ਮੁੰਬਈ : ਮਲਾਇਕਾ ਅਰੋੜਾ ਅਰਜੁਨ ਕਪੂਰ ਕਈ ਦਿਨਾਂ ਤੋਂ ਖੂਬ ਚਰਚਾ 'ਚ ਹਨ। ਮਹੀਨੇ ਪਹਿਲਾਂ ਮਲਾਇਕਾ ਅਰੋੜਾ ਤੇ ਅਰਜੂਨ ਕਪੂਰ ਨੂੰ ਸਾਰਵਜਨਿਕ ਸਥਾਨ 'ਤੇ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਇਸ ਗੱਲ ਦਾ ਅਨੁਮਾਨ ਹੁਣ ਤੇਜ਼ੀ ਤੋਂ ਲਗਾਏ ਜਾ ਰਹੇ ਹਨ ਕਿ ਦੋਨੋਂ 19 ਅਪ੍ਰੈਲ ਨੂੰ ਵਿਆਹ ਕਰ ਸਕਦੇ ਹਨ। ਮੀਡੀਆ ਰਿਪੋਰਟਸ ਮੁਤਾਬਿਕ ਦੋਨਾਂ ਦੇ ਵਿਆਹ ਨੂੰ ਲੈ ਕੇ ਖਬਰ ਆ ਰਹੀ ਹੈ ਉਹ ਵੀ ਅਪ੍ਰੈਲ 'ਚ। ਇਸ ਗੱਲ ਦੇ ਅਨੁਮਾਨ ਲੱਗਾਏ ਜਾ ਰਹੇ ਹਨ ਕਿ ਦੋਨੋਂ ਕ੍ਰਿਸ਼ਚਨ ਰਿਵਾਜ਼ਾਂ ਨਾਲ ਵਿਆਹ ਕਰ ਸਕਦੇ ਹਨ। ਗੌਰਤਲਬ ਹੈ ਕਿ ਮਲਾਇਕਾ ਅਰੋੜਾ ਨੇ ਧਰਮ ਪਰਿਵਰਨ ਕਰ ਲਿਆ ਹੈ ਤੇ ਉਹ ਕ੍ਰਿਸ਼ਚਨ ਬਣ ਗਈ ਹੈ।

ਵਿਆਹ 'ਚ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਸਮੇਤ ਆਉਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਪਹਿਲੀ ਵਾਰ ਇਕ ਫੈਸ਼ਨ ਸ਼ੋਅ 'ਚ ਨਜ਼ਰ ਆਏ ਸਨ। ਉਸ ਤੋਂ ਬਾਅਦ ਦੋਨਾਂ ਨੂੰ ਕਈ ਵਾਰ ਇਕ ਨਾਲ ਦੇਖਿਆ ਗਿਆ। ਉਸ ਤੋਂ ਬਾਅਦ ਕਈ ਡਿਨਰ ਡੇਟ 'ਤੇ ਵੀ ਇਕ ਨਾਲ ਦੇਖਿਆ ਗਿਆ। ਹਾਲਾਂਕਿ ਉਹ ਆਪਣੇ ਇਸ ਰਿਸ਼ਤੇ ਤੋਂ ਖਾਮੋਸ਼ ਸਨ। ਕੁਝ ਦਿਨ ਪਹਿਲਾਂ ਇਸ ਬਾਰੇ 'ਚ ਅਰਜ਼ੁਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਇਸ ਬਾਰੇ 'ਚ ਕੁਝ ਦੱਸਣ ਲਈ ਹੋਵੇਗਾ, ਤਾਂ ਉਸ ਦੀ ਤੁਹਾਨੂੰ ਜਾਣਕਾਰੀ ਮਿਲ ਜਾਵੇਗੀ। ਹੁਣ ਦੇਖਣਾ ਇਹ ਹੈ ਕੀ 19 ਅਪ੍ਰੈਲ ਨੂੰ ਮਲਾਇਕਾ ਅਰੋੜਾ ਤੇ ਅਰਜੁਨ ਵਾਕਈ ਵਿਆਹ ਦੇ ਰਿਸ਼ਤੇ 'ਚ ਬੰਧਨ ਜਾ ਰਹੇ ਹਨ ਜਾਂ ਨਹੀਂ।

Posted By: Amita Verma