ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਫਿਲਮ ਇੰਡਸਟਰੀ ’ਚ ਡਾਂਸਿੰਗ ਕੂਈਨ ਤੇ ਧਕਧਕ ਗਰਲ ਦੇ ਨਾਂ ਨਾਲ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਮਾਧੁਰੀ ਦਿਕਸ਼ਿਤ ਦਾ ਅੱਜ ਜਨਮਦਿਨ ਹੈ। 15 ਮਈ, 1967 ਨੂੰ ਮੁੰਬਈ ’ਚ ਜਨਮੀ ਮਾਧੁਰੀ ਨੇ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇੰਡਸਟਰੀ ’ਚ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਮਾਧੁਰੀ ਦਾ ਜਾਦੂ ਅੱਜ ਵੀ ਬਰਕਰਾਰ ਹੈ। ਉਹ ਅੱਜ ਵੀ ਇੰਡਸਟਰੀ ’ਚ ਐਕਟਿਵ ਹੈ।



ਮਾਧੂਰੀ ਦੇ ਫੈਨਜ਼ ਹਮੇਸ਼ਾ ਇਹ ਸੋਚਦੇ ਰਹਿੰਦੇ ਹਨ ਕਿ ਆਖਿਰ ਦੋਵਾਂ ਦੀ ਲਵਸਟੋਰੀ ਦੀ ਸ਼ੁਰੂਆਤ ਕਿਵੇਂ ਹੋਈ ਸੀ। ਇਕ ਇੰਟਰਵਿਊ 'ਚ ਮਾਧੁਰੀ ਨੇ ਆਪਣੀ ਲਵਸਟੋਰੀ ਬਾਰੇ ਦੱਸਿਆ ਸੀ। ਸ੍ਰੀਰਾਮ ਨੇਨੇ ਨਾਲ ਪਹਿਲੀ ਮੁਲਾਕਾਤ ਬਾਰੇ 'ਚ ਗੱਲ ਕਰਦਿਆਂ ਮਾਧੂਰੀ ਨੇ ਕਿਹਾ ਸੀ, 'ਡਾਕਟਰ ਸ੍ਰੀਰਾਮ ਨੇਨੇ ਨਾਲ ਮੇਰੀ ਪਹਿਲੀ ਮੁਲਾਕਾਤ ਸੰਯੋਗ ਨਾਲ ਭਰਾ ਦੀ ਪਾਰਟੀ 'ਚ ਹੋਈ ਸੀ। ਇਹ ਬਹੁਤ ਸ਼ਾਨਦਾਰ ਸੀ ਕਿਉਂਕਿ ਮੈਂ ਇਹ ਜਾਨ ਕੇ ਹੈਰਾਨ ਸੀ ਕਿ ਸ੍ਰੀਰਾਮ ਨੇਨੇ ਨੂੰ ਮੇਰੇ ਬਾਰੇ 'ਚ ਨਹੀਂ ਪਤਾ ਕਿ ਮੈਂ ਇਕ ਅਦਾਕਾਰਾ ਹਾਂ ਤੇ ਹਿੰਦੀ ਫਿਲਮਾਂ 'ਚ ਕੰਮ ਕਰਦੀ ਹਾਂ। ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਆਈਡੀਆ ਤਕ ਨਹੀਂ ਸੀ। ਇਸ ਲਈ ਇਹ ਬੇਹੱਦ ਚੰਗਾ ਸੀ।

ਮਾਧੁਰੀ ਨੇ ਅੱਗੇ ਕਿਹਾ, 'ਸਾਡੀ ਮੁਲਾਕਾਤ ਤੋਂ ਬਾਅਦ ਡਾ.ਨੇਨੇ ਨੇ ਮੇਰੇ ਤੋਂ ਪੁੱਛਿਆ ਸੀ ਕਿ ਕੀ ਤੁਸੀਂ ਮੇਰੇ ਨਾਲ ਪਹਾੜਾਂ 'ਤੇ ਬਾਈਕ ਰਾਈਡ ਲਈ ਚਲੋਗੀ? ਮੈਨੂੰ ਲੱਗਾ ਠੀਕ ਹੈ, ਪਹਾੜ ਵੀ ਹੈ, ਬਾਈਕ ਵੀ ਹੈ ਪਰ ਪਹਾੜਾਂ 'ਤੇ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਹ ਮੁਸ਼ਕਲਾਂ ਭਰਿਆ ਹੈ।'ਅਸੀਂ ਦੋਵੇਂ ਇਕ-ਦੂਜੇ ਦੇ ਕਰੀਬ ਆਏ ਤੇ ਸਾਨੂੰ ਪਿਆਰ ਹੋ ਗਿਆ। ਇਸ ਤੋਂ ਬਾਅਦ ਕੁਝ ਸਮੇਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਅਸੀਂ ਵਿਆਹ ਦਾ ਫ਼ੈਸਲਾ ਕੀਤਾ। ਮਾਧੁਰੀ ਨੇ ਉਸ ਸਮੇਂ ਵਿਆਹ ਦਾ ਫ਼ੈਸਲਾ ਲਿਆ ਜਦੋਂ ਉਹ ਕਰੀਅਰ ਦੇ ਟਾਪ 'ਤੇ ਸੀ।

Posted By: Sunil Thapa