ਅਭਿਨੇਤਰੀ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਇਸ ਮਹੀਨੇ ਵਿਆਹ ਕਰਨ ਦੀਆਂ ਖ਼ਬਰਾਂ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਹਨ। ਪਿਛਲੇ ਕਈ ਦਿਨਾਂ ਤੋਂ ਦੋਵਾਂ ਨੂੰ ਬਹੁਤ ਵਾਰ ਨਾਲ ਦੇਖਿਆ ਗਿਆ ਹੈ। ਹਾਲਾਂਕਿ ਆਪਣੇ ਰਿਸ਼ਤਿਆਂ ਅਤੇ ਵਿਆਹ ਦੀ ਗੱਲ ਨੂੰ ਦੋਵਾਂ ਨੇ ਕਦੇ ਕਬੂਲ ਨਹੀਂ ਕੀਤਾ, ਫਿਰ ਵੀ ਉਸ ਨੂੰ ਲੈ ਕੇ ਚਰਚਾ ਹੁੰਦੀ ਰਹਿੰਦੀ ਹੈ। ਪਰ ਸੋਮਵਾਰ ਨੂੰ ਮਲਾਇਕਾ ਅਰੋੜਾ ਨੇ ਇਨ੍ਹਾਂ ਅਫ਼ਵਾਹਾਂ ਨੂੰ ਵਿਰਾਮ ਦੇਣ ਲਈ ਆਪਣੀ ਚੁੱਪ ਤੋੜ ਦਿੱਤੀ। ਮਲਾਇਕਾ ਨੇ ਕਿਹਾ, 'ਇਹ ਸਭ ਅਫ਼ਵਾਹਾਂ ਹਨ। ਇਨ੍ਹਾਂ ਅਫ਼ਵਾਹਾਂ ਦਾ ਕੋਈ ਮਤਲਬ ਨਹੀਂ ਹੈ।' ਖ਼ਬਰ ਇਹ ਸੀ ਕਿ ਅਰਜੁਨ ਅਤੇ ਮਲਾਇਕਾ 18 ਤੋਂ 22 ਅਪ੍ਰਰੈਲ ਵਿਚਾਲੇ ਗੁਪਚੁਪ ਤਰੀਕੇ ਨਾਲ ਗੋਆ ਵਿਚ ਵਿਆਹ ਕਰ ਸਕਦੇ ਹਨ। ਵਿਆਹ ਵਿਚ ਦੋਵਾਂ ਦੇ ਪਰਿਵਾਰ ਵਾਲੇ ਅਤੇ ਕੁਝ ਖ਼ਾਸ ਦੋਸਤ ਪਹੁੰਚਣਗੇ। ਕੁਝ ਦਿਨ ਪਹਿਲਾਂ ਦੋਵੇਂ ਇਕੱਠੇ ਮਾਲਦੀਵ ਘੁੰਮਣ ਗਏ ਸਨ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਉਦੋਂ ਕਿਹਾ ਜਾ ਰਿਹਾ ਸੀ ਕਿ ਇਹ ਜੋੜੀ ਆਪਣੀ ਬੈਚਲਰ ਪਾਰਟੀ ਮਨਾਉਣ ਗਈ ਹੈ। ਪਿਛਲੇ ਦਿਨੀਂ ਦੋਵੇਂ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਇਕੱਠੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੂੰ ਮੀਡੀਆ ਦੇ ਕੈਮਰਿਆਂ ਨੇ ਕੈਦ ਕਰ ਲਿਆ। ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਸੀ ਕਿ ਉਹ ਹਸਪਤਾਲ ਕਿਉਂ ਗਏ ਸਨ।


Posted By: Sukhdev Singh