ਫਿਲਮਾਂ ਦੀ ਫ੍ਰੈਂਚਾਇਜ਼ੀ ਬਣਾਉਣ 'ਚ ਫਿਲਮ ਮੇਕਰ ਕਾਫੀ ਦਿਲਚਸਪੀ ਲੈ ਰਹੇ ਹਨ। ਹਿੱਟ ਫਿਲਮ ਦੇ ਨਾਂ 'ਤੇ ਉਨ੍ਹਾਂ ਦੀ ਫ੍ਰੈਂਚਾਇਜ਼ੀ ਬਣਨਾ ਹੁਣ ਫ਼ਾਇਦੇ ਦਾ ਸੌਦਾ ਸਾਬਿਤ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਨਿਰਮਾਤਾ ਨਿਰਦੇਸ਼ਕ ਆਪਣੀਆਂ ਹਿੱਟ ਫਿਲਮਾਂ ਦੀ ਫ੍ਰੈਂਚਾਇਜ਼ੀ ਇਕ ਤੋਂ ਬਾਅਦ ਇਕ ਲੈ ਕੇ ਆ ਰਹੇ ਹਨ।

ਹੁਣੇ ਜਿਹੇ 'ਹਾਊਸਫੁੱਲ' ਦੀ ਚੌਥੀ ਸੀਰੀਜ਼ ਰਿਲੀਜ਼ ਹੋਈ ਸੀ। ਪੰਜਵੀ ਦੀ ਤਿਆਰੀ ਹੈ। 'ਕਮਾਂਡੋ 3' ਰਿਲੀਜ਼ ਹੋ ਚੁੱਕੀ ਹੈ। ਹੁਣ ਵਾਰੀ ਹੈ 'ਦਬੰਗ 3' ਦੀ ਜਿਹੜੀ ਅਗਲੀ 20 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਦੀ ਪੁਸ਼ਟੀ ਦਬੰਗ ਅਭਿਨੇਤਾ ਸਲਮਾਨ ਖ਼ਾਨ ਨੇ ਕੀਤੀ ਹੈ। ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਦਬੰਗ 4 ਦੀ ਸਕ੍ਰਿਪਟ ਬਣ ਕੇ ਤਿਆਰ ਹੈ। ਬਾਅਦ 'ਚ ਉਹ ਵੀ ਬਣੇਗੀ।

ਦਬੰਗ 3 ਪ੍ਰੀਕਵਲ ਫਿਲਮ ਹੋਵੇਗੀ, ਜਿਸ 'ਚ ਇਹ ਦਿਖਾਇਆ ਜਾਵੇਗਾ ਕਿ ਚੁਲਬੁਲ ਪਾਂਡੇ ਚੁਲਬੁਲ ਕਿਵੇਂ ਬਣੇ। ਫਿਲਮ ਦੀ ਕਹਾਣੀ ਚੁਲਬੁਲ ਦੀ ਜਵਾਨੀ ਦੇ ਦਿਨਾਂ ਵੱਲ ਵਧੇਗੀ। ਇਸ ਫਿਲਮ ਨਾਲ ਫਿਲਮ ਮੇਕਰ ਤੇ ਅਭਿਨੇਤਾ ਮਹੇਸ਼ ਮਾਂਜਰੇਕਰ ਦੀ ਧੀ ਸਈ ਮਾਂਜਰੇਕਰ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ। ਦਬੰਗ ਤੋਂ ਇਲਾਵਾ ਸਲਮਾਨ ਖ਼ਾਨ ਏਕ ਥਾਂ ਟਾਈਗਰ ਤੇ ਕਿਕ ਵਰਗੀਆਂ ਫਿਲਮਾਂ ਦੀ ਫ੍ਰੈਂਚਾਇਜ਼ੀ ਦਾ ਹਿੱਸਾ ਵੀ ਹਨ।

