Lata Mangeshkar to be honoured with 'Daughter of the Nation' title : 28 ਸਤੰਬਰ ਨੂੰ ਲਤਾ ਮੰਗੇਸ਼ਕਰ 90 ਸਾਲ ਦੀ ਹੋ ਜਾਵੇਗੀ। ਇਸ ਖਾਸ ਮੌਕੇ ਨਰਿੰਦਰ ਮੋਦੀ ਸਰਕਾਰ ਨੇ ਇਸ ਮਹਾਨ ਪਿੱਠਵਰਤੀ ਗਾਇਕਾ ਨੂੰ 'ਡਾਟਰ ਆਫ ਦਿ ਨੇਸ਼ਨ' ਖ਼ਿਤਾਬ ਨਾਲ ਸਨਮਾਨਿਤ ਕਰਨ ਦੀ ਯੋਜਨਾ ਬਣਾਈ ਹੈ। ਮੰਗੇਸ਼ਕਰ ਨੂੰ ਸੱਤ ਦਹਾਕਿਆਂ 'ਚ ਭਾਰਤੀ ਸੰਗੀਤ 'ਚ ਉਨ੍ਹਾਂ ਦੇ ਯੋਗਦਾਨ ਲਈ ਇਹ ਸਨਮਾਨ ਦਿੱਤਾ ਜਾਵੇਗਾ।

ਕਵੀ-ਗੀਤਕਾਰ ਪ੍ਰਸੂਨ ਜੋਸ਼ੀ ਨੇ ਇਸ ਮੌਕੇ ਲਈ ਇਕ ਖ਼ਾਸ ਗੀਤ ਲਿਖਿਆ ਹੈ। ਸਰਕਾਰ ਦੇ ਇਕ ਸੂਤਰ ਅਨੁਸਾਰ ਮੋਦੀਜੀ ਲਤਾਜੀ ਦੀ ਆਵਾਜ਼ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਉਹ ਭਾਰਤ ਦੀ ਸਮੂਹਿਕ ਆਵਾਜ਼ ਦੀ ਨੁਮਾਇੰਦਗੀ ਕਰਦੀ ਹੈ। ਉਸ ਦਾ ਸਨਮਾਨ ਕਰਨਾ ਦੇਸ਼ ਦੀ ਬੇਟੀ ਦਾ ਸਨਮਾਨ ਕਰਨਾ ਹੈ। ਇਸੇ ਲਈ 90ਵੇਂ ਜਨਮ ਦਿਨ 'ਤੇ ਅਧਿਕਾਰਤ ਤੌਰ 'ਤੇ ਸਨਮਾਨਿਤ ਕਰਾਂਗੇ।'

View this post on Instagram

Many happy returns of the day, Lataji #latamangeshkar

A post shared by Lata Mangeshkar (@latamangeshkar) on

Posted By: Seema Anand