ਜੇਐੱਨਐੱਨ, ਮੁੰਬਈ : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਆਪਣੇ ਜਨਮਦਿਨ 'ਤੇ ਮਲਾਇਕਾ ਨੇ ਮੁੰਬਈ ਦੇ ਫਾਈਵ ਸਟਾਰ ਹੋਟਲ JW Marriott Mumbai Juhu 'ਚ ਪਾਰਟੀ ਰੱਖੀ। ਜਿੱਥੇ ਉਨ੍ਹਾਂ ਦੇ ਬੁਆਏਫਰੈਂਡ ਅਰਜੁਨ ਕਪੂਰ, ਬੈਸਟ ਫਰੈਡ ਕਰੀਨਾ ਕਪੂਰ, ਭੈਣ ਅਮ੍ਰਿਤਾ ਅਰੋੜਾ ਸਮੇਤ ਬਾਲੀਵੁੱਡ ਦੇ ਕਈ ਸਟਾਰਜ਼ ਨੇ ਸ਼ਿਰਕਤ ਕੀਤੀ। ਮਲਾਇਕਾ ਦੀ ਬਰਥਡੇਅ ਪਾਰਟੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਿਸੇ ਤਸਵੀਰ 'ਚ ਉਹ ਕਰੀਨਾ ਤੇ ਅਮ੍ਰਿਤਾ ਨਾਲ ਪੋਜ਼ ਦੇ ਰਹੀ ਹੈ ਤਾਂ ਕਿਤੇ ਉਹ ਬੁਆਏਫਰੈਂਡ ਅਰਜੁਨ ਕਪੂਰ ਨਾਲ ਖੜ੍ਹੀ ਹੈ।

ਪਾਰਟੀ 'ਚ ਮਲਾਇਕਾ ਨੇ ਗੋਲਡਨ ਕਲਰ ਦੀ ਸਪਾਰਕਲ ਸ਼ਰਟ ਡ੍ਰੈਸ ਪਹਿਣੀ ਹੋਈ ਸੀ ਜਿਸ 'ਚ ਉਹ ਕਾਫੀ ਹਾਟ ਲੱਗ ਰਹੀ ਹੈ। ਪਾਰਟੀ 'ਚ ਮਲਾਇਕਾ ਤੇ ਅਰਜੁਨ ਕਪੂਰ ਨੇ ਦੱਬ ਕੇ ਡਾਂਸ ਕੀਤਾ ਹੈ। ਬਰਥਡੇਅ ਗਰਲ ਪੰਜਾਬੀ ਗਾਣੇ 'ਤੇ ਥਿਰਕਦੀ ਨਜ਼ਰ ਆ ਰਹੀ ਹੈ ਤਾਂ ਅਰਜੁਨ ਕਪੂਰ 'ਪ੍ਰੋਪਰ ਪਟੋਲਾ' 'ਤੇ ਬੇਕਾਬੂ ਹੋ ਕੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵੀਡੀਓਜ਼ ਤੋਂ ਪਤਾ ਲੱਗ ਰਿਹਾ ਹੈ ਕਿ ਮਲਾਇਕਾ ਦੀ ਪਾਰਟੀ ਕਿੰਨੇ ਧਮਾਕੇਦਾਰ ਰਹੀ ਹੋਵੇਗੀ ਤੇ ਸਟਾਰਜ਼ ਨੇ ਕਿੰਨਾ ਮਜ਼ਾ ਕਿਤਾ ਹੋਵੇਗਾ।

View this post on Instagram

And the birthday girl ❤🔥 #MallaikaArora

A post shared by Viral Bhayani (@viralbhayani) on

Posted By: Amita Verma