ਬਰੂਸ ਲੀ ਬਾਇਓਪਿਕ ਨਹੀਂ ਕਰ ਸਕਦੇ ਅਕਸ਼ੈ ਕੁਮਾਰ

ਬਾਇਓਪਿਕ ਦੇ ਦੌਰ 'ਚ ਅਕਸ਼ੈ ਕੁਮਾਰ ਵੀ ਇਸ ਜਾਨਰ ਤੋਂ ਦੂਰ ਨਹੀਂ ਹਨ। ਉਹ ਇਨ੍ਹੀਂ ਦਿਨੀ ਪਿ੍ਰਥ੍ਹੀਰਾਜ ਚੌਹਾਨ ਦੀ ਬਾਇਓਪਿਕ 'ਚ ਕੰਮ ਕਰ ਰਹੇ ਹਨ। ਯਸ਼ਰਾਜ ਬੈਨਰ ਦੀ ਇਸ ਫਿਲਮ 'ਚ ਅਕਸ਼ੈ ਕੁਮਾਰ ਪਿ੍ਰਥਵੀਰਾਜ ਚੌਹਾਨ ਦੀ ਭੂਮਿਕਾ 'ਚ ਹੋਣਗੇ। ਹਰ ਕੋਈ ਇਸ ਤੋਂ ਜਾਣੂ ਹੈ ਕਿ ਅਕਸ਼ੈ ਐਕਸ਼ਨ ਹੀਰੋ ਹਨ। ਬੇਸ਼ੱਕ ਹੁਣ ਉਹ ਹਰ ਜਾਨਰ ਦੀ ਫਿਲਮ ਕਰਦੇ ਹੋਣ, ਪਰ ਐਕਸ਼ਨ 'ਚ ਉਨ੍ਹਾਂ ਦੀ ਦਿਲਚਸਪੀ ਹਮੇਸ਼ਾ ਰਹੀ ਹੈ।

ਆਪਣੀ ਫਿਲਮ 'ਗੁਡ ਨਿਊਜ਼' ਦੇ ਪ੍ਰਮੋਸ਼ਨ 'ਚ ਸਮਰੂਫ ਅਕੈਸ਼ ਕੁਮਾਰ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਮਾਰਸ਼ਲ ਆਰਟ 'ਤੇ ਵੀ ਕੋਈ ਫਿਲਮ ਕਰਨਾ ਚਾਹੁਣਗੇ, ਤਾਂ ਅਕਸ਼ੈ ਨੇ ਕਿਹਾ ਕਿ ਮਾਰਸ਼ਲ ਆਰਟ 'ਤੇ ਜੇਕ ਕੋਈ ਚੰਗੀ ਸਕ੍ਰਿਪਟ ਮਿਲੇਗੀ ਤਾਂ ਉਹ ਜ਼ਰੂਰ ਕਰਨਾ ਚਾਹੁਣਗੇ। ਅਕਸ਼ੈ ਆਪਣਾ ਜੀਵਨ ਮਾਰਸ਼ਲ ਆਰਟ ਦੇ ਨਿਯਮਾਂ ਮੁਤਾਬਕ ਜੀਊਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਾਰਸ਼ਲ ਆਰਟ ਦੇ ਮਹਾਰਥੀ ਬਰੂਸ ਲੀ ਦਾ ਬਹੁਤ ਸਨਮਾਨ ਕਰਦੇ ਹਨ।

ਉਨ੍ਹਾਂ ਦੀ ਵਿਚਾਰਧਾਰਾ 'ਤੇ ਚੱਲਦੇ ਹਨ। ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ ਉਹ ਕਦੀ ਬਰੂਸ ਲੀ ਦੀ ਬਾਇਓਪਿਕ 'ਚ ਕੰਮ ਨਹੀਂ ਕਰ ਸਕਣਗੇ। ਉਸ ਦੇ ਦੋ ਕਾਰਨ ਦੱਸਦੇ ਹੋਏ ਅਕਸ਼ੈ ਕਹਿੰਦੇ ਹਨ ਕਿ ਉਹ ਉਨ੍ਹਾਂ ਨੂੰ ਗੁਰੂ ਮੰਨਦੇ ਹਨ। ਇਸ ਹਾਲਤ 'ਚ ਗੁਰੂ ਦਾ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਸੰਭਵ ਨਹੀਂ ਹੈ। ਸੋ ਉਹ ਉਨ੍ਹਾਂ ਦੀ ਬਾਇਓਪਿਕ ਦਾ ਨਿਰਮਾਣ ਵੀ ਨਹੀਂ ਕਰਨਾ ਚਾਹੁਣਗੇ। ਦੂਜਾ ਕਾਰਨ ਦੱਸਦਿਆਂ ਅਕਸ਼ੈ ਕਹਿੰਦੇ ਹਨ ਕਿ ਬਰੂਸ ਲੀ ਦੀ ਮੌਤ ਜਵਾਨੀ 'ਚ ਹੋ ਗਈ ਸੀ। ਉਸ ਉਮਰ ਦਾ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਸੰਭਵ ਨਹੀਂ। ਅਕਸ਼ੈ ਕੁਮਾਰ, ਕਰੀਨਾ ਕਪੂਰ ਖ਼ਾਨ, ਕਿਆਰਾ ਅਡਵਾਨੀ ਤੇ ਦਿਲਜੀਤ ਦੋਸਾਂਝ ਦੀ ਅਦਾਕਾਰੀ ਵਾਲੀ 'ਗੁਡ ਨਿਊਜ਼' 27 ਦਸੰਬਰ ਨੂੰ ਰਿਲੀਜ਼ ਹੋਵੇਗੀ। ਅਗਲੇ ਸਾਲ ਅਕਸ਼ੈ ਕੁਮਾਰ 'ਸੂਰਿਆਵੰਸ਼ੀ', 'ਲਕਸ਼ਮੀ ਬੌਂਬ' 'ਪਿ੍ਰਥਵੀਰਾਜ ਚੌਹਾਨ' ਤੇ 'ਬੱਚਨ ਪਾਂਡੇ' 'ਚ ਨਜ਼ਰ ਆਉਣਗੇ।

