ਸੱਚੀ ਘਟਨਾਵਾਂ 'ਤੇ ਅਧਾਰਤ ਫਿਲਮਾਂ ਦਾ ਨਿਰਮਾਣ ਹਮੇਸ਼ਾ ਤੋਂ ਫਿਲਮ ਮੇਕਰਜ਼ ਨੂੰ ਲੁਭਾਉਂਦਾ ਰਿਹਾ ਹੈ। ਇਸੇ ਲੜੀ ਤਹਿਤ ਅਗਲੀ ਫਿਲਮ 'ਬਟਲਾ ਹਾਊਸ' ਆ ਰਹੀ ਹੈ। ਇਸ ਦਾ ਟ੍ਰੇਲਰ ਹੁਣ ਲੋਕਾਂ ਦੇ ਸਾਹਮਣੇ ਹੈ। ਦਿੱਲੀ ਵਿਚ ਸਾਲ 2008 ਵਿਚ ਹੋਏ ਐਨਕਾਊਂਟਰ ਵਿਚ ਦੋ ਅੱਤਵਾਦੀਆਂ ਨੂੰ ਪੁਲਿਸ ਨੇ ਮਾਰ ਦਿੱਤਾ ਸੀ। ਇਸ ਐਨਕਾਊਂਟਰ 'ਤੇ ਉਦੋਂ ਕਈ ਸਿਆਸੀ ਆਗੂਆਂ ਨੇ ਸਵਾਲ ਉਠਾਇਆ ਸੀ। ਹਾਲਾਂਕਿ ਟ੍ਰੇਲਰ ਵਿਚ ਅਜਿਹਾ ਨਜ਼ਰ ਨਹੀਂ ਆ ਰਿਹਾ ਹੈ। ਬੁੱਧਵਾਰ ਨੂੰ ਫਿਲਮ ਦੇ ਟ੍ਰੇਲਰ ਲਾਂਚ ਦੇ ਮੌਕੇ 'ਤੇ ਨਿਰਦੇਸ਼ਕ ਨਿਖਿਲ ਅਡਵਾਨੀ ਨੇ ਸਪੱਸ਼ਟ ਕੀਤਾ ਕਿ ਫਿਲਮ ਵਿਚ ਸਿਆਸੀ ਨੇਤਾਵਾਂ ਵੱਲੋਂ ਕੀਤਾ ਗਿਆ ਵਿਰੋਧ ਵੀ ਦਿਖਾਇਆ ਗਿਆ ਹੈ। ਉਸ ਵਿਚ ਦਿਗਵਿਜੇ ਸਿੰਘ, ਅਰਵਿੰਦ ਕੇਜਰੀਵਾਲ, ਅਮਰ ਸਿੰਘ ਸਮੇਤ ਕਈ ਸਿਆਸੀ ਨੇਤਾਵਾਂ ਦਾ ਜ਼ਿਕਰ ਹੈ। ਹਾਲਾਂਕਿ ਉਨ੍ਹਾਂ ਦੇ ਨਾਂ ਅਸਲੀ ਹੋਣਗੇ ਜਾਂ ਬਦਲ ਦਿੱਤੇ ਗਏ ਹੋਣਗੇ, ਇਸ ਦਾ ਜਵਾਬ ਨਿਖਿਲ ਟਾਲ਼ ਗਏ। ਉਨ੍ਹਾਂ ਕਿਹਾ ਕਿ ਇਸ ਲਈ ਤੁਹਾਨੂੰ ਫਿਲਮ ਦੇਖਣੀ ਹੋਵੇਗੀ। ਫਿਲਮ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਉਸੇ ਦਿਨ ਅਕਸ਼ੈ ਕੁਮਾਰ ਅਭਿਨੀਤ 'ਮਿਸ਼ਨ ਮੰਗਲ' ਅਤੇ ਪ੍ਰਭਾਸ ਦੀ 'ਸਾਹੋ' ਵੀ ਰਿਲੀਜ਼ ਹੋਵੇਗੀ। ਤਿੰਨ ਫਿਲਮਾਂ ਦੀ ਇਕ ਹੀ ਦਿਨ ਰਿਲੀਜ਼ ਨਾਲ ਪ੍ਰੋਡਿਊਸਰ ਜਾਨ ਇਬਰਾਹੀਮ ਪਰੇਸ਼ਾਨ ਨਹੀਂ ਹੈ। ਉਨ੍ਹਾਂ ਕਿਹਾ, 'ਛੁੱਟੀਆਂ 'ਤੇ ਰਿਲੀਜ਼ ਫਿਲਮਾਂ ਵੱਡੀ ਓਪਨਿੰਗ ਦਿੰਦੀਆਂ ਹਨ।

Posted By: Sarabjeet Kaur