ਨਵੀਂ ਦਿੱਲੀ : ਗੋਆ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਰੱਖਿਆ ਮੰਤਰੀ ਮਨੋਹਰ ਪਾਰੀਕਰ 'ਤੇ ਜਲਦੀ ਹੀ ਇਕ ਫ਼ਿਲਮ ਬਣਨ ਜਾ ਰਹੀ ਹੈ। ਉਸ ਦੇ ਪੁੱਤ ਉਤਪਲ ਪਾਰੀਕਰ ਨੇ ਵੀ ਮਨੋਹਰ ਪਾਰੀਕਰ ਦੀ ਇਸ ਬਾਇਓਪਿਕ ਲਈ ਇਕ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਹਸਤਾਖਰ ਕੀਤੇ ਹਨ। ਇਸ ਫ਼ਿਲਮ ਦਾ ਨਿਰਮਾਣ ਗੋ ਗੋਅ ਗਾਲੀਵੁੱਡ ਪ੍ਰੋਡਕਸ਼ਨ ਦੇ ਵੱਲੋਂ ਕੀਤਾ ਜਾਵੇਗਾ ਤੇ ਪ੍ਰੋਡਕਸ਼ਨ ਹਾਊਸ ਨੇ ਉਤਪਾਲ ਪਾਰੀਕਰ ਨਾਲ ਕਾਨੂੰਨੀ ਅਧਿਕਾਰਾਂ ਬਾਰੇ ਵੀ ਗੱਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਅਗਲੇ ਸਾਲ 13 ਦਸੰਬਰ ਨੂੰ ਮਨੋਹਰ ਪਾਰੀਕਰ ਦੇ ਜਨਮਦਿਨ 'ਤੇ ਰਿਲੀਜ਼ ਕੀਤੀ ਜਾ ਸਕਦੀ ਹੈ। ਨਿਰਮਾਤਾਵਾਂ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਫ਼ਿਲਮ ਦੇ ਨਿਰਮਾਣ ਹਿੰਦੀ ਤੇ ਕੋਂਕਣੀ 'ਚ ਕੀਤਾ ਜਾਵੇਗਾ।

Posted By: Sarabjeet Kaur