ਨਵੀਂ ਦਿੱਲੀ, ਜੇਐੱਨਐੱਨ : ਕਲਰਜ਼ ’ਤੇ ਪ੍ਰਸਾਰਿਤ ਹੋਣ ਵਾਲੇ ਡਾਂਸ ਰਿਏਲਿਟੀ ਸ਼ੋਅ ‘ਡਾਂਸ ਦੀਵਾਨੇ 3’ ’ਚ ਜਲਦੀ ਹੀ ਬਾਲੀਵੁਡ ਦੀ ‘ਦਿਲਬਰ ਗਰਲ’ ਨੌਰਾ ਫਤੇਹੀ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਨੌਰਾ ਫਤੇਹੀ ਬਤੌਰ ਜੱਜ ਇਸ ਸ਼ੋਅ ’ਚ ਨਜ਼ਰ ਆਵੇਗੀ ਜਾਂ ਸਿਰਫ਼ ਇਕ ਐਪੀਸੋਡ ਲਈ, ਇਸ ਗੱਲ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਨੌਰਾ ਫਤੇਹੀ ਦੀ ਮੌਜੂਦਗੀ ਦੇ ਨਾਲ ਇਹ ਐਪੀਸੋਡ ਇਸ ਹਫ਼ਤੇ ਪ੍ਰਸਾਰਤ ਕੀਤਾ ਜਾਵੇਗਾ, ਪਰ ਉਸ ਤੋਂ ਪਹਿਲਾਂ ਦਿਲਬਰ ਗਰਲ ਦੇ ਕੁਝ ਡਾਂਸ ਵੀਡੀਓ ਵਾਇਰਲ ਹੋ ਰਹੇ ਹਨ, ਜਿਸ ਵਿਚ ਉਹ ਸ਼ੋਅ ਦੀ ਜੱਜ ਤੇ ਮਸ਼ਹੂਰ ਅਦਾਕਾਰਾ ਮਾਧੁਰੀ ਦਿਕਸ਼ਿਤ ਨਾਲ ਜ਼ਬਰਦਸਤ ਠੁਮਕੇ ਲਗਾਉਂਦੀ ਨਜ਼ਰ ਆ ਰਹੀ ਹੈ।


ਐਪੀਸੋਡ ਪ੍ਰਸਾਰਿਤ ਹੋਣ ਤੋਂ ਪਹਿਲਾਂ ਦੋਵਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਦੋਵੇਂ ਦਿਲਬਰ ਗਾਣੇ ਦੇ ਹੁੱਕ ਸਟੈਪਸ ਕਰਦੀਆਂ ਨਜ਼ਰ ਆ ਰਹੀਆਂ ਹਨ। ਵੀਡੀਓ ’ਚ ਨੌਰਾ ਫਤੇਹੀ, ਮਾਧੁਰੀ ਨੂੰ ਡਾਂਸ ਸਿਖਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਕਾਪੀ ਪਸੰਦ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ, ਮਾਧੁਰੀ ਨੇ ਆਪਣੇ ਇੰਸਟਾ ਅਕਾਉਂਟ ’ਤੇ ਇਕ ਵੀਡੀਓ ਸਾਂਝਾ ਕੀਤਾ ਹੈ ਜਿਸ ’ਚ ਉਹ ਨੌਰਾ ਦੇ ਨਾਲ ਆਪਣੇ ਮਸ਼ਹੂਰ ਗਾਣੇ ‘ਮੇਰਾ ਪੀਆ ਘਰ ਆਇਆ’ ਤੇ ਡਾਂਸ ਕਰ ਰਹੀ ਹੈ। ਇਸ ਵੀਡੀਔ ’ਚ ਨੌਰਾ , ਮਾਧੁਰੀ ਦੇ ਡਾਂਸ ਸਟੈਪ ਕਾਪੀ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ‘ਡਾਂਸ ਦੀਵਾਨੇ 3’ ਨੂੰ ਇਸ ਸਮੇਂ ਮਾਧੁਰੀ ਦਿਕਸ਼ਿਤ, ਤੁਸ਼ਾਰ ਕਾਲੀਆ ਤੇ ਪੁਨੀਤ ਪਾਠਕ ਜੱਜ ਕਰ ਰਹੇ ਹਨ। ਪੁਨੀਤ ਪਾਠਕ ਹਾਲ ਹੀ ’ਚ ਧਰਮੇਸ਼ ਦੇ ਕੋਵਿਡ ਪਾਜ਼ੇਟਿਵ ਆਉਣ ਕਾਰਨ ਉਸਦੀ ਜਗ੍ਹਾ ਸ਼ਾਮਲ ਹੋਏ ਹਨ। ਉਮੀਦ ਹੈ ਕਿ ਧਰਮੇਸ਼ ਜਲਦ ਹੀ ਵਾਪਸੀ ਕਰੇਨਗੇ।

Posted By: Sunil Thapa