ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ 'ਚ ਆਪਣੀ ਪਹਿਲੀ ਹੀ ਫਿਲਮ ਤੋਂ ਕੁੜੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਦਾਕਾਰ ਕੁਮਾਰ ਗੌਰਵ ਦਾ ਅੱਜ ਜਨਮਦਿਨ ਹੈ। ਕੁਮਾਰ ਗੌਰਵ ਦਾ ਜਨਮ 11 ਜੁਲਾਈ, 1960 'ਚ ਲਖਨਊ 'ਚ ਹੋਇਆ ਸੀ। 80 ਦੇ ਦਸ਼ਕ 'ਚ ਫਿਲਮ ਇੰਡਸਟਰੀ 'ਚ ਆਪਣੀ ਖੂਬਸੁਰਤੀ ਤੋਂ ਸਾਰਿਆਂ ਦਾ ਦਿਲ ਜਿੱਤਣ ਵਾਲੇ ਗੌਰਵ ਕੁਮਾਰ ਨੇ ਬਹੁਤ ਜਲਦ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹ ਇਕ ਚਾਕਲੇਟੀ ਤੇ ਰੋਮਾਂਟਿਕ ਅਦਾਕਾਰ ਦੇ ਤੌਰ 'ਤੇ ਉਭਰੇ ਸਨ। ਕੁਮਾਰ ਅੱਜ ਆਪਣਾ 60ਵਾਂ ਜਨਮਦਿਨ ਆਪਣੇ ਪਰਿਵਾਰ ਤੇ ਫੈਨਜ਼ ਨਾਲ ਸੈਲੀਬ੍ਰੇਟ ਕਰ ਰਹੇ ਹਨ। ਕੁਮਾਰ ਗੌਰਵ ਸੁਪਰਸਟਾਰ ਰਾਜੇਂਦਰ ਕੁਮਾਰ ਦੇ ਬੇਟੇ ਹਨ। ਕੀ ਤੁਸੀਂ ਜਾਣਦੇ ਹੋ ਕਿ ਕੁਮਾਰ ਗੌਰਵ ਦਾ ਬਾਲੀਵੁੱਡ ਅਦਾਕਾਰ ਸੰਜੈ ਦੱਤ ਤੋਂ ਇਕ ਖ਼ਾਸ ਰਿਸ਼ਤਾ ਹੈ।

ਕੁਮਾਰ ਗੌਰਵ ਨੇ ਸਾਲ 1981 ਆਈ ਫਿਲਮ 'ਲਵ ਸਟੋਰੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਹਿੱਟ ਹੋਈ ਸੀ। ਪਹਿਲੀ ਹੀ ਫਿਲਮ ਤੋਂ ਉਨ੍ਹਾਂ ਨੇ ਫੈਨਜ਼ ਦਾ ਦਿਲ ਜਿੱਤ ਲਿਆ ਸੀ। ਇਸ ਫਿਲਮ ਨੂੰ ਉਨ੍ਹਾਂ ਦੇ ਪਿਤਾ ਰਾਜੇਂਦਰ ਕੁਮਾਰ ਨੇ ਪ੍ਰੋਡਿਊਸ ਕੀਤਾ ਸੀ। ਇਹੀ ਨਹੀਂ ਇਸ ਫਿਲਮ 'ਚ ਉਨ੍ਹਾਂ ਨੇ ਵੀ ਕੰਮ ਕੀਤਾ ਸੀ।

ਕੁਮਾਰ ਗੌਰਵ ਨੇ ਆਪਣੇ ਫਿਲਮੀ ਕਰੀਅਰ 'ਚ ਕਰੀਬ 50 ਫਿਲਮਾਂ ਵੀ ਨਹੀਂ ਕੀਤੀਆਂ ਤੇ ਉਨ੍ਹਾਂ ਨੇ ਇੰਡਸਟਰੀ ਨੂੰ ਬਹੁਤ ਜਲਦ ਅਲਿਵਦਾ ਕਹਿ ਦਿੱਤਾ ਸੀ। ਉਨ੍ਹਾਂ ਨੇ ਲਵ ਸਟੋਰੀ ਤੋਂ ਇਲਾਵਾ ਫਿਲਮ 'ਨਾਮ' ਤੋਂ ਕਾਫੀ ਸੁਰਖੀਆਂ 'ਚ ਆਏ। ਇਸ ਫਿਲਮ 'ਚ ਕੁਮਾਰ ਨਾਲ ਉਨ੍ਹਾਂ ਦੇ ਦੋਸਤ ਯਾਨੀ ਸੰਜੈ ਦੱਤ ਨੇ ਵੀ ਕੰਮ ਕੀਤਾ ਸੀ। ਇਸ ਤੋਂ ਬਾਅਦ ਕੁਮਾਰ ਗੌਰਵ 'ਤੇਰੀ ਕਸਮ', 'ਲਵਰਜ਼', 'ਹਮ ਹੈਂ ਲਾਜਵਾਬ', 'ਅੱਜ', 'ਗੂੰਜ', 'ਫੁੱਲ', 'ਗੈਂਗ', 'ਕਾਂਟੇ', 'ਮਾਈ ਡੈਡੀ ਸਟ੍ਰਾਂਗੈਸਟ' ਵਰਗੀਆਂ ਕਈ ਫਿਲਮਾਂ ਕੀਤੀਆਂ ਪਰ ਇਹ ਫਿਲਮਾਂ ਆਪਣਾ ਕਮਾਲ ਨਹੀਂ ਦਿਖਾ ਸਕੀਆਂ। ਉਨ੍ਹਾਂ ਦਾ ਸਿੱਕਾ ਫਿਲਮ ਇੰਡਸਟਰੀ 'ਚ ਚਾਹੇ ਨਹੀਂ ਚਲਿਆ ਪਰ ਉਹ ਅੱਜ ਇਕ ਵੱਡੇ ਬਿਜੈਨਸਮੈਨ ਹਨ।

Posted By: Amita Verma