ਨਵੀਂ ਦਿੱਲੀ : ਫਿਲਮ ਡਾਇਰੈਕਟਰ ਮਹੇਸ਼ ਭੱਟ ਨੇ ਸੋਸ਼ਲ ਮੀਡੀਆ 'ਤੇ ਟਾਈਮ ਮੈਗਜ਼ੀਨ ਦਾ ਇਕ ਆਰਟੀਕਲ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਹੈ। ਮਹੇਸ਼ ਭੱਟ ਬਾਲੀਵੁੱਡ ਦੇ ਉਨ੍ਹਾਂ ਕੁਝ ਫਿਲਮ ਡਾਇਰੈਕਟਰ 'ਚੋਂ ਇਕ ਹਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਉਨ੍ਹਾਂ ਦੀ ਵਿਚਾਰਧਾਰਾ ਦਾ ਖੁੱਲ੍ਹ ਕੇ ਵਿਰੋਧ ਕਰਦੇ ਹਨ। ਹਾਲ ਹੀ 'ਚ ਮਹੇਸ਼ ਭੱਟ ਨੇ ਇਕ ਪੱਤਰਕਾਰ ਦਾ ਇਕ ਆਰਟੀਕਲ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਜਿਸ 'ਤੇ ਵਾਮਪੰਥੀ ਵਿਤਾਰਧਾਰਾ ਦਾ ਪੱਤਰਕਾਰ ਹੋਣ ਦਾ ਦੋਸ਼ ਲਾਇਆ ਹੈ। ਪੱਤਰਕਾਰ ਨੇ ਇਹ ਲੇਖ ਟਾਈਮ ਮੈਗੇਜ਼ੀਨ ਲਈ ਲਿਖਿਆ ਹੈ।

ਇਸ ਆਰਟੀਕਲ ਦਾ ਟਾਈਟਲ ਹੈ, 'ਅਜਿਹੀਆਂ ਚੋਣਾਂ ਜਿਸ 'ਚ ਕਰੋੜਾਂ ਲੋਕ ਡਰ ਦੇ ਸਾਏ 'ਚ ਹਨ।' ਇਸ ਲੇਖ 'ਚ ਪੱਤਰਕਾਰ ਨੇ ਸਪੱਸ਼ਟ ਕੀਤਾ ਹੈ ਕਿ NRC policy ਭੀੜ ਰਾਹੀਂ ਗਊ ਰੱਖਿਆ ਦੇ ਨਾਮ 'ਤੇ ਕਤਲ ਤੇ ਕੇਂਦਰੀਕਰਨ ਦੇ ਯਤਨ ਦੌਰਾਨ ਦੇਸ਼ ਦਾ ਵੱਡਾ ਕਬੀਲਾ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ 'ਚ ਹੈ। ਇਸ 'ਤੇ ਮਹੇਸ਼ ਭੱਟ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ 'ਅਜਿਹੇ ਦਸਤੂਰ ਨੂੰ, ਅਜਿਹੇ ਬੇਨੂਰ ਨੂੰ, ਮੈਂ ਨਹੀਂ ਮੰਨਦਾ, ਨਰਿੰਦਰ ਮੋਦੀ ਨੇ ਹਿੰਦੂ ਰਾਸ਼ਟਰਵਾਦੀਆਂ ਦੇ ਵਿਚਾਰ ਨੂੰ ਵਾਧਾ ਦਿੱਤਾ ਹੈ ਤੇ ਇਹ ਦੂਸਰੇ ਕਾਰਜਕਾਲ 'ਚ ਹੋਰ ਮਜ਼ਬੂਤ ਹੋਵੇਗਾ।

ਇਸ ਉਪਰੰਤ ਉਨ੍ਹਾਂ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਵਿਰੋਧ 'ਚ ਇਕ ਵਿਅਕਤੀ ਨੇ ਲਿਖਿਆ ਹੈ ਕਿ ਉਹ ਹਿੰਦੂ ਦੇਸ਼ 'ਚ ਹੀ ਰਹਿ ਕੇ ਹਿੰਦੂਆਂ ਦੇ ਵਿਰੁੱਧ ਬੋਲਦੇ ਹਨ। ਇਸ ਤੋਂ ਜ਼ਿਆਦਾ ਤੇ ਕਿੰਨੀ ਸੁਤੰਤਰਤਾ ਚਾਹੀਦੀ ਹੈ।

Posted By: Jaskamal