ਜਾਪਾਨ 'ਚ ਰਿਲੀਜ਼ ਹੋਵੇਗੀ ਕੰਗਨਾ ਦੀ 'ਮਣੀਕਰਣਿਕਾ'

ਕੰਗਨਾ ਰਨੌਟ ਦੀ ਫਿਲਮ 'ਮਣੀਕਰਣਿਕਾ : ਦਿ ਕੁਈਨ ਆਫ ਝਾਂਸੀ' ਹੁਣ ਜਾਪਾਨ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਭਾਰਤ 'ਚ ਕਾਮਯਾਬ ਰਹੀ ਤੇ ਹੁਣ ਦੇਖਣਾ ਹੈ ਕਿ ਤਿੰਨ ਜਨਵਰੀ 2020 ਨੂੰ ਜਾਪਾਨ 'ਚ ਰਿਲੀਜ਼ ਹੋਣ ਤੋਂ ਬਾਅਦ ਫਿਲਮ ਨੂੰ ਕਿਸ ਤਰ੍ਹਾਂ ਦੀ ਕਾਮਯਾਬੀ ਮਿਲਦੀ ਹੈ। ਕੰਗਨਾ ਤੇ ਰਾਧਾ ਕ੍ਰਿਸ਼ਣਾ ਜਗਰਲਾਮੁੰਡੀ ਵੱਲੋਂ ਨਿਰਦੇਸ਼ਤ ਇਹ ਫਿਲਮ ਇਸ ਸਾਲ ਦੀਆਂ ਕਾਮਯਾਬ ਫਿਲਮਾਂ 'ਚੋਂ ਇਕ ਰਹੀ। ਜ਼ੀ ਸਟੂਡੀਓ ਇੰਟਰਨੈਸ਼ਨਲ ਮਣੀਕਰਣਿਕਾ ਨੂੰ 50 ਦੇਸ਼ਾਂ 'ਚ ਪਹਿਲਾਂ ਹੀ ਰਿਲੀਜ਼ ਕਰ ਚੁੱਕਿਆ ਹੈ, ਹੁਣ ਇਸ ਨੂੰ ਜਾਪਾਨ 'ਚ ਰਿਲੀਜ਼ ਕਰਨ ਬਾਰੇ ਉਤਸ਼ਾਹਤ ਹੈ।

ਕੇਸਰੀ ਤੋਂ ਬਾਅਦ ਇਹ ਦੂਜੀ ਫਿਲਮ ਹੈ ਜਿਸ ਨੂੰ ਜ਼ੀ ਸਟੂਡੀਓ ਜਾਪਾਨ 'ਚ ਰਿਲੀਜ਼ ਕਰਨ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਅਜਿਹੀਆਂ ਥਾਵਾਂ 'ਤੇ ਫਿਲਮਾਂ ਦਾ ਪ੍ਰਦਰਸ਼ਨ ਕਰ ਕੇ ਅਸੀਂ ਭਾਰਤੀ ਸਭਿਆਚਾਰ ਤੇ ਭਾਰਤ ਦੇ ਅਸਲ ਨਾਇਕਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ। ਫਿਲਮ 'ਚ ਕੰਗਨਾ ਤੋਂ ਇਲਾਵਾ ਅਤੁਲ ਕੁਲਕਰਨੀ, ਸੁਰੇਸ਼ ਓਬਰਾਏ, ਡੈਨੀ ਤੇ ਅੰਕਿਤਾ ਲੋਖੰਡੇ ਸਨ। ਕੰਗਨਾ ਇਸ ਸਮੇਂ ਆਪਣੀ ਫਿਲਮ 'ਪੰਗਾ' ਤੇ 'ਜੈਲਲਿਤਾ ਬਾਇਓਪਿਕ' 'ਚ ਮਸਰੂਫ਼ ਹਨ।