ਜੇਐੱਨਐੱਨ, ਨਵੀਂ ਦਿੱਲੀ : 2020 ਦੀ ਈਦ 'ਤੇ ਅਕਸ਼ੈ ਕੁਮਾਰ ਦੀ ਫਿਲਮ Laxmmi Bomb ਰਿਲੀਜ਼ ਹੋ ਰਹੀ ਹੈ। ਇਸ ਹਾਰਰ ਕਾਮੇਡੀ ਫਿਲਮ 'ਚ ਅਕਸ਼ੈ ਖ਼ਾਸ ਤਰ੍ਹਾਂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜੋ ਉਨ੍ਹਾਂ ਨੇ ਪਹਿਲੇ ਕਦੇ ਨਹੀਂ ਕੀਤਾ। ਫਿਲਮ 'ਚ ਆਪਣੇ ਲੁੱਕ ਨੂੰ ਅਕਸ਼ੈ ਨੇ ਨਰਾਤੇ ਦੇ ਦਿਨਾਂ 'ਚ ਰਿਵੀਲ ਕੀਤਾ ਹੈ। ਇਸ ਲੁੱਕ ਨੂੰ ਦੇਖ ਕੇ ਤੁਹਾਨੂੰ ਤਗੜਾ ਝਟਕਾ ਲੱਗ ਸਕਦਾ ਹੈ।

Laxmmi Bomb 'ਚ ਅਕਸ਼ੈ ਕਿੰਨਰ ਵਰਗੇ ਲੁੱਕ 'ਚ ਦਿਖਾਈ ਦੇਣਗੇ, ਜੋ ਇਕ ਫਿਲਮ ਦੀ ਕਹਾਣੀ ਦਾ ਅਹਿਮ ਭਾਗ ਹੈ। ਫਰਸਟ ਲੁੱਕ 'ਚ ਅਕਸ਼ੈ ਮਹਿਲਾ ਦੇ ਗੇਟਅਪ 'ਚ ਹੈ ਤੇ ਬੈਕਗ੍ਰਾਊਂਡ 'ਚ ਮਾਂ ਦੁਰਗਾ ਦੀ ਮੂਰਤੀ ਹੈ, ਜੋ ਮਹਿਸ਼ਮਦ੍ਰਿਨੀ ਅਵਤਾਰ 'ਚ ਦਿਖਾਈ ਦੇ ਰਹੀ ਹੈ। ਇਸ ਫਰਸਟ ਲੁੱਕ 'ਚ ਅਕਸ਼ੈ ਕੁਮਾਰ ਨੇ ਲਿਖਿਆ- 'ਨਰਾਤੇ ਅੰਦਰ ਦੀ ਦੇਵੀ ਦੇ ਅੱਗੇ ਨਤਮਸਤਕ ਤੇ ਆਪਣੀ ਅਸਮਿਤ ਸਮਰੱਥਾ ਨੂੰ ਮਨਾਉਣ ਦਾ ਤਿਉਹਾਰ ਹੈ। ਇਸ ਪਾਵਨ ਮੌਕੇ 'ਤੇ ਮੈਂ Laxmmi Bomb ਨਾਲ ਆਪਣਾ ਲੁੱਕ ਸ਼ੇਅਰ ਕਰ ਰਿਹਾ ਹਾਂ। ਇਕ ਕਿਰਦਾਰ, ਜਿਸ ਨੂੰ ਲੈ ਕੇ ਮੈਂ ਉਤਸ਼ਾਹਿਤ ਤੇ ਨਰਵਸ ਹਾਂ ਪਰ ਜ਼ਿੰਦਗੀ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਅਸੀਂ ਆਪਣੇ ਆਰਾਮ ਤੋਂ ਬਾਹਰ ਨਿਕਲਦੇ ਹੈ।

Posted By: Amita Verma