ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰਾ ਲਵੀਨਾ ਲੋਧ ਨੇ ਹਾਲ ਹੀ 'ਚ ਫਿਲਮ ਮੇਕਰ ਮਹੇਸ਼ ਭੱਟ 'ਤੇ ਕਈ ਦੋਸ਼ ਲਾਏ ਸੀ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਜਾਰੀ ਕਰਦੇ ਹੋਏ ਕਈ ਦੋਸ਼ ਲਾਏ ਸੀ। ਲਵੀਨਾ ਦੇ ਦੋਸ਼ਾਂ 'ਤੇ ਹੁਣ ਮਹੇਸ਼ ਭੱਟ ਤੇ ਉਨ੍ਹਾਂ ਦੇ ਭਰਾ ਮੁਕੇਸ਼ ਭੱਟ ਨੇ ਹੁਣ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਫਿਲਮ ਮੇਕਰ ਨੇ ਅਦਾਕਾਰਾ ਖ਼ਿਲਾਫ਼ 1 ਕਰੋੜ ਰੁਪਏ ਦਾ ਮੁਕੱਦਮਾ ਦਰਜ ਕੀਤਾ ਹੈ। ਨਾਲ ਹੀ ਫਿਲਮਮੇਕਰ ਨੇ ਕੋਰਟ ਤੋਂ ਅਪੀਲ ਕੀਤੀ ਹੈ ਕਿ ਉਹ ਇਕ ਆਦੇਸ਼ ਦੇਵੇ ਤਾਂ ਜੋ ਅਦਾਕਾਰਾ ਖ਼ਿਲਾਫ਼ ਬੇਬੁਨਿਆਦੀ ਦੋਸ਼ ਨਾ ਲਾ ਸਕੇ। ਰਿਪੋਰਟਸ ਮੁਤਾਬਕ ਇਸ ਮਾਮਲੇ 'ਚ ਹੁਣ 16 ਨਵੰਬਰ ਨੂੰ ਸੁਣਵਾਈ ਹੋਣੀ ਹੈ।

ਮਹੇਸ਼ ਭੱਟ ਵੱਲੋਂ ਮਾਣਹਾਨੀ ਦਾ ਕੇਸ ਦਰਜ ਕਰਨ ਨੂੰ ਲੈ ਕੇ ਅਦਾਕਾਰਾ ਦਾ ਕਹਿਣਾ ਹੈ ਕਿ ਉਹ ਦੋਸ਼ ਨਹੀਂ ਲਾ ਰਹੀ ਹੈ ਤੇ ਸਿਰਫ਼ ਆਪਣੇ ਤਜ਼ਰਬੇ ਸ਼ੇਅਰ ਕਰ ਰਹੀ ਹੈ। ਉਨ੍ਹਾਂ ਨੇ ਸਪੋਰਟਬੁਆਏ ਨੂੰ ਕਿਹਾ ਉਹ ਸਿਰਫ ਤੱਥ ਦੱਸ ਰਹੀ ਹੈ। ਮੈਂ ਕੋਈ ਦੋਸ਼ ਨਹੀਂ ਲਾ ਰਹੀ ਹਾਂ। ਮੈਂ ਇਕ ਇੰਟਰਨਲ ਸੋਰਸ ਰਹੀ ਹਾਂ। ਮੈਨੂੰ ਉਨ੍ਹਾਂ ਨਾਲ ਰਹਿ ਕੇ ਸਭ ਕੁਝ ਲਗਪਗ ਵਿਅਕਤੀਗਤ ਰੂਪ ਨਾਲ ਦੇਖਿਆ ਹੈ।

ਅਦਾਕਾਰਾ ਨੇ ਵੀਡੀਓ 'ਚ ਮਹੇਸ਼ ਭੱਟ 'ਤੇ ਪਰੇਸ਼ਾਨ ਕਰਨ ਤੇ ਧਮਕਾਉਣ ਦਾ ਦੋਸ਼ ਲਾਇਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਾਲੀਵੁੱਡ ਦੇ ਕਲਾਕਾਰਾਂ ਨੂੰ ਸੁਮਿਤ ਲੜਕੀਆਂ ਤੇ ਡਰੱਗਸ ਦੀ ਸਪਲਾਈ ਕਰਦਾ ਹੈ ਤੇ ਮਹੇਸ਼ ਭੱਟ ਨੂੰ ਇਨ੍ਹਾਂ ਗੱਲਾਂ ਦੀ ਜਾਣਕਾਰੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸੁਮਿਤ ਤੋਂ ਤਲਾਕ ਲੈਣ ਦੀ ਅਰਜ਼ੀ ਦਿੱਤੀ ਹੈ। ਨਾਲ ਹੀ ਉਹ ਕਹਿੰਦੀ ਹੈ ਕਿ ਮਹੇਸ਼ ਭੱਟ ਫਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਡਾਨ ਹੈ। ਕਈ ਲੋਕਾਂ ਦਾ ਕਰੀਅਰ ਪਰਦੇ ਪਿੱਛੇ ਰਹਿ ਕੇ ਤਬਾਹ ਕਰ ਚੁੱਕੇ ਹਨ।

Posted By: Ravneet Kaur