ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਮਨੀਸ਼ਾ ਲਾਂਬਾ ਦੀ ਪਰਸਨਲ ਲਾਈਫ਼ ਨਾਲ ਜੁੜੀ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਮਨੀਸ਼ਾ ਲਾਂਬਾ ਤੇ ਉਨ੍ਹਾਂ ਦੇ ਪਤੀ ਰਿਆਨ ਥਾਮ ਦਾ ਤਲਾਕ ਹੋ ਗਿਆ ਹੈ। ਸਾਲ 2018 ਤੋਂ ਇਹ ਖ਼ਬਰਾਂ ਚੱਲ ਰਹੀਆਂ ਸਨ ਕਿ ਮਨੀਸ਼ਾ ਤੇ ਉਨ੍ਹਾਂ ਦੇ ਪਤੀ ਵੱਖ ਰਹਿ ਰਹੇ ਹਨ, ਹਾਲਾਂਕਿ ਮਨੀਸ਼ਾ ਨੇ ਕਦੀ ਇਸ ਮਾਮਲੇ 'ਤੇ ਕੋਈ ਬਿਆਨ ਨਹੀਂ ਦਿੱਤਾ ਸੀ। ਹਾਲਾਂਕਿ ਮੀਡੀਆ ਨੇ ਉਨ੍ਹਾਂ ਤੋਂ ਇਸ ਦੌਰਾਨ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮਨੀਸ਼ਾ ਨੇ ਚੁੱਪੀ ਬਣਾਈ ਰੱਖੀ। ਪਰ ਹੁਣ ਇਸ ਖ਼ਬਰ 'ਤੇ ਖ਼ੁਦ ਮਨੀਸ਼ਾ ਨੇ ਮੋਹਰ ਲਗਾ ਦਿੱਤੀ ਹੈ ਤੇ ਇਹ ਕਨਫਰਮ ਕਰ ਦਿੱਤਾ ਹੈ ਕਿ ਉਹ ਤੇ ਰਿਆਨ ਵੱਖ ਹੋ ਗਏ ਹਨ। ਈਟੀ ਟਾਈਮਜ਼ ਨਾਲ ਗੱਲਬਾਤ ਕਰਦੇ ਹੋਏ ਮਨੀਸ਼ਾ ਨੇ ਕਿਹਾ, 'ਹਾਂ, ਮੈਂ ਤੇ ਰਿਆਨ ਆਪਸੀ ਸਹਿਮਤੀ ਨਾਲ ਵੱਖ ਹੋ ਗਏ ਹਾਂ। ਲੀਗਲ ਕਾਰਵਾਈ ਵੀ ਪੂਰੀ ਹੋ ਗਈ ਹੈ।'

Posted By: Susheel Khanna