ਨਵੀਂ ਦਿੱਲੀ, ਜੇਐੱਨਐੱਨ। ਲਤਾ ਮੰਗੇਸ਼ਕਰ ਦੇ ਫੈਨਜ਼ ਲਈ ਚੰਗੀ ਖ਼ਬਰ ਹੈ। ਉਨ੍ਹਾਂ ਨੂੰ ਆਈਸੀਯੂ ਤੋਂ ਜਨਰਲ ਵਾਰਡ 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਲਤਾ ਮੰਗੇਸ਼ਕਰ ਪਿਛਲੇ ਕਈ ਦਿਨਾਂ ਤੋਂ ਕੈਂਡੀ ਹਸਪਤਾਲ 'ਚ ਦਾਖ਼ਲ ਹਨ।

ਲਤਾ ਜੀ ਨੂੰ ਲਗਪਗ ਤਿੰਨ ਹਫ਼ਤੇ ਪਹਿਲਾਂ ਮੁੰਬਈ 'ਚ ਕੈਂਡੀ ਹਸਪਤਾਲ 'ਚ ਸਾਹ ਦੀ ਤਕਲੀਫ਼ ਹੋਣ ਕਾਰਨ ਦਾਖ਼ਲ ਕਰਵਾਇਆ ਗਿਆ ਸੀ। ਲਤਾ ਦੇ ਆਈਸੀਯੂ 'ਚ ਵੈਂਟੀਲੇਟਰ 'ਤੇ ਹੋਣ ਕਾਰਨ ਬਾਲੀਵੁੱਡ ਤੇ ਫੈਨਜ਼ ਸਦਮੇ 'ਚ ਆ ਗਏ ਸਨ।

ਟਾਈਮਜ਼ ਨਿਊ ਦੀ ਰਿਪੋਰਟ ਅਨੁਸਾਰ ਲਤਾ ਜੀ ਦੀ ਹਾਲਤ 'ਚ ਕਾਫ਼ੀ ਸੁਧਾਰ ਆਇਆ ਹੈ ਤੇ ਉਨ੍ਹਾਂ ਨੂੰ ਜਨਰਲ ਵਾਰਡ 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਜਿੱਥੇ ਆਬਜ਼ਰਬੇਸ਼ਨ 'ਚ ਰੱਖਿਆ ਜਾਵੇਗਾ। ਹਸਪਤਾਲ 'ਚ ਦਾਖ਼ਲ ਦੌਰਾਨ ਕਈ ਸੇਲੇਬਸ ਨੇ ਲਤਾ ਦੀਦੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਹਾਲਚਾਲ ਜਾਣਿਆ।

Posted By: Akash Deep