ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਹਾਲਤ ਇਸ ਸਮੇਂ ਕੁਝ ਠੀਕ ਨਹੀਂ ਹੈ। ਲਗਾਤਾਰ ਨਵੇਂ ਸੰਕ੍ਰਮਿਤ ਲੋਕਾਂ ਦੀ ਗਿਣਤੀ ਸਾਹਮਣੇ ਆ ਰਹੀ ਹੈ। ਕੋਰੋਨਾ ਵਾਇਰਸ ਤੋਂ ਮਰਨ ਵਾਲਿਆਂ ਦੀ ਗਿਣਤੀ ਵੀ 10 ਤੋਂ ਉੱਪਰ ਹੋ ਗਈ ਹੈ। ਕੋਵਿਡ-19 ਤੋਂ ਬਚਾਅ ਲਈ ਭਾਰਤ ਸਰਕਾਰ ਨੇ 21 ਦਿਨਾਂ ਦੀ ਲਾਕਡਾਊਨ ਦਾ ਐਲਾਨ ਕੀਤਾ ਹੈ। ਅਜਿਹੇ 'ਚ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ ਰਹੇ ਹਨ। ਕੁਝ ਅਜਿਹੇ ਲੋਕ ਵੀ ਹਨ, ਜੋ ਇਕੱਲਿਆਂ ਹੀ ਕਆਰੰਟਾਈਨ ਕੀਤੇ ਗਏ ਹਨ।

ਘਰ 'ਤੇ ਬੋਰ ਬੈਠ ਹੋ ਰਹੇ ਹੋ, ਤਾਂ ਉਹ ਟੀਵੀ 'ਤੇ ਇੰਟਰਨੈੱਟ ਵੱਲ ਭੱਜ ਰਹੇ ਹਨ। ਲੋਕ ਸੋਸ਼ਲ ਮੀਡੀਆ 'ਤੇ ਆਨਲਾਈਨ ਸਟ੍ਰੀਮਿੰਗ ਪਲੇਟਫਾਰਮ ਤੇ ਸਰਵਿਸ ਪ੍ਰੋਵਾਈਡਰ ਤੋਂ ਪਸੰਦੀਦਾ ਸ਼ੋਅ ਦੀ ਮੰਗ ਕਰ ਰਹੇ ਹਨ। ਇਕ ਅਜਿਹੀ ਵੀ ਮੰਗ ਹੈ, ਆਪਣੇ ਸਮੇਂ ਦੇ ਫੇਸਮ ਟੀਵੀ ਸ਼ੋਅ 'ਰਮਾਇਣ' ਤੇ 'ਮਹਾਭਾਰਤ' ਨੂੰ ਵਾਪਸ ਡੀਡੀ ਦੇ ਚੈੱਨਲਾਂ 'ਤੇ ਪ੍ਰਸਾਰਿਤ ਕਰਨ ਦਿੱਤੀ। ਇਸ 'ਤੇ ਪ੍ਰਸਾਰ ਭਾਰਤ ਦੇ ਸੀਈਓ ਸ਼ਸ਼ੀ ਸ਼ੇਖਰ ਦਾ ਬਿਆਨ ਸਾਹਮਣੇ ਆਇਆ ਹੈ। ਸ਼ਸ਼ੀ ਨੇ ਕਿਹਾ ਕਿ ਅੱਜ ਯਾਨੀ ਵੀਰਵਾਰ ਨੂੰ ਸ਼ਾਮ ਤਕ ਇਸ ਦੇ ਪ੍ਰਸਾਰਣ ਦਾ ਸ਼ੈਡਿਊਲ ਸਾਹਮਣੇ ਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਸਭ ਤੋਂ ਪਹਿਲਾਂ ਪੱਤਰਕਾਰ ਤੇ ਸੋਸ਼ਲ ਮੀਡੀਆ ਯੂਜ਼ਰ ਅਖਿਲੇਖ ਸ਼ਰਮਾ ਨੇ ਬ੍ਰਾਂਡਕਾਸਟਿੰਗ ਮਿਨਿਸਟਰ ਪ੍ਰਕਾਸ਼ ਜਾਵੇੜਕਰ ਨੂੰ ਟੈਗ ਕਰਦਿਆਂ ਲਿਖਿਆ, 'ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਬਹੁਤ ਡਿਮਾਂਡ ਕੀਤੀ ਹੈ ਕਿ ਡੀਡੀ ਤੇ ਬੀ.ਆਰ.ਚੋਪੜਾ ਦੀ ਮਹਾਭਾਰਤ ਤੇ ਰਾਮਾਨੰਦ ਸਾਗਰ ਦੀ ਰਾਮਾਇਣ ਨੂੰ ਵਾਪਸ ਪ੍ਰਸਾਰਿਤ ਕੀਤਾ ਜਾਵੇ। ਇਸ ਟਵੀਟ 'ਤੇ ਜਵਾਬ ਦਿੰਦਿਆਂ ਸ਼ਸ਼ੀ ਨੇ ਲਿਖਿਆ, ਅਸੀਂ ਇਸ ਮਾਮਲੇ ਚ ਰਾਈਟਸ ਹੋਲਡਰਾਂ ਨਾਲ ਗੱਲ ਕਰ ਰਹੇ ਹਾਂ। ਜਲਦ ਹੀ ਅਪਡੇਟ ਦੇਵਾਂਗਾ।

Posted By: Amita Verma