ਨਵੀਂ ਦਿੱਲੀ, ਜੇਐੱਨਐੱਨ : ਅਕਸ਼ੈ ਕੁਮਾਰ ਦੀ ਫਿਲਮ 'ਲਕਛਮੀ ਬੰਬ' ਦਿਵਾਲੀ 'ਤੇ ਰਿਲੀਜ਼ ਹੋ ਰਹੀ ਹੈ। ਅਕਸ਼ੈ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਫਿਮਲ ਨੂੰ ਲੈ ਕੇ ਉਨ੍ਹਾਂ ਸਾਰੀਆਂ ਅਫ਼ਵਾਹਾਂ 'ਤੇ ਵਿਰਾਮ ਲੱਗ ਗਿਆ ਹੈ। ਜਿਨ੍ਹਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਫਿਲਮ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਨਾ ਕਰਨ ਦਾ ਵਿਚਾਰ ਚਲ ਰਿਹਾ ਹੈ। ਫਿਲਮ ਡਿਜ਼ਨੀ ਪਲਸ ਹਾਟਸਟਾਰ 'ਤੇ ਆਵੇਗੀ, ਜਿਵੇਂ ਕਿ ਪਹਿਲਾਂ ਤੋਂ ਹੀ ਤੈਅ ਸੀ।

ਅਕਸ਼ੈ ਨੇ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਟਵਿੱਟਰ 'ਤੇ ਇਸ ਦੀ ਇਕ ਝਲਕ ਵੀ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਦਾ ਲਕਛਮਣ ਤੋਂ ਲਕਛਮੀ ਬਣਨ ਦਾ ਟਰਾਂਸਫਾਰਮੇਸ਼ਨ ਦਿਖਾਇਆ ਗਿਆ ਹੈ। ਇਸ ਨਾਲ ਅਕਸ਼ੈ ਕੁਮਾਰ ਨੇ ਲਿਖਿਆ- ਇਸ ਸਾਲ ਤੁਹਾਡੇ ਘਰਾਂ 'ਚ ਲਕਛਮੀ ਬੰਬ ਵੀ ਆਵੇਗਾ। ਆ ਰਹੀ ਹੈ ਲਕਛਮੀ ਬੰਬ 9 ਨਵੰਬਰ ਨੂੰ ਸਿਰਫ਼ ਡਿਜਨੀ ਪਲੱਸ ਹਾਟਸਟਾਰ ਵੀਆਈਪੀ 'ਤੇ। ਇਕ ਦੀਵਾਨਾ ਕਰ ਦੇਣ ਵਾਲੇ ਸਫ਼ਰ ਲਈ ਤਿਆਰ ਹੋ ਜਾਵੇ ਕਿਉਂਕਿ ਇਹ ਦਿਵਾਲੀ ਲਕਛਮੀ ਬੰਬ ਵਾਲੀ।

ਲਕਛਮੀ ਬੰਬ ਦੀ ਰਿਲੀਜ਼ ਡੇਟ ਸਾਫ ਨਾ ਹੋਣ ਦੀ ਵਜ੍ਹਾ ਕਾਰਨ ਅਜਿਹੀਆਂ ਅਫਵਾਹÎਾਂ ਵੀ ਆਈਆਂ ਕਿ ਸਿਨੇਮਾਘਰ ਖੁੱਲ੍ਹਣ ਤੋਂ ਬਾਅਦ ਇਸ ਨੂੰ ਵੱਡੇ ਪਰਦੇ 'ਤੇ ਰਿਲੀਜ਼ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਜ਼ 'ਚ ਇਹ ਵੀ ਕਿਹਾ ਗਿਆ ਸੀ ਕਿ ਲਕਛਮੀ ਬੰਬ 9 ਸਤੰਬਰ ਨੂੰ ਅਕਸ਼ੈ ਕੁਮਾਰ ਦੇ ਜਨਮ ਦਿਨ 'ਤੇ ਰਿਲੀਜ਼ ਹੋਵੇਗੀ।

ਜੇਕਰ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸਿਨੇਮਾਘਰ ਬੰਦ ਨਹੀਂ ਹੁੰਦੇ ਤÎ ਫਿਲਮ ਇਸ ਸਾਲ ਈਦ 'ਤੇ ਰਿਲੀਜ਼ ਹੋ ਗਈ ਹੁੰਦੀ ਤੇ ਸਲਮਾਨ ਖਾਨ ਦੀ ਰਾਧੇ ਨਾਲ ਟੱਕਰ ਹੁੰਦੀ। ਲਕਛਮੀ ਬੰਬ ਕਥਿਤ ਤੌਰ 'ਤੇ ਓਟੀਟੀ ਪਲੇਟਫਾਰਮ 'ਤੇ ਆਉਣ ਵਾਲੀ ਸਭ ਤੋਂ ਮਹਿੰਗੀ ਫਿਲਮ ਹੈ।

ਹਾਰਰ ਕਾਮੇਡੀ ਲਕਛਮੀ ਬੰਬ ਤਾਮਿਲ ਬਲਾਬਸਟਰ ਮੁੰਨੀ 2-ਕੰਚਨਾ ਦਾ ਅਧਿਕਾਰਤ ਰੀਮੇਕ ਹੈ ਜਿਸ ਨੂੰ ਰਾਘਵ ਲਾਰੇਂਸ ਨੇ ਨਿਰਦੇਸ਼ਿਤ ਕੀਤਾ ਹੈ। ਉਨ੍ਹਾਂ ਨੇ ਤਾਮਿਲ ਫਿਲਮ ਨੂੰ ਵੀ ਨਿਰਦੇਸ਼ਿਤ ਕੀਤਾ ਸੀ। ਰਾਘੂਵ ਦਾ ਇਹ ਹਿੰਦੀ ਸਿਨੇਮਾ 'ਚ ਡੇਬਿਊ ਹੈ। ਫਿਲਮ 'ਚ ਕਿਆਰਾ ਅਡਵਾਨੀ ਫੀੰਮੇਲ ਲੀਡ ਰੋਲ 'ਚ ਹੈ।

Posted By: Ravneet Kaur