ਜੇਐੱਨਐੱਨ, ਨਵੀਂ ਦਿੱਲੀ : ਟੀਵੀ ਜਗਤ ਦੀ ਫੇਮਸ ਐਕਟਰੈੱਸ ਲੀਨਾ ਆਚਾਰੀਆ ਦਾ ਦੇਹਾਂਤ ਹੋ ਗਿਆ ਹੈ। ਲੀਨਾ ਨੇ ਕਈ ਚਰਚਿਤ ਟੀਵੀ ਸੀਰੀਅਲਜ਼ 'ਚ ਕੰਮ ਕੀਤਾ ਸੀ ਅਤੇ ਫਿਲਮ 'ਹਿੱਚਕੀ' ਅਤੇ ਟੀਵੀ ਸੀਰੀਅਲ 'ਮੇਰੀ ਹਾਨੀਕਾਰਕ ਬੀਵੀ' ਤੋਂ ਆਪਣੀ ਖ਼ਾਸ ਪਛਾਣ ਬਣਾਈ ਸੀ। ਦੱਸਿਆ ਜਾ ਰਿਹਾ ਹੈ ਕਿ ਐਕਟਰੈੱਸ ਲੰਬੇ ਸਮੇਂ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੀ ਸੀ ਅਤੇ ਕਰੀਬ ਡੇਢ ਸਾਲ ਤੋਂ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ। ਰਿਪੋਰਟਸ ਅਨੁਸਾਰ, ਲੀਨਾ ਦਿੱਲੀ ਦੇ ਇਕ ਹਸਪਤਾਲ 'ਚ ਭਰਤੀ ਸੀ ਅਤੇ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿਡਨੀ ਫੇਲ੍ਹ ਹੋਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਐਕਟਰੈੱਸ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੈਨਜ਼ ਅਤੇ ਸਾਥੀ ਆਰਟਿਸਟ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਲਈ ਕਈ ਟੀਵੀ ਹਸਤੀਆਂ ਨੇ ਦੁੱਖ ਪ੍ਰਗਟਾਇਆ ਹੈ। ਲੀਨਾ ਨੇ ਫਿਲਮ 'ਹਿੱਚਕੀ' ਤੋਂ ਇਲਾਵਾ 'ਸੇਠ ਜੀ', 'ਆਪਕੇ ਆ ਜਾਨੇ ਸੇ' ਅਤੇ 'ਮੇਰੀ ਹਾਨੀਕਾਰਕ ਬੀਵੀ' ਜਿਹੇ ਕਈ ਸੀਰੀਅਲਜ਼ 'ਚ ਕੰਮ ਕੀਤਾ ਸੀ। ਐਕਟਰੈੱਸ ਦੇ ਦੇਹਾਂਤ ਦੀ ਜਾਣਕਾਰੀ ਵਿਰਲ ਭਯਾਨੀ ਨੇ ਵੀ ਦਿੱਤੀ ਹੈ ਅਤੇ ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕਰਕੇ ਐਕਟਰੈੱਸ ਬਾਰੇ ਦੱਸਿਆ ਹੈ। ਨਾਲ ਹੀ ਕਈ ਆਰਟਿਸਟ ਨੇ ਵੀ ਇਸਦੇ ਬਾਰੇ ਦੱਸਿਆ।

ਵਿਰਲ ਨੇ ਆਪਣੀ ਪੋਸਟ 'ਚ ਲਿਖਿਆ ਹੈ, ਹਿੱਚਕੀ ਐਕਟਰ ਲੀਨਾ ਆਚਾਰੀਆ ਦਾ ਕਿਡਨੀ ਫੇਲ੍ਹ ਹੋਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਵੈਬ ਸ਼ੋਅ ਕਲਾਸ ਆਫ 2020 ਅਤੇ ਟੀਵੀ ਸ਼ੋਅ 'ਸੇਠ ਜੀ', 'ਆਪ ਕੇ ਆ ਜਾਨੇ ਸੇ' ਅਤੇ 'ਮੇਰੀ ਹਾਨੀਕਾਰਕ ਬੀਵੀ' ਦੇ ਕਾਰਨ ਯਾਦ ਕੀਤਾ ਜਾਵੇਗਾ। ਇਕ ਮਹੀਨਾ ਪਹਿਲਾਂ, ਲੀਨਾ ਨੇ ਇੰਸਟਾਗ੍ਰਾਮ 'ਤੇ ਕਈ ਵਿਚਾਰ ਵੀ ਸ਼ੇਅਰ ਕੀਤੇ ਸਨ। ਉਨ੍ਹਾਂ ਨੇ ਇਕ ਵਿਚਾਰ ਸ਼ੇਅਰ ਕੀਤਾ ਸੀ, ਜਿਸ 'ਚ ਲਿਖਿਆ ਸੀ - ਚਾਰ ਸਾਹ ਹੀ ਹਨ ਜੋ ਉਡਾ ਲੈ ਜਾਣਗੇ ਅਤੇ ਇਸਤੋਂ ਜ਼ਿਆਦਾ ਮੌਤ ਲੈ ਜਾਵੇਗੀ।'

ਉਥੇ ਹੀ ਐਕਟਰ ਰੋਹਨ ਮਹਿਰਾ ਨੇ ਲੀਨਾ ਨੂੰ ਯਾਦ ਕਰਦੇ ਹੋਏ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਤਸਵੀਰ ਸ਼ੇਅਰ ਕੀਤੀ। ਉਸ ਪੋਸਟ 'ਚ ਲੀਨਾ ਅਤੇ ਉਸਦੀ ਇਕ ਤਸਵੀਰ ਹੈ, ਜਿਸ 'ਚ ਰੋਹਨ ਨੇ ਲਿਖਿਆ, 'ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਲੀਨਾ ਮੈਡਮ। ਪਿਛਲੇ ਸਾਲ ਅਸੀਂ ਇਸ ਸਮੇਂ ਇਕੱਠੇ ਕਲਾਸ ਆਫ 2020 ਦੀ ਸ਼ੂਟਿੰਗ ਕਰ ਰਹੇ ਸੀ। ਤੁਸੀਂ ਬਹੁਤ ਯਾਦ ਆਓਗੇ।

Posted By: Ramanjit Kaur