ਮੁੰਬਈ (ਆਈਏਐੱਨਐੱਸ) : ਉੱਘੀ ਪਿੱਠਵਰਤੀ ਗਾਇਕਾ ਲਤਾ ਮੰਗੇਸ਼ਕਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਐਤਵਾਰ ਨੂੰ ਛੁੱਟੀ ਦੇ ਦਿੱਤੀ ਗਈ। ਉਹ ਨਮੂਨੀਆ ਤੋਂ ਪੀੜਤ ਸਨ ਤੇ 28 ਦਿਨਾਂ ਤੋਂ ਇਸ ਹਸਪਤਾਲ ਵਿਚ ਦਾਖ਼ਲ ਸਨ। ਲਤਾ ਮੰਗੇਸ਼ਕਰ ਨੇ ਆਪਣੇ ਟਵਿੱਟਰ 'ਤੇ ਪੋਸਟ ਕਰ ਕੇ ਦੱਸਿਆ ਕਿ ਮੈਂ 28 ਦਿਨਾਂ ਪਿੱਛੋਂ ਘਰ ਪਰਤ ਆਈ ਹਾਂ। ਉਨ੍ਹਾਂÎ ਪ੍ਰਸ਼ੰਸਕਾਂ ਦੀ ਦੁਆਵਾਂ ਤੇ ਸ਼ੁੱਭ ਇਛਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। 28 ਸਤੰਬਰ ਨੂੰ 90 ਸਾਲ ਦੀ ਹੋਈ ਲਤਾ ਮੰਗੇਸ਼ਕਰ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ 2001 'ਚ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਰਗੇ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਹੁਣ ਤਕ 36 ਭਾਸ਼ਾਵਾਂ ਵਿਚ 25 ਹਜ਼ਾਰ ਤੋਂ ਜ਼ਿਆਦਾ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ।

Posted By: Rajnish Kaur