ਨਵੀਂ ਦਿੱਲੀ, ਜੇਐੱਨਐੱਨ : ਸਾਲ 2020 'ਚ ਲੋਕਾਂ ਦੇ ਸਾਹਮਣੇ ਇਕ ਤੋਂ ਬਾਅਦ ਇਕ ਮੁਸੀਬਤ ਆ ਰਹੀ ਹੈ। ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਲਈ ਹੁਣ ਪਾਕਿਸਤਾਨ ਤੋਂ ਆਇਆ ਟਿੱਡੀ ਦਲ ਨਵੀਂ ਮੁਸੀਬਤ ਬਣ ਗਿਆ ਹੈ। ਰਾਜਸਥਾਨ, ਮੱਧ ਪ੍ਰਦੇਸ਼ ਸਣੇ ਭਾਰਤ ਦੇ ਕਈ ਸੂਬਿਆਂ 'ਚ ਲੱਖਾਂ ਕਰੋੜਾਂ ਦੀ ਤਦਾਦ 'ਚ ਟਿੱਡੀ ਦਲ ਆ ਗਿਆ ਹੈ। ਇਹ ਨਾ ਸਿਰਫ਼ ਕਿਸਾਨਾਂ ਲਈ ਸਿਰਦਰਦੀ ਬਣਿਆ ਹੋਇਆ ਹੈ ਬਲਕਿ ਲੱਖਾਂ ਦੀ ਤਦਾਦ 'ਚ ਟਿੱਡੀਆਂ ਦਾ ਝੁੰਡ ਵੇਖ ਕੇ ਸਰਕਾਰਾਂ ਵੀ ਪਰੇਸ਼ਾਨ ਹੋ ਗਈਆਂ ਹਨ। ਸੋਸ਼ਲ ਮੀਡੀਆ 'ਤੇ ਇਸ ਸਮੇਂ ਟਿੱਡੀਆਂ ਦੇ ਹਮਲੇ ਦੀਆਂ ਖਬਰਾਂ ਟ੍ਰੈਂਡ ਕਰ ਰਹੀਆਂ ਹਨ। ਲੋਕ ਵੱਖ-ਵੱਖ ਤਰ੍ਹਾਂ ਨਾਲ ਇਸ ਤੋਂ ਬਚਣ, ਭਜਾਉਣ ਤੇ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ ਪਰ ਇਸ ਦੌਰਾਨ ਪਰੇਸ਼ਾਨ ਕਰਨ ਵਾਲੀਆਂ ਖਬਰਾਂ 'ਚ ਸਾਬਕਾ ਅਦਾਕਾਰਾ ਜ਼ਾਇਰਾ ਵਸੀਮ ਨੇ ਇਕ ਅਜਿਹਾ ਟਵੀਟ ਕਰ ਦਿੱਤਾ ਹੈ ਜਿਸ ਨਾਲ ਲੋਕ ਭੜਕ ਗਏ ਹਨ। ਜ਼ਾਇਰਾ ਵਸੀਮ ਨੇ ਟਿੱਡੀਆਂ ਦੇ ਹਮਲੇ ਦੀ ਤੁਲਨਾ ਅੱਲ੍ਹਾ ਦੇ ਕਹਿਰ ਨਾਲ ਕਰ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਕੁਰਾਨਾ ਦੀ ਇਕ ਆਇਲ ਲਿਖੀ ਜਿਸ 'ਚ ਇਨ੍ਹਾਂ ਹਮਲਿਆਂ ਦੀ ਚਿਤਾਵਨੀ ਤੇ ਅੱਲ੍ਹਾ ਦਾ ਕਹਿਰ ਦੱਸਿਆ ਹੈ। ਜਾਇਰਾ ਦੇ ਇਸ ਟਵੀਟ ਮਗਰੋਂ ਉਹ ਨਿਸ਼ਾਨੇ 'ਤੇ ਆ ਗਏ ਤੇ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰ ਦਿੱਤਾ। ਲੋਕਾਂ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਇਸਲਾਮ 'ਚ ਟਵਿੱਟਰ ਦੀ ਵਰਤੋਂ ਕਰਨਾ ਵੀ ਹਰਾਮ ਹੈ ਤੇ ਉਨ੍ਹਾਂ ਨੂੰ ਟਵਿੱਟਰ ਛੱਡ ਦੇਣਾ ਚਾਹੀਦਾ।

ਇਸ ਹੰਗਾਮਾ ਮਗਰੋਂ ਜਾਇਰਾ ਨੇ ਫਿਲਹਾਲ ਸੱਚ 'ਚ ਟਵਿੱਟਰ ਛੱਡ ਦਿੱਤਾ ਹੈ। ਜੀ ਹਾਂ, ਜ਼ਾਇਰਾ ਵਸੀਮ ਨੇ ਆਪਣਾ ਟਵਿੱਟਰ ਅਕਾਊਂਟ ਡਿਲੀਟ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਹਮੇਸ਼ਾ ਲਈ ਕੀਤਾ ਹੈ ਜਾਂ ਫਿਰ ਸਿਰਫ ਕੁਝ ਸਮੇਂ ਲਈ ਇਹ ਤਾਂ ਸਮਾਂ ਹੀ ਦੱਸੇਗਾ।

Posted By: Sunil Thapa