v> ਨਈਂ ਦੁਨੀਆ : OTT ਪਲੇਟਫਾਰਮ 'ਤੇ ਹਿੰਦੀ ਫਿਲਮਾਂ ਦਾ ਆਉਣਾ ਸ਼ੁਰੂ ਹੋ ਚੁੱਕਾ ਹੈ। ਹੁਣ ਤਕ ਤਾਂ ਧੂਮਕੇਤੂ ਵਰਗੀਆਂ ਛੋਟੀਆਂ ਫਿਲਮਾਂ ਆ ਰਹੀਆਂ ਸੀ ਪਰ ਜੂਨ ਮਹੀਨੇ ਤੋਂ ਅਮਿਤਾਭ ਬਚਨ ਤੇ ਆਯੂਸ਼ਮਨ ਖੁਰਾਣਾ ਦੀ 'ਗੁਲਾਬੋ ਸਿਤਾਬੋ' ਦੇ ਆਗਮਨ ਤੋਂ ਵੱਡੀਆਂ ਫਿਲਮਾਂ ਵੀ ਇਸ ਵੱਲ ਰੁਖ਼ ਕਰਨਗੀਆਂ। ਖਬਰ ਇਹ ਹੈ ਕਿ Akshay Kumar ਦੀ Laxmmi Bomb ਦਾ ਵੀ ਸੌਦਾ ਹੋ ਗਿਆ ਹੈ। ਇਸ ਫਿਲਮ ਨੂੰ ਮਿਲਣ ਵਾਲੀ ਰਕਮ ਨੂੰ ਲੈ ਕੇ ਵੀ ਫਿਲਮੀ ਦੁਨੀਆ ਚਰਚਾ 'ਚ ਆ ਗਈ ਹੈ। ਕਿਸੇ ਵੀ ਸਮੇਂ Laxmmi Bomb ਦੀ ਰਿਲੀਜ਼ ਬਾਰੇ ਐਲਾਨ ਹੋ ਸਕਦਾ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ OTT ਪਲੇਟਫਾਰਮ 'ਹਾਟ ਸਟਾਰ' ਨੇ ਇਸ ਨੂੰ ਵੱਡੀ ਰਕਮ ਨਾਲ ਖਰੀਦ ਲਿਆ ਹੈ। ਇਸ ਰਕਮ ਮਗਰੋਂ ਵੱਖ-ਵੱਖ ਅੰਕੜਿਆਂ ਸਾਹਮਣੇ ਆ ਰਹੇ ਹਨ। ਕੁਝ ਖਬਰਾਂ 'ਚ ਇਸ ਨੂੰ 125 ਕਰੋੜ ਰੁਪਏ ਦੱਸੀ ਜਾ ਰਹੀ ਹੈ ਤਾਂ ਕੁਝ 'ਚ 145 ਕਰੋੜ। ਰਕਮ ਕੁਝ ਹੋਵੇ ਇਨ੍ਹਾਂ ਤੈਅ ਹੈ ਕਿ ਫਿਲਮ ਨੇ ਵੱਡਾ ਹੱਥ ਮਾਰਿਆ ਹੈ। ਪਿੰਕ ਵਿਲਾ ਨੇ ਲਿਖਿਆ ਹੈ ਕਿ ਇਹ ਸੱਚ ਹੈ ਕਿ ਹੁਣ ਇਹ ਫਿਲਮ ਹਾਟ ਸਟਾਰ 'ਤੇ ਦਿਖਾਈ ਜਾਵੇਗੀ। ਪਹਿਲਾਂ ਕੁਝ ਗਲਤਫਹਿਮੀ ਸੀ ਪਰ ਬਾਅਦ 'ਚ ਸਭ ਠੀਕ ਹੋ ਗਿਆ ਹੈ ਕਿ ਫਿਲਮ ਨੂੰ ਆਨਲਾਈਨ ਹੀ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਨੂੰ ਅਜੇ ਤਿਆਰ ਹੋਣ 'ਚ ਇਕ ਮਹੀਨਾ ਲੱਗ ਸਕਦਾ ਹੈ। ਅਕਸ਼ੈ ਕੁਮਾਰ ਤੇ ਕਿਆਰਾ ਅਡਵਾਣੀ ਦੀ ਇਸ ਫਿਲਮ ਦਾ ਪੋਸਟ ਪ੍ਰੋਡਕਸ਼ਨ ਦਾ ਕੁਝ ਕੰਮ ਅਜੇ ਵੀ ਹੋਣਾ ਬਾਕੀ ਹੈ। ਇਹ ਕੰਮ ਉਦੋਂ ਪੂਰਾ ਹੋ ਪਾਵੇਗਾ ਜਦੋਂ ਲਾਕਡਾਊਨ ਪੂਰਾ ਹੋਵੇਗਾ। ਇਸ ਵਜ੍ਹਾ ਕਾਰਨ ਜੋ ਵੀ ਲਾਕਡਾਊਨ ਖਤਮ ਹੁੰਦਾ ਹੈ। ਜ਼ਿਕਰਯੋਗ ਹੈ ਕਿ ਕਿਸੇ ਵੀ ਫਿਲਮ ਨੂੰ OTT ਪਲੇਟਫਾਰਮ 'ਤੇ ਜ਼ਿਆਦਾਤਰ 60-70 ਕਰੋੜ ਰੁਪਏ ਮਿਲਦੇ ਹਨ ਪਰ ਕਿਉਂਕਿ ਇਸ ਫਿਲਮ ਨੂੰ ਥੀਏਟਰਾਂ 'ਚ ਨਹੀਂ ਲਿਆਂਦਾ ਜਾ ਰਿਹਾ ਹੈ ਤਾਂ ਇਸ ਨੂੰ ਜ਼ਿਆਦਾ ਪੈਸੇ ਵੀ ਦਿੱਤੇ ਜਾ ਰਹੇ ਹਨ।

Posted By: Sunil Thapa