ਼ੋਅ ਦੀ ਸ਼ੂਟਿੰਗ ਡੇਟ ਤੇ ਲੋਕੇਸ਼ਨ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ।
ਖਤਰੋਂ ਕੇ ਖਿਲਾੜੀ-13 ਵਿਚ ਸਟੈਨ ਦੀ ਐਂਟਰੀ
ਟੈਲੀਚਕਰ ਦੀ ਰਿਪੋਰਟ ਮੁਤਾਬਿਕ ਇਸ ਵਾਰ ਸ਼ੋਅ ’ਚ ਰੈਪਰ ਐੱਮਸੀ ਸਟੈਨ ਵੀ ਨਜ਼ਰ ਆਉਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਸ਼ੋਅ ਦੇ ਮੇਕਰਜ਼ ਨੇ ਆਫਰ ਦਿੱਤਾ ਹੈ ਪਰ ਉਸ ਨੇ ਅਜੇ ਤਕ ਕੋਈ ਫੈਸਲਾ ਨਹੀਂ ਲਿਆ ਹੈ। ਫਿਲਹਾਲ ਉਹ ਦੇਸ਼ ਭਰ ’ਚ ਆਪਣੇ ਸ਼ੋਅਜ਼ ਨੂੰ ਲੈ ਕੇ ਬਿਜ਼ੀ ਹੈ। ਬਿੱਗ ਬੌਸ-16 ਜਿੱਤਣ ਤੋਂ ਬਾਅਦ ਉਸ ਦੀ ਲੋਕਪਿ੍ਰਅਤਾ ’ਚ ਵਾਧਾ ਹੋਇਆ ਹੈ। ਅਜਿਹੇ ’ਚ ਰੋਹਿਤ ਸ਼ੈੱਟੀ ਦੀ ਟੀਆਰਪੀ ਉਸ ਦੇ ਆਉਣ ਨਾਲ ਅਸਮਾਨ ਛੂਹ ਸਕਦੀ ਹੈ।
ਪ੍ਰਤੀਯੋਗੀਆਂ ਦੀ ਸੂਚੀ
‘ਖਤਰੋਂ ਕੇ ਖਿਲਾੜੀ‘ ਨੂੰ ਲੈ ਕੇ ਇਕ ਹੋਰ ਵੱਡੀ ਖ਼ਬਰ ਹੈ। ਇਸ ਵਾਰ ਸ਼ੋਅ ਦੀ ਸੂਟਿੰਗ ਕੇਪਟਾਊਨ ਦੀ ਬਜਾਏ ਅਰਜਨਟੀਨਾ ’ਚ ਹੋਣ ਜਾ ਰਹੀ ਹੈ, ਜਿੱਥੇ ਸੀਜ਼ਨ 7 ਅਤੇ ਸੀਜ਼ਨ 9 ਦੀ ਸੂਟਿੰਗ ਹੋ ਚੁੱਕੀ ਹੈ। ਉੱਥੇ ਹੀ ਇਸ ਵਿਚ ਹਿੱਸਾ ਲੈਣ ਲਈ ਪ੍ਰਤੀਯੋਗੀ ਮਈ ਦੇ ਆਖਰੀ ਹਫਤੇ ਜਾਂ ਜੂਨ ਦੇ ਪਹਿਲੇ ਹਫਤੇ ਰਵਾਨਾ ਹੋ ਸਕਦੇ ਹਨ। ਇਸ ਵਾਰ ਖਤਰੇ ਦੀ ਖੇਡ ਖੇਡਣ ਵਾਲਿਆਂ ਵਿੱਚ ਕਈ ਵੱਡੇ ਨਾਂ ਵੀ ਸ਼ਾਮਿਲ ਹੋਣਗੇ।
ਹਾਲ ਹੀ ’ਚ ਖ਼ਬਰ ਆਈ ਹੈ ਕਿ ਨਾਗਿਨ 6 ਫੇਮ ਸਿੰਬਾ ਨਾਗਪਾਲ ਵੀ ਇਸ ਵਾਰ ‘ਖਤਰੋਂ ਕੇ ਖਿਲਾੜੀ’ ਦਾ ਹਿੱਸਾ ਹੋਣਗੇ। ਹਾਲਾਂਕਿ ਇਸ ਦੇ ਨਾਂ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਜਿਨ੍ਹਾਂ ਦੇ ਨਾਵਾਂ ’ਤੇ ਮੋਹਰ ਲੱਗੀ ਹੈ ਉਹ ਹਨ ਬਿੱਗ ਬੌਸ 16 ਫੇਮ ਸ਼ਿਵ ਠਾਕਰੇ, ਅਰਚਨਾ ਗੌਤਮ, ਸੌਂਦਰਿਆ ਸ਼ਰਮਾ, ਪਿ੍ਰਯੰਕਾ ਚਾਹਰ ਚੌਧਰੀ, ਲਾਕਅੱਪ-1 ਦੇ ਜੇਤੂ ਮੁਨੱਵਰ ਫਾਰੂਕੀ ਅਤੇ ਪ੍ਰਤੀਯੋਗੀ ਅੰਜਲੀ ਅਰੋੜਾ।
Posted By: Harjinder Sodhi